Happy Birthday Lata Mangeshkar: ਅੱਜ 90ਵਾਂ ਜਨਮ ਦਿਨ ਮਨਾ ਰਹੀ ਹੈ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ
Download ABP Live App and Watch All Latest Videos
View In Appਏਬੀਪੀ ਸਾਂਝਾ ਦੀ ਸਾਰੀ ਟੀਮ ਵੱਲੋਂ ਵੀ ਲਤਾ ਮੰਗੇਸ਼ਕਰ ਨੂੰ ਜਨਮ ਦਿਨ ਦੀ ਸ਼ੁਭਕਾਮਨਾਵਾਂ!
ਲਤਾ ਜੀ ਨੂੰ ਹਵਾਈ ਸਫਰ ਤੋਂ ਕਾਫੀ ਡਰ ਲੱਗਦਾ ਹੈ। ਇਸ ਲਈ ਜਦੋਂ 2007 ‘ਚ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਨੂੰ ‘ਪ੍ਰੈਸਟੀਜ਼ੀਅਸ ਐਵਾਰਡ’ ਨਾਲ ਸਨਮਾਨਿਤ ਕੀਤਾ ਤਾਂ ਲਤਾ ਨੇ ਉਨ੍ਹਾਂ ਨੂ ਮੁੰਬਈ ਆ ਕੇ ਐਵਾਰਡ ਦੇਣ ਦੀ ਗੁਜ਼ਾਰਿਸ਼ ਕੀਤੀ।
ਲਤਾ ਮੰਗੇਸ਼ਕਰ ਨੇ ਕਈ ਦਹਾਕੇ ਪਹਿਲਾਂ ਇਸ ਪ੍ਰਸਤਾਅ ਦਿੱਤਾ ਸੀ ਕਿ ਮਿਊਜ਼ੀਕ ਕੰਪਨੀਆਂ ਰਿਕਾਰਡ ਵਿਕਰੀ ਦਾ ਕੁਝ ਪੈਸਾ ਗਾਇਕਾਂ ਨੂੰ ਵੀ ਦਵੇ। ਜਿਸ ਦੇ ਮੁਹੰਮਦ ਰਫੀ ਖਿਲਾਫ ਸੀ। ਇਸ ਵਿਵਾਦ ‘ਚ ਲਤਾ ਨੇ ਕਈ ਸਾਲ ਤਕ ਰਫੀ ਜੀ ਨਾਲ ਕੰਮ ਨਹੀ ਕੀਤਾ ਸੀ।
ਕਿਸੇ ਨੂੰ ਨਹੀ ਪਤਾ ਕਿ ਲਤਾ ਨੇ ਹੁਣ ਤਕ ਕਿੰਨੇ ਗਾਣੇ ਗਾਏ ਹਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਮੁਤਾਬਕ ਲਤਾ ਨੇ 1948 ਤੋਂ 1987 ‘ਚ ਹੀ ਘੱਟੋ ਘੱਟ 30 ਹਜ਼ਾਰ ਗੀਤ ਰਿਕਾਰਡ ਕੀਤੇ ਹਨ। ਲਤਾ ਹੁਣ ਤਕ 36 ਭਾਸ਼ਾਵਾਂ ‘ਚ ਗਾਣੇ ਰਿਕਾਰਡ ਕਰ ਚੁੱਕੀ ਹੈ।
ਲਤਾ ਮੰਗੇਸ਼ਕਰ ਨੂੰ ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਭਾਰਤ ਰਤਨ ਵੀ ਮਿਲ ਚੁੱਕਿਆ ਹੈ। ਉਨ੍ਹਾਂ ਨੂੰ 30 ਸਾਲ ਦੀ ਉਮਰ ‘ਚ ਹੀ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜ਼ਿਆ ਜਾ ਚੁੱਕਿਆ ਹੈ।
ਲਤਾ ਆਪਣੇ ਖਾਣੇ ‘ਚ ਖੂਬ ਮਿਰਚ ਖਾਦੀ ਸੀ। ਉਹ ਇੱਕ ਵਾਰ ਦੇ ਖਾਣੇ ‘ਚ ਕਰੀਬ 12 ਮਿਰਚ ਖਾ ਜਾਂਦੀ ਸੀ। ਇਸ ਦੇ ਨਾਲ ਹੀ ਚਹਿਰੀ ਦੀ ਕਸਰਤ ਲਈ ਲਤਾ ਜੀ ਕਾਫੀ ਜ਼ਿਆਦਾ ਚਿੰਗਮ ਖਾਦੀ ਹੈ।
ਉਧਰ ਐਕਟਰਸ ਮਧੁਬਾਲਾ ਨੂੰ ਲਤਾ ਦੀ ਆਵਾਜ਼ ਇਸ ਕਦਰ ਪਸੰਦ ਦੀ ਕਿ ਉਹ ਆਪਣੇ ਕਾਨਟ੍ਰੈਕਟ ‘ਚ ਲਿਖਵਾ ਲੈਂਦੀ ਸੀ ਕਿ ਉਨ੍ਹਾਂ ‘ਤੇ ਫ਼ਿਲਮਾਏ ਗਾਣੇ ਲਤਾ ਹੀ ਗਾਵੇਗੀ। ਇਸ ਦਾ ਖੁਲਾਸਾ ਇੱਕ ਇੰਟਰਵਿਊ ‘ਚ ਖੁਦ ਲਤਾ ਜੀ ਨੇ ਕੀਤਾ ਸੀ।
ਲਤਾ ਜੀ ਸਿਰਫ ਇੱਕ ਦਿਨ ਸਕੂਲ ਗਈ ਸੀ। ਸਕੂਲ ਦੀ ਫੀਸ ਨਾ ਦੇਣ ਕਾਰਨ ਉਨ੍ਹਾਂ ਨੂੰ ਸਕੂਲ ਤੋਂ ਕੱਢ੍ਹ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਖ਼ਬਰਾਂ ਤਾਂ ਇਹ ਵੀ ਰਹੀਆਂ ਹਨ ਕਿ ਫ਼ਿਲਮ ‘ਸਤਿਅਮ ਸ਼ਿਵਮ ਸੁੰਦਰਮ’ ਲਤਾ ਦੀ ਜ਼ਿੰਦਗੀ ਤੋਂ ਪ੍ਰੇਰਿਤ ਰਹੀ ਹੈ।
ਲਤਾ ਜੀ ਨੇ ਐਕਟਰਸ ਨਰਗਿਸ ਤੋਂ ਲੈ ਕੇ ਮਧੁਬਾਲਾ ਅਤੇ ਰੇਖਾ ਲਈ ਕਾਫੀ ਗਾਣੇ ਗਾਏ। ਨਰਗਿਸ ਉਨ੍ਹਾਂ ਬਾਰੇ ਕਹਿੰਦੀ ਸੀ ਕਿ ਲਤਾ ਦੇ ਗਾਣਿਆਂ ‘ਤੇ ਰੋਣ ਦੇ ਲਈ ਉਨ੍ਹਾਂ ਨੂੰ ਗਲਿਸਰੀਨ ਦਾ ਇਸਤੇਮਾਲ ਨਹੀ ਕਰਨਾ ਪੈਂਦਾ ਸੀ।
ਫ਼ਿਲਮ ਸਿਲਸਿਲਾ ਜਿਹੀਆਂ ਕਈ ਫ਼ਿਲਮਾਂ ‘ਚ ਲਤਾ ਨੇ ਰੇਖ ਨੂੰ ਆਵਾਜ਼ ਦਿੱਤੀ। ਰੇਖਾ ਨੇ ਉਨ੍ਹਾਂ ਦੀ ਗਾਇਕੀ ਦੀ ਤਾਰੀਫ ‘ਚ ਕਿਹਾ ਸੀ, “ਲਤਾ ਮੰਗੇਸ਼ਕਰ ਇੱਕ ਅਹਿਸਾਸ ਹੈ ਜਿਨ੍ਹਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਂ ਨਹੀ”।
ਉਸ ਦੌਰ ਦੇ ਨਿਰਮਾਤਾ ਓਮ ਪ੍ਰਕਾਸ਼ ਮਹਿਰਾ ਨੇ ਲਤਾ ਮੰਗੇਸ਼ਕਰ ਦੀ ਲੰਬੀ ਉਮਰ ਦੀ ਦੁਆ ‘ਚ ਇੱਕ ਵਾਰ ਕਿਹਾ ਸੀ, “ਹੇ ਭਗਵਾਨ ਦੁਨੀਆ ‘ਚ ਜਿੰਨੇ ਵੀ ਲੋਕ ਹਨ ਉਨ੍ਹਾਂ ਦੀ ਉਮਰ ਚੋਂ ਇੱਕ-ਇੱਕ ਸੈਕਿੰਡ ਘੱਟ ਕਰਕੇ ਲਤਾ ਜੀ ਦੀ ਜ਼ਿੰਦਗੀ ‘ਚ ਜੋੜ ਦੇ”।
1977 ‘ਚ ਫ਼ਿਲਮ ‘ਕਿਨਾਰਾ’ ‘ਚ ਲਤਾ ਮੰਗੇਸ਼ਕਰ ਲਈ ਇੱਕ ਗਾਣਾ ਲਿੱਖੀਆ ਗਿਆ। ਅੱਜ ਜਦੋਂ ਵੀ ਲਤਾ ਦਾ ਨਾਂ ਆਉਂਦਾ ਹੈ ਉਸ ਗਾਣੇ ਦਾ ਜ਼ਿਕਰ ਵੀ ਜ਼ਰੂਰ ਹੁੰਦਾ ਹੈ। ਗਾਣਾ ਹੈ ‘ਮੇਰੀ ਆਵਾਜ਼ ਹੀ ਪਹਿਚਾਨ ਹੈ ਮੇਰੀ’ ਜਿਸ ਨੂੰ ਗੁਲਜ਼ਾਰ ਸਾਹਿਬ ਨੇ ਲਿੱਖੀਆ ਸੀ।
ਲਤਾ ਨੇ ਨਿਰਮਾਤਾ ਦੇ ਤੌਰ ‘ਤੇ ਵੀ ਚਾਰ ਫ਼ਿਲਮਾਂ ਬਣਾਈਆਂ ਹਨ। ਉਨ੍ਹਾਂ ਨੇ ਆਪਣੇ ਮਿਊਜ਼ਿਕ ਲੇਬਲ ‘ਐਲਐਮ ਮਿਊਜ਼ਿਕ’ ਵੀ ਲੌਂਚ ਕਤਿਾ ਅਤੇ ਇਸ ਤਹਿਤ ਸਿਰ ਭਗਤੀ ਗੀਤ ਗਾਏ।
ਲਤਾ ਨੂੰ ਉਨ੍ਹਾਂ ਦੀ ਪਤਲੀ ਆਵਾਜ਼ ਲਈ ਰਿਜੈਕਵੀ ਕੀਤਾ ਜਾ ਚੁੱਕਿਆ ਹੈ। ਇੰਨਾਂ ਹੀ ਨ੍ਹੀ ਆਰਡੀ ਬਰਮ ‘ਦਮ ਮਾਰੋ ਦਮ’ ਗਾਣਾ ਲਤਾ ਤੋਂ ਗਵਾਉਣਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਕਹਿਣ ‘ਤੇ ਇਹ ਗਾਣਾ ਲਤਾ ਦੀ ਭੈਣ ਆਸ਼ਾ ਭੋਸਲੇ ਨੂੰ ਦਿੱਤਾ ਗਿਆ।
ਲਤਾ ਮੰਗੇਸ਼ਕਰ ਅੱਜ ਆਪਣਾ 90ਵਾਂ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 1929 ‘ਚ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਮਰਾਠੀ ਸੰਗੀਤਕਾਰ ਸੀ ਜਦਕਿ ਮਾਂ ਗੁਜਰਾਤੀ ਸੀ। ਜਦੋਂ ਲਤਾ 13 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੇ ਆਪਣੇ ਛੋਟੇ ਭੈਣ-ਭਰਾਵਾਂ ਦੀ ਜ਼ਿੰਮੇਦਾਰੀ ਨਿਭਾਉਣ ਲਈ ਵਿਆਹ ਨਾ ਕਰਨ ਦਾ ਫੈਸਲਾ ਲਿਆ।
ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਜਿਸ ਲਤਾ ਦੀ ਆਵਾਜ਼ ਹੁਣ ਰੇਡੀਓ ‘ਤੇ ਸਾਰਾ ਦਿਨ ਗੁੰਜਦੀ ਹੈ, ਬਚਪਨ ‘ਚ ਉਸ ਦੀ ਖਾਹਿਸ਼ ਸੀ ਕਿ ਉਹ ਆਪਣੀ ਆਵਾਜ਼ ਨੂੰ ਇੱਕ ਵਾਰ ਰੇਡੀਓ ‘ਤੇ ਸੁਣੇ ਪਰ ਗਾਇਕਾ ਦੇ ਤੌਰ ‘ਤੇ ਨਹੀ ਸਗੋਂ ਇੱਕ ਫ਼ਰਮਾਇਸ਼ੀ ਦੇ ਤੌਰ ‘ਤੇ।
ਲਤਾ ਮੰਗੇਸ਼ਕਰ ਸਿਰਫ ਇੱਕ ਆਵਾਜ਼ ਨਹੀ ਸਗੋਂ ਇੱਕ ਅਹਿਸਾਸ ਹੈ, ਜਿਨ੍ਹਾਂ ਨੂੰ ਹਰ ਸੁਣਨ ਵਾਲਾ ਮਹਿਸੂਸ ਕਰਦਾ ਹੈ। ਸੂਰਾਂ ਦੀ ਰਾਣੀ ਲਤਾ ਨੂੰ ਲੈ ਕੇ ਲੋਕ ਕਹਿੰਦੇ ਹਨ ਕਿ ਉਨਨ੍ਹਾਂ ਦੇ ਗਲ ‘ਚ ਖੁਦ ਸਰਸਵਤੀ ਦਾ ਵਾਸ ਹੈ। ਆਮ ਤੋਂ ਲੈ ਕੇ ਖਾਸ ਹਰ ਕੋਈ ਉਨ੍ਹਾਂ ਦੀ ਆਵਾਜ਼ ਦਾ ਦੀਵਾਨਾ ਹੈ। ਉਸ ਸਮੇਂ ਦੇ ਸਿਤਾਰੇ ਫ਼ਿਲਮਾਂ ਸਾਈਨ ਕਰਨ ਲਈ ਸ਼ਰਤਾਂ ਰੱਖਦੇ ਸੀ ਕਿ ਉਨ੍ਹਾਂ ਨੂੰ ਆਵਾਜ਼ ਲਤਾ ਦਵੇਗੀ।
- - - - - - - - - Advertisement - - - - - - - - -