ਸਿੰਗਰ ਜਸਟਿਨ ਬੀਬਰ ਦਾ ਖੁਲਾਸਾ, ਵਿਆਹ ਨੂੰ ਕਾਮਯਾਬ ਬਣਾਉਣ ਲਈ ਇੰਝ ਕਰਦੇ ਕੋਸ਼ਿਸ਼ਾਂ
ਜਦਕਿ ਜਸਟਿਨ ਨੇ ਲਿਖਿਆ ਉਹ ਹਾਰ ਨਹੀਂ ਮੰਨਣਗੇ। ਇਹ ਵੀ ਲਿਖਿਆ ਕਿ ਮੈਂ ਹਮੇਸ਼ਾ ਫੇਰ ਕਾਮਯਾਬ ਸ਼ੁਰੂਆਤ ਕਰਾਂਗਾਂ। ਇਸ ਲਈ ਮੈਂ ਫਿਕਰਮੰਦ ਨਹੀਂ ਹਾਂ। ਬੱਸ ਤੁਸੀਂ ਲੋਕਾਂ ਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹਾਂ। ਭਗਵਾਨ ਹਮੇਸ਼ਾ ਭਰੋਸੇਮੰਦ ਰਿਹਾ ਹੈ ਤੇ ਤੁਹਾਡੀ ਪ੍ਰਾਰਥਨਾ ਅਸਲ ‘ਚ ਕੰਮ ਕਰਦੀ ਹੈ।
ਸਿੰਗਰ ਨੇ ਲਿਖਿਆ ਕਿ ਇਨ੍ਹਾਂ ਦਿਨੀਂ ਕਾਫੀ ਸੰਘਰਸ਼ ਕਰ ਰਿਹਾ ਹੈ। ਕਾਫੀ ਵੱਖ-ਵੱਖ ਤੇ ਅਜੀਬ ਮਹਿਸੂਸ ਕਰ ਰਿਹਾ ਹੈ।
ਬੇਸ਼ੱਕ ਜਸਟਿਨ ਨੇ ਕਦੇ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ ਪਰ ਬੀਬਰ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਕੁਝ ਨਿੱਜੀ ਸੰਘਰਸ਼ਾਂ ਬਾਰੇ ਦੱਸਿਆ। ਬੀਬਰ ਨੇ ਕਿਹਾ ਕਿ ਉਹ ਕਾਫੀ ਸੰਘਰਸ਼ ਕਰ ਰਹੇ ਹਨ।
ਬੀਬਰ ਨੇ 2016 ਦੀ ਫੋਟੋ ਪੋਸਟ ਕੀਤੀ ਜਿਸ ‘ਚ ਬੀਬਰ ਆਪਣੇ ਦੋਸਤਾਂ ਕਾਨਿਆ ਵੇਸਟ ਤੇ ਸਕੂਟਰ ਬ੍ਰੌਨ ਨਾਲ ਇੱਕ ਪ੍ਰਾਰਥਨਾ ‘ਚ ਮੌਜੂਦ ਹਨ। ਉਨ੍ਹਾਂ ਲਿਖਿਆ ਕਿ ਜਿਸ ਚੀਜ਼ ਵਿੱਚੋਂ ਉਹ ਲੰਘ ਰਹੇ ਹਨ, ਇਸ ਬਾਰੇ ਲੋਕਾਂ ਨੂੰ ਅਪਡੇਟ ਕਰਨਾ ਚਾਹੁੰਦੇ ਹਨ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਸਟਿਨ ਹੇਲੀ ਬਾਲਡਵਿਨ ਆਪਣਾ ਵਿਆਹ ਕਾਮਯਾਬ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਕੈਨੇਡੀਅਨ ਸਿੰਗਰ ਜਸਟਿਨ ਬੀਬਰ ਦਾ ਕਹਿਣਾ ਹੈ ਕਿ ਉਹ ਕਈ ਮੁੱਦਿਆਂ ਨਾਲ ਜੂਝ ਰਹੇ ਹਨ ਤੇ ਅਜੀਬ ਮਹਿਸੂਸ ਕਰ ਰਹੇ ਹਨ।