ਇੱਕ ਵਾਰ ਫੇਰ ਦੇਖੋਗੇ ‘83’ ਦਾ ਵਰਲਡ ਕੱਪ, ਟੀਮ ਨੇ ਭਰੀ ਲੰਦਨ ਦੀ ਉਡਾਣ
ਖਸ ਗੱਲ ਹੈ ਕਿ ਇਸ ਦੌਰਾਨ ਫ਼ਿਲਮ '83' ਦੀ ਸਾਰੀ ਟੀਮ ਅਸਲ ਇੰਡੀਅਨ ਕ੍ਰਿਕਟ ਟੀਮ ਦੇ ਅੰਦਾਜ਼ ‘ਚ ਏਅਰਪੋਰਟ ‘ਤੇ ਪਹੁੰਚੀ। ਪੂਰੀ ਕਾਸ ਇੱਕ ਬੱਸ ‘ਚ ਸਵਾਰ ਹੋਕੇ ੲੁਅਰਪੋਰਟ ਪਹੁੰਦੀ ਜਿਸ ਅੰਦਾਜ਼ ‘ਚ ਟੀਮ ਇੰਡੀਆ ਪਹੁੰਚਦੀ ਹੈ।
Download ABP Live App and Watch All Latest Videos
View In Appਸਾਕਿਬ ਸਲੀਮ ਸਾਲ 1983 ਕ੍ਰਿਕਟ ਵਿਸ਼ਵ ਕੱਪ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਹਿੱਸਾ ਹੋਣਾ ਉਨ੍ਹਾਂ ਲਈ ਕਿਸੇ ਸੁਫਨੇ ਦੇ ਸੱਚ ਹੋਣ ਦੇ ਬਰਾਬਰ ਹੈ।
ਫ਼ਿਲਮ ‘ਚ ਰਣਵੀਰ ਸਿੰਘ ਕਪਿਲ ਦੇਵ ਦਾ ਰੋਲ ਕਰ ਰਹੇ ਹਨ। ਇਸ ਦੇ ਨਾਲ ਹੀ ਕਪਿਲ ਨੇ ਰਣਵੀਰ ਨੂੰ ਪੂਰੀ ਟ੍ਰੇਨਿੰਗ ਦਿੱਤੀ ਹੈ ਤਾਂ ਜੋ ਉਹ ਆਪਣੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਅ ਸਕਣ।
ਸਾਬਕਾ ਭਾਰਤੀ ਕ੍ਰਿਕਟਰ ਮੋਹਿੰਦਰ ਅਮਰਨਾਥ ਤੇ ਬਲਵਿੰਦਰ ਸਿੰਘ ਸੰਧੂ ਭਾਰਤ ਦੀ 1983 ਜੇਤੂ ਟੀਮ ‘ਤੇ ਬਣਨ ਵਾਲੀ ਫ਼ਿਲਮ ‘83’ ਦੀ ਟੀਮ ਦੀ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਨੇ ਟੀਮ ਨੂੰ ਕ੍ਰਿਕਟ ਦੇ ਗੂਰ ਸਿਖਾਏ ਹਨ।
ਫ਼ਿਲਮ ‘83’ ਦੀ ਪੂਰੀ ਟੀਮ ਸ਼ੂਟਿੰਗ ਲਈ ਲੰਦਨ ਰਵਾਨਾ ਹੋਈ ਹੈ।
ਫ਼ਿਲਮ ਦੀ ਪੂਰੀ ਟੀਮ ਨੇ ਸੂਟ-ਬੂਟ ਪਾਏ ਸੀ ਤੇ ਉਹ ਇੱਕ-ਦੂਜੇ ਨਾਲ ਖੂਬ ਇੰਜੂਆਏ ਕਰਦੇ ਨਜ਼ਰ ਆ ਰਹੇ ਸੀ।
ਰਣਵੀਰ ਸਿੰਘ ‘83’ ਦੀ ਸਾਰੀ ਟੀਮ ਨਾਲ ਕਾਫੀ ਕੰਫਰਟੇਬਲ ਨਜ਼ਰ ਆਏ। ਇਸ ਦੌਰਾਨ ਉਹ ਟੀਮ ਨਾਲ ਖੂਬ ਮਸਤੀ ਕਰਦੇ ਨਜ਼ਰ ਆਏ। ਤਸਵੀਰ ‘ਚ ਰਣਵੀਰ ਸਿੰਘ ਸਿੰਗਰ ਹਾਰਡੀ ਸੰਧੂ ਨਾਲ ਕੁਝ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਫ਼ਿਲਮ ਦੀ ਸ਼ੂਟਿੰਗ ਲਈ ਰਣਵੀਰ ਸਿੰਘ ਏਅਰਪੋਰਟ ‘ਤੇ ਸਪੌਟ ਹੋਏ। ਇਸ ਦੌਰਾਨ ਉਨ੍ਹਾਂ ਨਾਲ ਫ਼ਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆਈ।
1983 ਦੇ ਵਰਲਡ ਕੱਪ ਦੀ ਕਹਾਣੀ ਜਲਦੀ ਹੀ ਰਣਵੀਰ ਸਿੰਘ ਵੱਡੇ ਪਰਦੇ ‘ਤੇ ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਰਣਵੀਰ ਸਿੰਘ ਆਪਣੀ ਟੀਮ ਨਾਲ ਜ਼ਬਰਦਸਤ ਮਿਹਨਤ ਕਰ ਰਹੇ ਹਨ।
- - - - - - - - - Advertisement - - - - - - - - -