ਵੋਟਾਂ ਪਾਉਣ ਪਹੁੰਚੇ ਫਿਲਮੀ ਸਿਤਾਰੇ, ਲੋਕ ਵੇਖ ਕੋ ਹੋਏ ਖੁਸ਼
ਉਧਰ ਯੂਪੀ ਕਾਂਗਰਸ ਦੇ ਮੁਖੀ ਰਾਜ ਬੱਬਰ ਵੀ ਵੋਟ ਕਰਦੇ ਨਜ਼ਰ ਆਏ।
ਦੂਜੇ ਗੇੜ ਦੀ ਵੋਟਾਂ ‘ਚ ਤਮਿਲਨਾਡੂ ਦੀਆਂ 39 ਵਿੱਚੋਂ 38 ਸੀਟਾਂ ਦੇ ਨਾਲ 18 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
ਇਸ ਦੌਰਾਨ ਵ੍ਹਾਈਟ ਸ਼ਰਟ ਪਾਏ ਰਾਜ ਬੱਬਰ ਨੇ ਆਪਣਾ ਵੋਟ ਨਿਸ਼ਾਨ ਦਿਖਾਉਂਦੇ ਹੋਏ ਮੀਡੀਆ ਨਾਲ ਗੱਲ ਕੀਤੀ।
ਫਤਹਿਪੁਰ ਸੀਕਰੀ ਤੋਂ ਪਾਰਟੀ ਉਮੀਦਵਾਰ ਰਾਜ ਬੱਬਰ ਨੇ ਰਾਧਾ ਬੱਲਭ ਇੰਟਰ ਕਾਲਜ ਦੇ ਪੋਲਿੰਗ ਬੂਥ ‘ਚ ਆਪਣਾ ਵੋਟ ਪਾਇਆ।
ਬਾਲੀਵੁੱਡ ਦੇ ਥਲਾਈਵਾ ਇੱਥੇ ਵ੍ਹਾਈਟ ਕਲਰ ਦੇ ਕੁੜਤੇ ‘ਚ ਨਜ਼ਰ ਆਏ। ਰਜਨੀਕਾਂਤ ਨੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ ‘ਤੇ ਨਿਸ਼ਾਨ ਦਿਖਾਇਆ ਤੇ ਮੀਡੀਆ ਨਾਲ ਗੱਲਬਾਤ ਕੀਤੀ।
ਰਜਨੀਕਾਂਤ ਰਾਜਨੀਤੀ ‘ਚ ਕਦਮ ਰੱਖ ਚੁੱਕੇ ਹਨ। ਉਨ੍ਹਾਂ ਨੇ ਚੇਨਈ ਸੈਂਟਰਲ ਸੰਸਦੀ ਖੇਤਰ ਦੇ ਸਟੇਲਾ ਮੈਰਿਸ ਕਾਲਜ ਦੇ ਪੋਲਿੰਗ ਬੂਥ ‘ਤੇ ਆਪਣਾ ਵੋਟ ਪਾਇਆ।
ਉਧਰ ਪ੍ਰਸਿੱਧ ਐਕਟਰ ਰਜਨੀਕਾਂਤ ਨੇ ਵੀ ਆਪਣਾ ਵੋਟ ਪਾਇਆ।
ਦੋਵਾਂ ਨੇ ਚੇਨਈ ਦੇ ਪੋਲਿੰਗ ਬੂਥ 27 ‘ਤੇ ਆਪਣੀ ਵੋਟ ਪਾਈ ਜਿੱਥੇ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਵੇਖ ਕੇ ਖੁਸ਼ ਹੋਏ।
ਕਮਲ ਹਾਸਨ ਦੀ ਆਪਣੀ ਪਾਰਟੀ ਦਾ ਨਾਂ ‘ਮੱਕਲ ਨਿਧੀ ਮੱਈਅਮ’ ਹੈ ਜਿਸ ਦਾ ਮਲਤਬ ਹੈ ਲੋਕ ਨਿਆ ਕੇਂਦਰ ਪਾਰਟੀ।
ਇਸ ਦੌਰਾਨ ਕਮਲ ਹਾਸਨ ਆਪਣੀ ਧੀ ਤੇ ਐਕਟਰਸ ਸ਼ਰੂਤੀ ਹਾਸਨ ਨਾਲ ਨਜ਼ਰ ਆਏ।