✕
  • ਹੋਮ

ਫਰਾਂਸ 'ਚ ਕੰਗਨਾ ਦੀ ਸਾੜ੍ਹੀ ਦੇ ਚਰਚੇ!

ਏਬੀਪੀ ਸਾਂਝਾ   |  10 May 2018 03:47 PM (IST)
1

2

3

ਜੇ ਗੱਲ ਕਰੀਏ ਕੰਗਨਾ ਦੀ ਕਾਨਸ ਫੈਸਟ ਦੀ ਲੁੱਕ ਦੀ ਤਾਂ ਕੰਗਨਾ ਨੇ ਇੱਥੇ ਫੈਸ਼ਨ ਡਿਜ਼ਾਇਨਰ ਸਬਿੱਆਸਾਚੀ ਦੀ ਡਿਜ਼ਾਇਨ ਕੀਤੀ ਬਲੈਕ ਕਲਰ ਦੀ ਸਾੜੀ ਪਾਈ ਸੀ। ਇਸ ਸਾੜੀ ‘ਚ ਕੰਗਨਾ ਬੇਹੱਦ ਖੁਬਸੂਰਤ ਲੱਗ ਰਹੀ ਸੀ।

4

ਕੰਗਨਾ 10 ਮਈ ਨੂੰ ਕਾਨਸ ਫੈਸਟ ‘ਚ ਰੈੱਡ ਕਾਰਪਟ ‘ਤੇ ਵਾਕ ਕਰੇਰੀ ਤੇ ਇੱਥੇ ਤਿੰਨ ਦਿਨ ਲਈ ਰੁਕੀ ਹੈ। ਕੰਗਨਾ ਤੋਂ ਬਾਅਦ ਬਾਲੀਵੁੱਡ ਐਕਟਰਸ ਸੋਨਮ ਕਪੂਰ, ਦੀਪਿਕਾ ਪਾਦੁਕੋਨ ਤੇ ਐਸ਼ਵਰੀਆ ਰਾਏ ਬੱਚਨ ਵੀ ਰੈਡ ਕਾਰਪਟ ‘ਤੇ ਵਾਕ ਕਰਨਗੀਆਂ।

5

ਇਸ ਸਾੜ੍ਹੀ ਨਾਲ ਪਰਲ ਨੈਕਪੀਸ ਤੇ ਸ਼ੌਰਟ ਹੇਅਰ ਸਟਾਈਲ ਨੇ ਕੰਗਨਾ ਨੂੰ ਦਿੱਤਾ ਰੈਟ੍ਰੋ ਲੁੱਕ। ਕੰਗਨਾ ਦੇ ਇਸ ਅੰਦਾਜ਼ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਉਸੇ ‘ਤੇ ਟਿਕ ਗਈਆਂ।

6

ਜਿਥੇ ਇਸ ਫੈਸਟ ‘ਚ ਹਰ ਕੋਈ ਪਾਉਂਦਾ ਹੈ ਗਾਉਨ ਜਿਹੇ ਵੈਸਟਰਨ ਡ੍ਰੈਸਿਜ਼, ਉੱਥੇ ਹੀ ਕੰਗਨਾ ਨੇ ਸਾੜ੍ਹੀ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅੱਜਕੱਲ੍ਹ ਮੈਡਮ ਇੰਡੀਅਨ ਡ੍ਰੈਸਿਜ਼ ‘ਚ ਜ਼ਿਆਦਾ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਕੰਗਨਾ ਨੇ 8 ਮਈ ਨੂੰ ਹੋਈ ਸੋਨਮ-ਆਨੰਦ ਦੀ ਵੈਡਿੰਗ ਰਿਸੈਪਸ਼ਨ ‘ਚ ਵੀ ਸਾੜ੍ਹੀ ਹੀ ਪਾਈ ਹੋਈ ਸੀ।

7

ਕੰਗਨਾ ਨੂੰ ਇੱਥੇ ਉਸ ਦੀ ਬਾਲੀਵੁੱਡ ਫ਼ਿਲਮ ‘ਕੁਈਨ’ ਲਈ ਇਨਵਾਈਟ ਕੀਤਾ ਗਿਆ ਹੈ। ਇਸ ਫੈਸਟ ‘ਚ ਕੰਗਨਾ ਦੇ ਨਾਲ ਸੈਂਸਰ ਬੋਰਡ ਦੇ ਪ੍ਰਧਾਨ ਪ੍ਰਸੂੰਨ ਜੋਸ਼ੀ ਵੀ ਆਏ। ਨਾਲ ਹੀ ਖੋਲ੍ਹੇ ਗਏ ਭਾਰਤੀ ਪਵੇਲੀਅਨ ‘ਚ ਨਜ਼ਰ ਆਈ ਹੁਮਾ ਕੂਰੈਸ਼ੀ ਵੀ ਜਿਸ ਨੇ ਵਾਈਟ ਕਲਰ ਦੀ ਡ੍ਰੈੱਸ ਪਾਈ ਸੀ।

8

ਕੰਗਨਾ ਤੇ ਪ੍ਰਸੂੰਨ ਜੋਸ਼ੀ ਨੇ ਇੱਥੇ ਭਾਰਤੀ ਫ਼ਿਲਮਾਂ ਦੀਆਂ ਗੱਲਾਂ ਕੀਤੀਆਂ। ਕੰਗਨਾ ਜਲਦੀ ਹੀ ਫ਼ਿਲਮ ‘ਮਣੀਕਰਨਿਕਾ’ ‘ਚ ਰਾਣੀ ਲਕਸ਼ਮੀਬਾਈ ਦਾ ਰੋਲ ਕਰਦੀ ਨਜ਼ਰ ਆਵੇਗੀ ਜਿਸ ਦਾ ਜ਼ਿਕਰ ਵੀ ਇਸ ਈਵੈਂਟ ‘ਚ ਹੋਇਆ।

9

ਬਾਲੀਵੁੱਡ ਕੁਈਨ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਹੁਸਨ ਦਾ ਜਲਵਾ ਬਿਖੇਰਨ ਲਈ ਤਿਆਰ ਹੈ। ਕੰਗਨਾ 10 ਮਈ ਨੂੰ ਫਰਾਂਸ ‘ਚ ਹੋ ਰਹੇ ਕਾਨਸ ਫ਼ਿਲਮ ਫੈਸਟੀਵਲ ‘ਚ ਪਹਿਲੀ ਵਾਰ ਕਦਮ ਰੱਖੇਗੀ। ਇਸ ਲਈ ਕੰਗਨਾ ਫਰਾਂਸ ਪਹੁੰਚ ਵੀ ਚੁੱਕੀ ਹੈ। ਉੱਥੇ ਉਹ Cannes Film Festival ‘ਚ ਧਮਾਕੇਦਾਰ ਐਂਟਰੀ ਕਰੇਗੀ।

  • ਹੋਮ
  • ਬਾਲੀਵੁੱਡ
  • ਫਰਾਂਸ 'ਚ ਕੰਗਨਾ ਦੀ ਸਾੜ੍ਹੀ ਦੇ ਚਰਚੇ!
About us | Advertisement| Privacy policy
© Copyright@2026.ABP Network Private Limited. All rights reserved.