ਕਰਨ ਤੇ ਸੋਨਾਕਸ਼ੀ ਬੁੱਢੇ ਬਣ ਰੈਂਪ 'ਤੇ ਉੱਤਰੇ
ਕਰਨ ਦੀ ਅਗਲੀ ਫਿਲਮ ਦਾ ਨਾਂ ਧੜਕ ਹੈ ਜਿਸ ਵਿੱਚ ਉਹ ਸ਼੍ਰੀਦੇਵੀ ਦੀ ਵੱਡੀ ਕੁੜੀ ਜਾਨ੍ਹਵੀ ਕਪੂਰ ਅਤੇ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨੂੰ ਲਾਂਚ ਕਰ ਰਹੇ ਹਨ। ਇਹ ਫਿਲਮ ਧਰਮਾ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣ ਰਹੀ ਹੈ। ਕਰਨ ਦੀ ਇਸ ਕੰਪਨੀ ਦੇ ਮਾਲਕ ਹਨ।
ਕਥਿਤ ਭੇਦਭਾਵ ਦੇ ਇਲਜ਼ਾਮਾਂ ਕਾਰਨ ਕਰਨ ਸਾਲ 2017 ਵਿੱਚ ਵਿਵਾਦਾਂ ਵਿੱਚ ਰਹੇ। ਉਨਾਂ 'ਤੇ ਕੰਗਨਾ ਰਨੌਤ ਨੇ ਇਲਜ਼ਾਮ ਲਾਇਆ ਸੀ ਕਿ ਕਰਨ ਇੰਡਸਟਰੀ ਤੋਂ ਬਾਹਰਲੇ ਲੋਕਾਂ ਨਾਲ ਭੇਦਭਾਵ ਕਰਦੇ ਹਨ।
ਕਰਨ ਦੇ ਨਾਲ ਸ਼ੋਅ ਸਟਾਪਰ ਸੋਨਾਕਸ਼ੀ ਨੇ ਫਾਲਗੁਨੀ ਅਤੇ ਸ਼ੇਨ ਪਿਕੌਕ ਦੇ ਡਿਜ਼ਾਇਨ ਵਿੱਚ ਰੈਂਪ ਵਾਕ ਕੀਤਾ।
ਕਰਨ ਦੇ ਹੇਅਰ ਸਟਾਇਲ ਨੂੰ ਵੀ ਖੂਬ ਪਸੰਦ ਕੀਤਾ ਗਿਆ।
ਬਲੈਕ-ਸਿਲਵਰ ਜੈਕਟ ਵਿੱਚ ਕਹਿਰ ਢਾਅ ਰਹੇ ਕਰਨ ਨੂੰ ਵੇਖ ਕੇ ਕੁੜੀਆਂ ਨੇ ਕਾਫੀ ਤਰੀਫ ਕੀਤੀ।
ਰੈਂਪ ਵਾਕ ਦੌਰਾਨ 44 ਸਾਲ ਦੇ ਇਸ ਫਿਲਮਮੇਕਰ ਨੇ ਜਿਹੜੇ ਕੱਪੜੇ ਪਾਏ ਸਨ ਉਸ ਨੂੰ ਡਿਜ਼ਾਇਨਰ ਫਾਲਗੁਨ ਸ਼ੇਨ ਨੇ ਡਿਜ਼ਾਇਨ ਕੀਤਾ ਹੈ।
ਇਸੇ ਵਿਚਾਲੇ ਕਰਨ ਅਤੇ ਸੋਨਾਕਸ਼ੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ। ਦੋਵੇਂ ਰੈਂਪ ਵਾਕ ਕਰਦੇ ਵਿਖਾਈ ਦੇ ਰਹੇ ਹਨ।
ਫੈਸ਼ਨ ਇੰਡਸਟਰੀ ਦੇ ਸਭ ਤੋਂ ਵੱਡੇ ਮੇਲੇ ਦੇ ਨਾਂ ਤੋਂ ਮਸ਼ਹੂਰ ਲੈਕਮੇ ਫੈਸ਼ਨ ਵੀਕ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਇਨਾਂ ਤਸਵੀਰਾਂ ਵਿੱਚ ਤੁਸੀਂ ਇੱਕ ਪਾਸੇ ਹਿੰਦੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਦੇ ਬੱਚਿਆਂ ਨੂੰ ਲਾਂਚ ਕਰਨ ਲਈ ਮਸ਼ਹੂਰ ਕਰਨ ਜੌਹਰ ਨੂੰ ਵੇਖ ਸਕਦੇ ਹੋ ਅਤੇ ਦੂਜੇ ਪਾਸੇ ਹੈ ਸੋਨਾਕਸ਼ੀ ਸਿਨਹਾ।
ਤਸਵੀਰਾਂ ਵਿੱਚ ਨਜ਼ਰ ਆ ਰਹੇ ਇਹ ਚਿਹਰੇ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ।