✕
  • ਹੋਮ

ਸ਼ੋਅ ਦੇ ਆਫ਼-ਏਅਰ ਹੋਣ 'ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪ, ਕਹੀਆਂ ਇਹ ਗੱਲਾਂ ...

ਏਬੀਪੀ ਸਾਂਝਾ   |  02 Sep 2017 01:27 PM (IST)
1

ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਉਸ ਦਾ ਸ਼ੋਅ ਛੇਤੀ ਹੀ ਵਾਪਿਸ ਆਵੇਗਾ। ਨਾਲ ਹੀ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੋਅ ਦੇ ਟਾਈਮ ਵਿੱਚ ਹੋਣ ਵਾਲੇ ਬਦਲਾਅ ਦੀ ਜਾਣਕਾਰੀ ਨਹੀਂ ਹੈ, ਪਰ ਮੈਂ ਭਰੋਸਾ ਦਵਾਉਂਦਾ ਹਾਂ ਕਿ ਇੱਕ ਵਾਰ ਵਾਪਸ ਆਉਣ 'ਤੇ ਅਸੀਂ ਉਸੇ ਟਾਈਮ ਸਲਾਟ ਵਿੱਚ ਸ਼ੋਅ ਕਰਾਂਗੇ।

2

ਕਈ ਬਾਲੀਵੁਡ ਸਿਤਾਰਿਆਂ ਦੇ ਕਪਿਲ ਨਾਲ ਨਾਰਾਜ਼ ਹੋਣ ਬਾਰੇ ਕਪਿਲ ਨੇ ਜਵਾਬ ਦਿੱਤਾ ਕਿ ਸ਼ਾਹਰੁਖ ਖ਼ਾਨ ਤੋਂ ਲੈ ਕੇ ਅਜੈ ਦੇਵਗਨ ਸਭ ਜਾਣਦੇ ਹਨ ਕਿ ਮੇਰੀ ਤਬੀਅਤ ਖ਼ਰਾਬ ਹੋਣ ਕਾਰਨ ਸ਼ੂਟ ਕੈਂਸਲ ਹੋਏ ਹਨ। ਅਨਿਲ ਕਪੂਰ ਸ਼ੂਟ ਕੈਂਸਲ ਹੋਣ ਤੋਂ ਬਾਅਦ ਵੀ ਦੁਬਾਰਾ ਸ਼ੂਟ ਕਰਨ ਲਈ ਵਾਪਸ ਪਰਤ ਆਏ ਸਨ। ਕਪਿਲ ਨੇ ਦੱਸਿਆ ਹੈ ਕਿ ਮੈਂ ਇਨ੍ਹਾਂ ਸਿਤਾਰਿਆਂ ਨੂੰ ਸੈੱਟ 'ਤੇ ਇੰਤਜ਼ਾਰ ਕਰਨ ਨੂੰ ਕਿਵੇਂ ਕਹਿ ਸਕਦਾ ਹਾਂ, ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਮੇਰਾ ਸ਼ੋਅ ਸਥਾਪਤ ਹੋਇਆ ਹੈ।

3

ਕਪਿਲ ਸ਼ਰਮਾ ਨੇ ਆਪਣੀ ਟੀਮ ਦੇ ਮੈਂਬਰ ਰਹੇ ਅਲੀ ਅਸਗਰ ਅਤੇ ਸੁੰਗਧਾ ਮਿਸ਼ਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਦੋਵਾਂ ਨੂੰ ਬਹੁਤ ਮਿਸ ਕਰਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਦਾ ਰਹਿੰਦਾ ਹੈ।

4

ਆਪਣੇ ਵਿਆਹ ਬਾਰੇ ਸਵਾਲ ਪੁੱਛੇ ਜਾਣ 'ਤੇ ਕਪਿਲ ਸ਼ਰਮਾ ਨੇ ਦੱਸਿਆ ਕਿ ਮੈਂ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਕਰਨ ਦਾ ਪਲਾਨ ਬਣਾ ਰਿਹਾ ਹਾਂ, ਪਰ ਉਸ ਵਿੱਚ ਹਾਲੇ ਵਕਤ ਲੱਗੇਗਾ।

5

ਸੁਨੀਲ ਗ੍ਰੋਵਰ ਬਾਰੇ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਸੁਨੀਲ ਨੂੰ ਕਾਲ ਕੀਤਾ ਸੀ ਅਤੇ ਪਤਾ ਲੱਗਿਆ ਕਿ ਉਹ ਇਸ ਵਕਤ ਬਿਮਾਰ ਹੈ। ਨਾਲ ਹੀ ਕਪਿਲ ਸ਼ਰਮਾ ਨੇ ਕਿਹਾ ਸੀ ਉਹ ਜਦੋਂ ਚਾਹੇ ਸ਼ੋਅ 'ਤੇ ਵਾਪਸ ਆ ਸਕਦੇ ਹੈ, ਪਰ ਇਨ੍ਹੀਂ ਦਿਨੀਂ ਸੁਨੀਲ ਲਾਈਵ ਇਵੈਂਟ ਵਿੱਚ ਹੀ ਬਿਜ਼ੀ ਹੈ ਤਾਂ ਉਨ੍ਹਾਂ ਦਾ ਸ਼ੋਅ ਵਿੱਚ ਵਾਪਸ ਆਉਣਾ ਮੁਸ਼ਕਲ ਲੱਗਦਾ ਹੈ।

6

ਕਪਿਲ ਸ਼ਰਮਾ ਨੇ ਕਿਹਾ ਹੈ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ 'ਕਿਸ ਕਿਸ ਕੋ ਪਿਆਰ ਕਰੂੰ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਦਾ ਸ਼ੋਅ ਹਫ਼ਤੇ ਵਿੱਚ ਇੱਕ ਦਿਨ ਆਨ-ਏਅਰ ਹੁੰਦਾ ਰਿਹਾ ਹੈ। ਇਸ ਲਈ ਉਸ ਸਮੇਂ ਮੈਨੂੰ ਇੰਨੀ ਮੁਸ਼ਕਲਾਂ ਦਾ ਸਾਮ੍ਹਣਾ ਨਹੀਂ ਕਰਨਾ ਪਿਆ ਸੀ।

7

ਕਪਿਲ ਸ਼ਰਮਾ ਨੇ ਕਿਹਾ, ਮੈਂ ਸ਼ੋਅ ਅਤੇ ਫ਼ਿਲਮ ਲਈ ਲਗਾਤਾਰ ਸ਼ੂਟ ਕਰ ਰਿਹਾ ਸੀ ਜਿਸ ਕਾਰਨ ਮੈਨੂੰ ਮੇਰੀ ਸਿਹਤ 'ਤੇ ਧਿਆਨ ਦੇਣ ਦਾ ਟਾਇਮ ਨਹੀਂ ਮਿਲਿਆ। ਡਾਕਟਰਾਂ ਨੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਮੈਂ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਨਾਲ ਹੀ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਟੀ.ਵੀ. 'ਤੇ ਲਗਾਤਾਰ ਕੰਮ ਕਰਨਾ ਸਟਰੈੱਸਫੁੱਲ ਹੁੰਦਾ ਹੈ।

8

ਕਪਿਲ ਸ਼ਰਮਾ ਨੇ ਦੱਸਿਆ ਹੈ ਕਿ ਉਹ ਮਾਨਸਿਕ ਥਕਾਨ ਦਾ ਸਾਮ੍ਹਣਾ ਕਰ ਰਿਹਾ ਹੈ। ਨਾਲ ਹੀ ਕਪਿਲ ਸ਼ਰਮਾ ਨੇ ਇਸ ਗੱਲ ਨੂੰ ਸਮਝਣ ਲਈ ਚੈਨਲ ਦਾ ਧੰਨਵਾਦ ਵੀ ਕੀਤਾ।

9

ਅੰਗ੍ਰੇਜ਼ੀ ਅਖ਼ਬਾਰ ਦ ਟਾਈਮਜ਼ ਆਫ਼ ਇੰਡਿਆ ਨਾਲ ਗੱਲ ਕਰਦਿਆਂ ਕਪਿਲ ਸ਼ਰਮਾ ਨੇ ਕਿਹਾ ਹੈ ਕਿ ਮੈਂ ਬੱਸ ਕੁਝ ਐਪੀਸੋਡਜ਼ ਲਈ ਬ੍ਰੇਕ ਲੈ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਮੇਰੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਅੱਗੇ ਕੋਈ ਸ਼ੂਟ ਕੈਂਸਲ ਹੋਵੇ, ਇਸ ਲਈ ਮੈਂ ਕੁਝ ਟਾਈਮ ਲਈ ਬ੍ਰੇਕ ਲਿਆ ਹੈ।

10

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਕੁੱਝ ਸਮਾਂ ਲਈ ਬ੍ਰੇਕ ਲੱਗਣ ਦੀਆਂ ਖ਼ਬਰਾਂ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਨੀਲ ਗ੍ਰੋਵਰ ਨਾਲ ਹੋਏ ਵਿਵਾਦ ਤੋਂ ਬਾਅਦ ਸ਼ੋਅ ਦੀ ਲਗਾਤਾਰ ਡਿੱਗਦੀ ਟੀ.ਆਰ.ਪੀ. ਨਾਲ ਜੂਝ ਰਹੇ ਕਪਿਲ ਸ਼ਰਮਾ ਆਪਣੇ ਕਰਿਅਰ ਦੇ ਸਭ ਤੋਂ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਨ। ਆਪਣੇ ਸ਼ੋਅ ਦੇ ਆਫ਼-ਏਅਰ ਹੋਣ 'ਤੇ ਕਪਿਲ ਸ਼ਰਮਾ ਨੇ ਚੁੱਪ ਤੋੜਦਿਆਂ ਕਈ ਵੱਡੇ ਬਿਆਨ ਦਿੱਤੇ ਹਨ।

  • ਹੋਮ
  • ਬਾਲੀਵੁੱਡ
  • ਸ਼ੋਅ ਦੇ ਆਫ਼-ਏਅਰ ਹੋਣ 'ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪ, ਕਹੀਆਂ ਇਹ ਗੱਲਾਂ ...
About us | Advertisement| Privacy policy
© Copyright@2026.ABP Network Private Limited. All rights reserved.