ਵੀਰੂ ਦੇਵਗਨ ਦੀ ਮੌਤ 'ਤੇ ਬੀ-ਟਾਉਨ ਨੇ ਅਜੇ ਦੇਵਗਨ ਨਾਲ ਵੰਡਾਇਆ ਦੁੱਖ
ਵੀਰੂ ਦੇਵਗਨ ਪ੍ਰਸਿੱਧ ਸਟੰਟ ਡਾਇਰੈਕਟਰ ਸੀ। ਉਨ੍ਹਾਂ ਨੇ 80 ਤੋਂ ਜ਼ਿਆਦਾ ਬਾਲੀਵੁੱਡ ਫ਼ਿਲਮਾਂ ‘ਚ ਸਟੰਟ ਡਾਇਰੈਕਟ ਕੀਤੇ ਸੀ। ਇਸ ਤੋਂ ਇਲਾਵਾ ਵੀਰੂ ਨੇ ਆਪਣੇ ਬੇਟੇ ਅਜੇ ਦੇਵਗਨ ਤੇ ਅਮਿਤਾਭ ਬੱਚਨ ਦੀ 1999 ‘ਚ ਆਈ ਫ਼ਿਮਲ ‘ਹਿੰਦੁਸਤਾਨ ਕੀ ਕਸਮ’ ਡਾਇਰੈਕਟ ਵੀ ਕੀਤੀ ਸੀ।
ਐਕਟਰਸ ਵਿਦਿਆ ਬਾਲਨ ਨੇ ਅਜੇ ਦੇਵਗਨ ਨਾਲ ਕੰਮ ਕੀਤਾ ਤੇ ਉਹ ਇਸ ਦੁਖ ਦੀ ਘੜੀ ‘ਚ ਆਪਣੇ ਪਤੀ ਸਿਧਾਰਥ ਰਾਏ ਕਪੂਰ ਨਾਲ ਪਹੁੰਚੀ।
ਬਿੱਗ ਬੀ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਕਾਜੋਲ ਨੂੰ ਚੁੱਪ ਕਰਵਾਉਂਦੀ ਨਜ਼ਰ ਆਈ।
ਇਸ ਲਿਸਟ ‘ਚ ਕਿੰਗ ਖ਼ਾਨ ਸ਼ਾਹਰੁਖ ਵੀ ਸਭ ਤੋਂ ਅੱਗੇ ਨਜ਼ਰ ਆਏ।
ਬਾਲੀਵੁੱਡ ਦੇ ਕਈ ਸਟਾਰਸ ਅਜੇ ਦੇਵਗਨ ਦੇ ਚੰਗੇ ਦੋਸਤ ਹਨ ਤੇ ਉਹ ਖ਼ਬਰ ਮਿਲਦੇ ਹੀ ਅਜੇ ਨੂੰ ਹੌਸਲਾ ਦੇਣ ਪਹੁੰਚ ਗਏ।
ਫ਼ਿਲਮ ਮੇਕਰ ਤੇ ਐਕਟਰ ਰਾਕੇਸ਼ ਰੋਸ਼ਨ ਵੀ ਦੇਵਗਨ ਨਾਲ ਦੁੱਖ ਵੰਡਾਉਂਦੇ ਨਜ਼ਰ ਆਏ।
ਕੁਝ ਦਿਨ ਪਹਿਲਾਂ ਫ਼ਿਲਮ 'ਪਾਗਲਪੰਤੀ' ਦੇ ਸੈੱਟ ‘ਤੇ ਜੌਨ ਅਬ੍ਰਾਹਮ ਨੂੰ ਸੱਟ ਲੱਗ ਗਈ ਸੀ। ਉਹ ਹੱਥ ‘ਚ ਹੈਂਡ ਸਪੋਰਟ ਲਾਏ ਵੀ ਨਜ਼ਰ ਆਏ।
ਐਕਸ਼ਨ ਹੀਰੋ ਜੌਨ ਅਬ੍ਰਾਹਮ ਵੀ ਅਜੇ ਦੇਵਗਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।
ਬਾਲੀਵੁੱਡ ਦੇ ਫੇਮਸ ਡਾਇਰੈਕਟਰ ਕਰਨ ਜੌਹਰ ਨੂੰ ਅਜੇ ਦੇਵਗਨ ਦੇ ਘਰ ਬਾਹਰ ਵੇਖਿਆ ਗਿਆ।