ਜਦੋਂ ਇਕੱਠੀਆਂ ਨਜ਼ਰ ਆਈਆਂ ਬਾਲੀਵੁੱਡ ਦੀਆਂ ਦੋ ਰਾਣੀਆਂ, ਲੋਕਾਂ ਨੂੰ ਖੂਬ ਪਸੰਦ ਆਈਆਂ ਤਸਵੀਰਾਂ
ਐਵਾਰਡ ਸ਼ੋਅ ‘ਚ ਰੇਖਾ ਤੇ ਕੰਗਨਾ ਦੀ ਸਪੈਸ਼ਲ ਬੌਂਡਿੰਗ ਦੇਖਣ ਨੂੰ ਮਿਲੀ। ਖ਼ਬਰਾਂ ਨੇ ਕਿ ਕੰਗਨਾ ਨੂੰ ਇਹ ਕਾਂਜੀਵਰਮ ਸਾੜੀ ਰੇਖਾ ਨੇ ਹੀ ਗਿਫਟ ਕੀਤੀ ਸੀ।
ਕੰਗਨਾ ਤੇ ਰੇਖਾ ਇਸ ਇਵੈਂਟ ‘ਚ ਇੱਕ-ਦੂਜੇ ਦੇ ਗਲ ਲੱਗਦੀਆਂ ਵੀ ਨਜ਼ਰ ਆਈਆਂ। ਇਸ ਤੋਂ ਬਾਅਦ ਦੋਨਾਂ ਨੇ ਮੀਡੀਆ ਨੂੰ ਖੂਬ ਪੋਜ਼ ਦਿੱਤੇ।
ਕੰਗਨਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਣੀਕਰਨਿਕਾ’ ਦੀ ਪ੍ਰਮੋਸ਼ਨ ‘ਚ ਰੁੱਝੀ ਹੈ। ਇਸ ਦਾ ਟ੍ਰੇਲਰ ਤੇ ਮਿਊਜ਼ਿਕ ਹਾਲ ਹੀ ‘ਚ ਰਿਲੀਜ਼ ਕੀਤਾ ਗਿਆ ਹੈ।
ਉਮੀਦ ਹੈ ਕਿ ਫੈਨਸ ਨੂੰ ਇਨ੍ਹਾਂ ਦੋਨਾਂ ਦੀਆਂ ਤਸਵੀਰਾਂ ਬੇਹੱਦ ਪਸੰਦ ਆਈਆਂ ਹੋਣਗੀਆਂ।
ਇਸ ਇਵੈਂਟ ‘ਚ ਰੇਖਾ ਸਾੜੀ ਤੇ ਹੈਵੀ ਗਹਿਣੀਆਂ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਕੰਗਨਾ ਵੀ ਬਲੈਕ ਸਾੜੀ ਤੇ ਗੋਲਡਨ ਸਾੜੀ ‘ਚ ਕਿਸੇ ਤੋਂ ਘੱਟ ਨਹੀਂ ਲੱਗ ਰਹੀ ਸੀ।
ਰੇਖਾ ਤੇ ਕੰਗਨਾ ਇੱਕ-ਦੂਜੇ ਨਾਲ ਬੈਠੀਆਂ ਸੀ ਤੇ ਲਗਾਤਾਰ ਗੱਲਾਂ ਕਰਦੀਆਂ ਨਜ਼ਰ ਆਈਆਂ।
ਇਸ ਦੌਰਾਨ ਦੋਵੇਂ ਸਿਗਨੇਚਰ ਸਾੜੀ ਸਟਾਈਲ ਲੁੱਕ ‘ਚ ਨਜ਼ਰ ਆਈਆਂ ਜੋ ਕਿਸੇ ਕੁਈਨ ਤੋਂ ਘੱਟ ਨਹੀਂ ਲੱਗ ਰਹੀਆਂ ਸੀ।
ਬਾਲੀਵੁੱਡ ਦੀਵਾ ਰੇਖਾ ਤੇ ਕੰਗਨਾ ਰਨੌਤ ਐਤਵਾਰ ਨੂੰ ਇੱਕ ਐਵਾਰਡ ਇਵੈਂਟ ‘ਚ ਪਹੁੰਚੀਆਂ। ਜਿੱਥੇ ਦੋਵਾਂ ਨੇ ਇੱਕ-ਦੂਜੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇੰਨੀ ਸ਼ਾਨਦਾਰ ਰਹੀ ਕਿ ਲੋਕਾਂ ਨੂੰ ਇਨ੍ਹਾਂ ਦੀ ਤਸਵੀਰਾਂ ਕਾਫੀ ਪਸੰਦ ਆਈਆਂ।