ਅਰਜੁਨ-ਮਲਾਇਕਾ ਨੇ ਬਣਾਇਆ ਵਿਆਹ ਕਰਾਉਣ ਦਾ ਮਨ, ਤਸਵੀਰਾਂ ਨੇ ਕੀਤੀ ਪੁਸ਼ਟੀ!
ਮਲਾਇਕਾ ਨੇ 2017 ‘ਚ ਅਰਬਾਜ਼ ਖ਼ਾਨ ਤੋਂ ਤਲਾਕ ਲਿਆ ਹੈ। ਹੁਣ ਉਸ ਦੇ ਅਰਜੁਨ ਨਾਲ ਦੂਜੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਬਾਰੇ ਦੋਵਾਂ ਵਿੱਚੋਂ ਕਿਸੇ ਨੇ ਅਜੇ ਤਕ ਕੁਝ ਨਹੀਂ ਕਿਹਾ।
ਮੀਡੀਆ ‘ਚ ਆ ਰਹੀਆਂ ਖ਼ਬਰਾਂ ਮੁਤਾਬਕ ਦੋਵੇਂ 19 ਅਪਰੈਲ ਨੂੰ ਵਿਆਹ ਕਰ ਰਹੇ ਹਨ। ਦੋਵਾਂ ਦਾ ਵਿਆਹ ਇਸਾਈ ਰੀਤਾਂ ਮੁਤਾਬਕ ਹੋਵੇਗਾ। ਜਦਕਿ ਅਰਜੁਨ ਤੇ ਮਲਾਇਕ ਦੋਵੇਂ ਹੀ ਹਿੰਦੂ ਤੇ ਪੰਜਾਬੀ ਹਨ।
ਮਲਾਇਕਾ ਨੇ ਆਪਣੇ ਇਸ ਵਕੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਵੀ ਕੀਤੀਆਂ ਹਨ।
ਮਾਲਦੀਵ ਦੇ ਇਸ ਹਾਲੀਡੇਅ ‘ਤੇ ਮਲਾਇਕਾ ਤੇ ਅਰਜੁਨ ਦੇ ਕਈ ਹੋਰ ਦੋਸਤ ਵੀ ਮੌਜੂਦ ਸੀ।
ਬਾਲੀਵੁੱਡ ਦਾ ਇਹ ਹੌਟ ਕੱਪਲ ਕਾਫੀ ਸਮੇਂ ਤੋਂ ਡੇਟ ਕਰ ਰਿਹਾ ਹੈ। ਹੁਣ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਬਦਲਣ ਦਾ ਫੈਸਲਾ ਲਿਆ ਹੈ।
ਦੋਵਾਂ ਦੀਆਂ ਤਸਵੀਰਾਂ ਨੂੰ ਦੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਕੱਪਲ ਨੇ ਇੱਕ-ਦੂਜੇ ਨਾਲ ਕਾਫੀ ਚੰਗਾ ਸਮਾਂ ਬਿਤਾਇਆ ਹੈ।
ਇਸ ਬਾਰੇ ਜਦੋਂ ਅਰਜੁਨ ਦੇ ਪਿਓ ਬੋਨੀ ਕਪੂਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਮਹਿਜ਼ ਅਫਵਾ ਕਿਹਾ। ਉਨ੍ਹਾਂ ਕਿਹਾ ਇਨ੍ਹਾਂ ਖ਼ਬਰਾਂ ‘ਚ ਕੋਈ ਸੱਚਾਈ ਨਹੀਂ।
ਅਰਜੁਨ ਕਪੂਰ ਨੇ ਮਲਾਇਕਾ ਨੂੰ ਗੱਡੀ ਤੱਕ ਡ੍ਰੌਪ ਕੀਤਾ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਫੈਨਸ ਨਾਲ ਸੈਲਫੀਆਂ ਕਲਿੱਕ ਕਰਵਾਈਆਂ।
ਕੱਲ੍ਹ ਰਾਤ ਦੋਵੇਂ ਮੁੰਬਈ ਏਅਰਪੋਰਟ ‘ਤੇ ਕੁਝ ਇਸ ਅੰਦਾਜ਼ ‘ਚ ਵੇਖੇ ਗਏ।
ਇਸ ਤੋਂ ਪਹਿਲਾਂ ਜਦੋਂ ਵੀ ਇਹ ਦੋਵੇਂ ਸਟਾਰ ਇਕੱਠੇ ਆਉਂਦੇ ਸੀ ਤਾਂ ਇਹ ਏਅਰਪੋਰਟ ਤੋਂ ਵੱਖ-ਵੱਖ ਐਂਟਰੀ ਤੇ ਐਗਜ਼ਿਟ ਕਰਦੇ ਸੀ, ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ।
ਮੁੰਬਈ ਏਅਰਪੋਰਟ ‘ਤੇ ਇਨ੍ਹਾਂ ਦੋਵਾਂ ਨੂੰ ਕੱਲ੍ਹ ਰਾਤ ਵੇਖਿਆ ਗਿਆ।
ਜਲਦੀ ਹੀ ਵਿਆਹ ਕਰਵਾ ਰਹੇ ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਮਾਲਦੀਵ ਵਿੱਚ ਛੁੱਟੀਆਂ ਮਨਾ ਤੇ ਬੀਤੀ ਰਾਤ ਵਾਪਸ ਮੁੰਬਈ ਆ ਗਏ ਹਨ।