ਕਰਣੀ ਸੈਨਾ ਖਿਲਾਫ ਡਟੀ ਕੰਗਨਾ ਰਨੌਤ, ਘਰ ਬਾਹਰ ਪੁਲਿਸ ਤਾਇਨਾਤ
ਏਬੀਪੀ ਸਾਂਝਾ | 24 Jan 2019 04:24 PM (IST)
1
25 ਜਨਵਰੀ ਨੂੰ ਕੰਗਨਾ ਰਨੌਤ ਦੀ ਫ਼ਿਲਮ ‘ਮਣੀਕਰਨਿਕਾ’ ਰਿਲੀਜ਼ ਹੋਣ ਵਾਲੀ ਹੈ। ਇਸ ਨੂੰ ਲੈ ਕੇ ਕੰਗਨਾ ਨੂੰ ਕਰਣੀ ਸੈਨਾ ਸੰਗਠਨ ਲਗਾਤਾਰ ਧਮਕੀਆਂ ਦੇ ਰਿਹਾ ਹੈ ਤੇ ਫ਼ਿਲਮ ਦਾ ਵਿਰੋਧ ਕਰ ਰਿਹਾ ਹੈ।
2
ਕਰਣੀ ਸੈਨਾ ਦੀਆਂ ਧਮਕੀਆਂ ਤੋਂ ਬਾਅਦ ਕੰਗਨਾ ਨੇ ਕਿਹਾ ਸੀ ਕਿ ਉਹ ਕਿਸੇ ਤੋਂ ਨਹੀਂ ਡਰਦੀ ਤੇ ਇੱਕ ਰਾਜਪੂਤ ਹੋਣ ਦੇ ਨਾਤੇ ਉਹ ਕਰਣੀ ਸੈਨਾ ਨੂੰ ਤਬਾਹ ਕਰ ਦਵੇਗੀ।
3
ਇਸ ‘ਤੇ ਕਰਣੀ ਸੈਨਾ ਨੇ ਕੰਗਨਾ ਨੂੰ ਮੁਆਫੀ ਮੰਗਣ ਨੂੰ ਕਿਹਾ ਹੈ।
4
ਕਰਣੀ ਸੈਨਾ ਦੇ ਵਿਰੋਧ ਤੋਂ ਬਾਅਦ ਕੰਗਨਾ ਦੀ ਸੁਰੱਖਿਆ ਦੇ ਮੱਦੇਨਜ਼ਰ ਉਸ ਦੇ ਘਰ ਬਾਹਰ ਪੁਲਿਸ ਬਲ ਤਾਇਨਾਤ ਕੀਤੀ ਗਈ ਹੈ।
5
6
ਉਂਝ ਕੰਗਨਾ ਦੀ ਫ਼ਿਲਮ ‘ਮਣੀਕਰਨਿਕਾ’ 50 ਦੇਸ਼ਾਂ ‘ਚ ਰਿਲੀਜ਼ ਹੋ ਕੇ ਰਿਕਾਰਡ ਬਣਾਉਣ ਵਾਲੀ ਹੈ। ਫ਼ਿਲਮ ਤਮਿਲ, ਤੇਲਗੂ, ਹਿੰਦੀ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ।