ਘੋੜਿਆਂ ਦੀ ਸ਼ੌਕੀਨ ਅਦਾਕਾਰਾ ਕ੍ਰਿਤੀ ਸੇਨਨ

ਕ੍ਰਿਤੀ 'ਦੀਵਾਨੇ', 'ਰਾਬਤਾ' ਤੇ 'ਬਰੇਲੀ ਕੀ ਬਰਫੀ' ਜਿਹੀਆਂ ਹਿੰਦੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ ਉਨ੍ਹਾਂ ਤਮਿਲ ਫਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ ਤੇ ਫਿਰ ਹਿੰਦੀ ਫਿਲਮਾਂ 'ਚ ਸ਼ੁਰੂਆਤ ਕੀਤੀ।
ਕ੍ਰਿਤੀ ਨੇ ਹਾਈ ਸਕੂਲ ਤੇ ਕਾਲਜ ਦੀ ਪੜ੍ਹਾਈ ਦਿੱਲੀ ਤੋਂ ਕੀਤੀ ਹੈ। ਹਾਲਾਂਕਿ ਬਾਲੀਵੁੱਡ 'ਚ ਕਦਮ ਰੱਖਣ ਦੀ ਚਾਹਤ ਨਾਲ ਪੜ੍ਹਾਈ ਖਤਮ ਹੁੰਦਿਆਂ ਹੀ ਉਹ ਮੁੰਬਈ ਪਹੁੰਚ ਗਈ।
ਫਿਲਹਾਲ ਕ੍ਰਿਤੀ ਦੀ ਅਪਕੰਮਿਗ ਫਿਲਮ 'ਪਾਣੀਪਤ' ਦਾ ਦਰਸ਼ਕਾਂ ਨੂੰ ਇੰਤਜ਼ਾਰ ਹੈ। ਫਿਲਮ ਦੀ ਸ਼ੂਟਿੰਗ ਅਜੇ ਜਾਰੀ ਹੈ। ਇਹ ਫਿਲਮ 2019 ਦੇ ਅੰਚ 'ਚ 6 ਦਸੰਬਰ ਨੂੰ ਰਿਲੀਜ਼ ਹੋਵੇਗੀ।
27 ਸਾਲਾ ਕ੍ਰਿਤੀ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੱਸ ਦੇਈਏ ਕਿ ਅਦਾਕਾਰਾ ਕ੍ਰਿਤੀ ਆਖਰੀ ਸਾਲ 2014 'ਚ ਫਿਲਮ ਹੀਰੋਪੰਤੀ 'ਚ ਨਜ਼ਰ ਆਈ ਸੀ।
ਤਮਿਲ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਕ੍ਰਿਤੀ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਉਹ ਘੋੜੇ ਨਾਲ ਨਜ਼ਰ ਆ ਚੁੱਕੀ ਹੈ।
ਘੋੜੇ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਖੁਸ਼ੀਆਂ 'ਤੇ ਸਵਾਰ ਹਾਂ।
ਅਦਾਕਾਰਾ ਕ੍ਰਿਤੀ ਸੇਨਨ ਅਕਸਰ ਆਪਣੀਆਂ ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ। ਕ੍ਰਿਤੀ ਨੇ ਇੱਕ ਤਾਜ਼ਾ ਤਸਵੀਰ ਸਾਂਝੀ ਕੀਤੀ ਹੈ।