ਸੂਹਾ ਜੋੜਾ ਪਹਿਨ ਸਾਬਕਾ ਪ੍ਰੇਮੀ ਸਲਮਾਨ ਦੀ ਭੈਣ ਕੋਲ ਕੀ ਕਰਨ ਆਈ ਕੈਟਰੀਨਾ, ਵੇਖੋ ਤਸਵੀਰਾਂ
ਉਸ ਦੀ ਰਣਬੀਰ ਕਪੂਰ ਨਾਲ ਆਈ ਫ਼ਿਲਮ ਜੱਗਾ ਜਾਸੂਸ ਕੁਝ ਖਾਸ ਪ੍ਰਦਰਸ਼ਨ ਨਹੀਂ ਸੀ ਕਰ ਪਾਈ।
ਕਰੀਅਰ ਦੇ ਹਿਸਾਬ ਨਾਲ ਕੈਟਰੀਨਾ ਲਈ ਇਹ ਫ਼ਿਲਮ ਬਹੁਤ ਜ਼ਰੂਰੀ ਹੈ।
ਇਸ ਫ਼ਿਲਮ ਦਾ ਨਾਂਅ ਹੈ ਟਾਈਗਰ ਜ਼ਿੰਦਾ ਹੈ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਇਸ ਦੀ ਪਹਿਲੀ ਕਿਸ਼ਤ ਏਕ ਥਾ ਟਾਈਗਰ ਵਿੱਚ ਅਦਾਕਾਰੀ ਕੀਤੀ ਸੀ।
ਦੱਸ ਦੇਈਏ ਕਿ ਕੈਟਰੀਨ ਆਪਣੇ ਉਸੇ ਸਾਬਕਾ ਪ੍ਰੇਮੀ ਸਲਮਾਨ ਨਾਲ ਹੀ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।
ਇਸ ਪਾਰਟੀ ਵਿੱਚ ਕਈ ਸਿਤਾਰੇ ਪਹੁੰਚੇ ਸਨ ਪਰ ਕੈਟਰੀਨਾ ਧਰੂ ਤਾਰੇ ਵਾਂਗ ਸਭ ਤੋਂ ਵੱਧ ਚਮਕ ਰਹੀ ਸੀ।
ਦਰਅਸਲ, ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਆਪਣੇ ਘਰ ਦਿਵਾਲੀ ਦੀ ਪਾਰਟੀ ਰੱਖੀ ਸੀ।
ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਉਹ ਇੱਥੇ ਆਈ ਕਿਉਂ ਤੇ ਉਹ ਵੀ ਲਾਲ ਸੂਹੇ ਜੋੜੇ ਵਿੱਚ ਸਜ ਕੇ।
ਉਹ ਆਪਣੇ ਸਾਬਕਾ ਪ੍ਰੇਮੀ ਸਲਮਾਨ ਖਾਨ ਦੀ ਭੈਣ ਦੇ ਘਰ ਆਈ ਸੀ।
ਜੀ ਹਾਂ, ਜੋ ਤੁਹਾਨੂੰ ਨਜ਼ਰ ਆ ਰਹੀ ਹੈ, ਉਹ ਬੂਮ ਜਿਹੀ ਫ਼ਿਲਮ ਤੋਂ ਹਿੰਦੀ ਸਿਨੇਮਾ ਵਿੱਚ ਐਂਟਰੀ ਕਰਨ ਵਾਲੀ ਅਦਾਕਾਰ ਕੈਟਰੀਨਾ ਕੈਫ ਹੀ ਹੈ।
ਤਸਵੀਰਾਂ ਵਿੱਚ ਵਿਖਾਈ ਦੇ ਰਹੀ ਹੈ ਬਾਲੀਵੁੱਡ ਦੀ ਉਹ ਅਦਾਕਾਰਾ ਜੋ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ ਹੈ।