ਮਿਲੋ ‘ਕਲੰਕ’ ਦੇ ਕਿਰਦਾਰਾਂ ਨੂੰ, ਰਿਲੀਜ਼ ਹੋਈ ਸਭ ਦੀ ਪਹਿਲੀ ਝਲਕ
ਫ਼ਿਲਮ 'ਚ ਮਾਧੁਰੀ ਦੀਕਸ਼ਿਤ ਵੀ ਖਾਸ ਅੰਦਾਜ਼ 'ਚ ਫੈਨਸ ਨੂੰ ਖੁਸ਼ ਕਰੇਗੀ।
ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਇਸ ਫ਼ਿਲਮ ਇੱਕ ਪੋਸਟਰ ਨੂੰ ਰਿਲੀਜ਼ ਕਰ ਕਿਤਾ ਗਿਆ ਸੀ। ਇਸ ‘ਚ ਫ਼ਿਲਮ ਦਾ ਟਾਈਟਲ ਸ਼ੇਅਰ ਕੀਤਾ ਗਿਆ ਸੀ। ਫ਼ਿਲਮ ਇਸੇ ਸਾਲ ਅਪ੍ਰੈਲ ‘ਚ ਰਿਲੀਜ਼ ਹੋਣੀ ਹੈ।
ਸਭ ਤੋਂ ਪਹਿਲਾਂ ਮੇਕਰਸ ਨੇ ਇਸ ਪੋਸਟਰ ਨੂੰ ਸਾਹਮਣੇ ਲਿਆ ਕੇ ਔਡੀਅੰਸ ਨੂੰ ਖੁਸ਼ ਕੀਤਾ ਸੀ। ਇਸ ‘ਚ ਫ਼ਿਲਮ ਦੀ ਪਹਿਲੀ ਝਲਕ ਦੀ ਦਾਅਵਤ ਵਜੋਂ ਪੇਸ਼ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਮੇਕਰਸ ਨੇ ਵਰੁਣ ਧਵਨ ਦਾ ਪੋਸਟਰ ਵੀ ਰਿਲੀਜ਼ ਕੀਤਾ ਸੀ। ਫ਼ਿਲਮ ‘ਚ ਉਹ ਜਫਰ ਦਾ ਰੋਲ ਪਲੇ ਕਰਦੇ ਨਜ਼ਰ ਆਉਣਗੇ। ਇਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਿਰਦਾਰ ਵਰੁਣ ਦੀ ਜ਼ਿੰਦਗੀ ਦਾ ਅਹਿਮ ਕਿਰਦਾਰ ਹੋਣ ਵਾਲਾ ਹੈ।
ਬੀਤੇ ਦਿਨੀਂ ‘ਕਲੰਕ’ ਦੇ ਪ੍ਰੋਡਿਊਸਰਾਂ ਨੇ ਆਦਿੱਤਿਆ ਰਾਏ ਕਪੂਰ ਦਾ ਪੋਸਟਰ ਰਿਲੀਜ਼ ਕੀਤਾ ਸੀ। ਇਸ ‘ਚ ਉਹ ਫ਼ਿਲਮ ‘ਚ ਦੇਵ ਚੌਧਰੀ ਦਾ ਰੋਲ ਕਰਦੇ ਨਜ਼ਰ ਆਉਣਗੇ। ਪੋਸਟਰ ‘ਚ ਆਦਿੱਤਿਆ ਦੇ ਚਿਹਰੇ ‘ਤੇ ਉਦਾਸੀ ਤੇ ਅੱਖਾਂ ‘ਚ ਚਮਕ ਨਜ਼ਰ ਆ ਰਹੀ ਹੈ।
ਫ਼ਿਲਮ ਦੀ ਖਾਸ ਗੱਲ ਹੈ ਇਸ ‘ਚ ਸੰਜੇ ਦੱਤ ਤੇ ਮਾਧੁਰੀ ਦਾ ਹੋਣਾ। ਸੰਜੇ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਇਸ ‘ਚ ਬਲਰਾਜ ਚੌਧਰੀ ਦਾ ਰੋਲ ਕਰ ਰਹੇ ਹਨ। ਸਾਹਮਣੇ ਆਈ ਲੁੱਕ ‘ਚ ਉਨ੍ਹਾਂ ਦੇ ਚਿਹਰੇ ‘ਤੇ ਚਸ਼ਮਾ ਹੈ ਤੇ ਦਾੜ੍ਹੀ ਵਧੀ ਹੋਈ ਹੈ।
ਆਲਿਆ ਭੱਟ ਪੋਸਟਰ ‘ਚ ਕਿਸੇ ਰਾਜਕੁਮਾਰੀ ਦੇ ਅੰਦਾਜ਼ ‘ਚ ਨਜ਼ਰ ਆ ਰਹੀ ਹੈ ਜਿਸ ਦਾ ਨਾਂ ਰੂਪ ਹੈ। ਪੋਸਟਰ ‘ਚ ਆਲਿਆ ਨੇ ਲਾਲ ਰੰਗ ਦਾ ਲਹਿੰਗਾ ਤੇ ਹੈਵੀ ਜਿਊਲਰੀ ਨੂੰ ਕੈਰੀ ਕੀਤਾ ਹੈ। ਇਸ ‘ਚ ਉਸ ਨੇ ਘੁੰਡ ਕੱਢਿਆ ਹੈ।
ਹੁਣ ਫ਼ਿਲਮ ਦੇ ਸਾਰੇ ਕਿਰਦਾਰਾਂ ਤੋਂ ਪਰਦਾ ਉੱਠ ਗਿਆ ਹੈ। ਸਭ ਤੋਂ ਪਹਿਲਾਂ ਮਿਲਦੇ ਹਾਂ ਸੋਨਾਕਸ਼ੀ ਸਿਨ੍ਹਾ ਨੂੰ ਜੋ ਫ਼ਿਲਮ ‘ਚ ਸੱਤਿਆ ਚੌਧਰੀ ਦਾ ਕਿਰਦਾਰ ਕਰ ਰਹੀ ਹੈ। ਸੋਨਾ ਇੱਕ ਵਿਆਹੁਤਾ ਮਹਿਲਾ ਦਾ ਕਿਰਦਾਰ ਨਿਭਾਅ ਰਹੀ ਹੈ।