ਕਰੀਨਾ ਮੁੜ ਮੰਮੀ ਬਣਨ ਲਈ ਤਿਆਰ? ਇਨ੍ਹਾਂ ਤਸਵੀਰਾਂ ਨੇ ਛੇੜੀ ਚਰਚਾ
‘ਗੁੱਡ ਨਿਊਜ਼’ ‘ਚ ਕਰੀਨਾ ਕਪੂਰ ਇੱਕ ਲੰਬੇ ਅਰਸੇ ਬਾਅਦ ਅਕਸ਼ੇ ਕੁਮਾਰ ਨਲਾ ਲੀਡ ਰੋਲ ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਪੱਗਵਾਲਾ ਦੋਸਾਂਝ ਦਿਲਜੀਤ ਤੇ ਕਿਆਰਾ ਆਡਵਾਨੀ ਵੀ ਨਜ਼ਰ ਆਵੇਗਾ।
ਕਰੀਨਾ ਇਸ ਫ਼ਿਲਮ ‘ਚ ਵੀ ਪ੍ਰੈਗਨੈਂਟ ਨਜ਼ਰ ਆਉਣ ਵਾਲੀ ਹੈ ਤੇ ਉਸ ਦਾ ਇਹ ਬੇਬੀ ਬੰਪ ਵਾਲਾ ਲੁੱਕ ਸੋਸ਼ਲ ਮੀਡੀਆ ‘ਤੇ ਪਹਿਲਾਂ ਤਾਂ ਫੈਨਸ ਨੂੰ ਖੂਬ ਹੈਰਾਨ ਕਰ ਰਹੀ ਹੈ। ਨਾਲ ਹੀ ਲੋਕਾਂ ਨੂੰ ਤਸਵੀਰਾਂ ਪਸੰਦ ਆ ਰਹੀ ਹੈ।
ਪਰ ਅਜਿਹਾ ਕੁਝ ਨਹੀਂ। ਦਰਅਸਲ ਕਰੀਨਾ ਕਪੂਰ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਫ਼ਿਲਮ ‘ਗੁੱਡ ਨਿਊਜ਼’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਸੈੱਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ।
ਕਰੀਨਾ ਕਪੂਰ ਦੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਇੱਕ ਪਲ ਤਾਂ ਧੋਖਾ ਹੀ ਖਾ ਜਓਗੇ ਕਿ ਕਿਤੇ ਉਹ ਸੱਚ ‘ਚ ਹੀ ਗਰਭਵਤੀ ਤਾਂ ਨਹੀਂ।
ਕਰੀਨਾ ਦਾ ਬੇਬੀ ਬੰਪ ਫਲੌਂਟ ਕਰਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਛਾ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਟਰੈਕ ਪੈਂਟਸ ‘ਚ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆ ਰਹੀ ਹੈ।
ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਕਰੀਨਾ ਕਪੂਰ ਖ਼ਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਉਹ ਆਪਣਾ ਬੇਬੀ ਬੰਪ ਫਲੌਂਟ ਕਰਦੀ ਨਜ਼ਰ ਆ ਰਹੀ ਹੈ।