ਕਪਿਲ-ਗਿੰਨੀ ਦੇ ਵਿਆਹ ਦੀ ਰਿਸੈਪਸ਼ਨ ‘ਚ ਆਏ ਸਟਾਰਸ ਦੀ ਝਲਕ ਆਈ ਸਾਹਮਣੇ
ਬੀਤੇ ਦਿਨੀਂ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਆਪਣੇ ਵਿਆਹ ਦੀ ਗ੍ਰੈਂਡ ਪਾਰਟੀ ਮੁੰਬਈ ‘ਚ ਕੀਤੀ। ਇਸ ਤੋਂ ਪਹਿਲਾਂ ਦੋਨਾਂ ਦੇ ਵਿਆਹ ਦੀ ਇੱਕ ਪਾਰਟੀ ਅੰਮ੍ਰਿਤਸਰ ‘ਚ ਵੀ ਹੋ ਚੁੱਕੀ ਹੈ।
ਇਸ ਪਾਰਟੀ ‘ਚ ਜਿੱਥੇ ਸਾਰੇ ਕਾਮੇਡੀਅਨ ਇੱਕਠਾ ਹੋਏ ਉਥੇ ਹੀ ਪਾਰਟੀ ‘ਚ ਜੰਪਿੰਗ ਜੈਕ ਜਿਤੇਂਦਰ ਅਤੇ ਪੰਜਾਬ ਦਾ ਪੁੱਤਰ ਧਮੇਂਦਰ ਵੀ ਆਪਣੇ ਅੰਦਾਜ਼ ‘ਚ ਨਜ਼ਰ ਆਏ।
ਇਨ੍ਹਾਂ ਦੇ ਨਾਲ ਹੀ ਐਕਟਰਸ ਰਵੀਨਾ ਟੰਡਨ ਵੀ ਕਪਿਲ-ਗਿੰਨੀ ਨੂੰ ਵਿਆਹ ਦੀ ਵਧਾਈ ਦੇਣ ਪਹੁੰਚੀ। ਰਵੀਨਾ ਇੱਥੇ ਲਾਈਟ ਕਲਰ ਦੀ ਆਉਟਫਿਟ ‘ਚ ਨਜ਼ਰ ਆਈ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਨ੍ਹਾਂ ਦੇ ਨਾਲ ਹੀ ਪਾਰਟੀ ‘ਚ ਇੱਕ ਵਾਰ ਫੇਰ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲਿਆ।
ਪਾਰਟੀ ‘ਚ ਐਵਰਗ੍ਰੀਨ ਐਕਟਰਸ ਰੇਖਾ ਨੇ ਇੰਡੀਅਨ ਅਟਾਇਅਰ ‘ਚ ਐਕਟਸਰ ਕ੍ਰਿਤੀ ਸੈਨਨ ਨਾਲ ਐਂਟਰੀ ਕੀਤੀ।
ਇਸ ਪਾਰਟੀ ‘ਚ ਹੋਰ ਕੌਣ-ਕੌਣ ਸ਼ਾਮਿਲ ਹੋਇਆ ਤੁਸੀ ਵੀ ਵੇਖੋ।
ਇਸ ਪਾਰਟੀ ‘ਚ ਭਾਰਤੀ ਸਿੰਘ ਵੀ ਆਪਣੇ ਪਤੀ ਹਰਸ਼ ਲੰਬਾਚੀਆ ਦੇ ਨਾਲ ਪਹੁੰਚੀ।
ਦੋਨਾਂ ਦੀ ਪਾਰਟੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕਿਆ ਹਨ। ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।