ਮੰਦਸੌਰ ਗੈਂਗਰੇਪ ਖ਼ਿਲਾਫ਼ ਬਾਲੀਵੁੱਡ ਸਿਤਾਰਿਆਂ ਨੇ ਕੱਢੀ ਭੜਾਸ

ਮੰਦਸੌਰ ਦੀ ਘਟਨਾ ਪਿਛਲੇ ਮੰਗਲਵਾਰ ਦੀ ਹੈ ਜੋਂ ਇੱਚ ਬੱਚੀ ਸਕੂਲ ਦੇ ਬਾਹਰ ਆਪਣੇ ਪਿਤਾ ਦੇ ਆਉਣ ਦੀ ਉਡੀਕ ਕਰ ਰਹੀ ਸੀ। ਉਸ ਵੇਲੇ ਉਸ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਨਾਲ ਗੈਂਗਰੇਪ ਕੀਤਾ ਗਿਆ। ਇਸ ਪਿੱਛੋਂ ਉਸ ਦੀ ਗਲਾ ਘੁੱਟ ਕੇ ਉਸ ਨੂੰ ਮਰਨ ਲਈ ਛੱਡ ਦਿੱਤਾ। ਘਟਨਾ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ 20 ਸਾਲਾ ਮਜ਼ਦੂਰ ਇਰਫ਼ਾਨ ਉਰਫ ਭਈਊ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ। ਇਰਫ਼ਾਨ ਦੇ ਬਾਅਦ ਇੱਕ ਹੋਰ ਮਜ਼ਦੂਰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ।
ਮੁੰਬਈ: ਫਰਹਾਨ ਅਖ਼ਤਰ ਤੇ ਰਿਤੇਸ਼ ਦੇਸ਼ਮੁਖ ਵਰਗੇ ਸਿਤਾਰਿਆਂ ਨੇ ਮੰਦਸੌਰ ਗੈਂਗਰੇਪ ਮਾਮਲੇ ਦੀ ਆਲੋਚਨਾ ਕਰਦਿਆਂ ਦੇਸ਼ ਦੇ ਬੱਚਿਆਂ ਦੀ ਸੁਰੱਖਿਆ ਦੀ ਸਥਿਤੀ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮੱਧ ਪ੍ਰਦੇਸ਼ ਵਿੱਚ 8 ਸਾਲਾਂ ਦਾ ਮਾਸੂਮ ਬੱਚੀ ਨਾਲ ਗੈਂਗਰੇਪ ਦੀ ਘਟਨਾ ਸਬੰਧੀ ਬਾਲੀਵੁੱਡ ਦੀ ਦੁਨੀਆ ਵਿੱਚ ਹਲਚਲ ਮੱਚ ਗਈ ਹੈ। ਘਟਨਾ ਤੋਂ ਨਿਰਾਸ਼ ਤੇ ਪਰੇਸ਼ਾਨ ਬਾਲੀਵੁੱਡ ਸਿਤਾਰਿਆਂ ਟਵੀਟ ਜ਼ਰੀਏ ਇਸ ਮਾਮਲੇ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਵਿਸ਼ਾਲ ਦਦਲਾਨੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਕੀ ਇਹ ਹੈਰਾਨ ਕਰਨ ਵਾਲਾ ਨਹੀਂ ਹੈ। ਮੰਦਸੌਰ ਮਾਮਲੇ ਵਿੱਚ ਸਰਕਾਰ ਤੋਂ ਸਵਾਲ ਕਰਨ ਦੀ ਬਜਾਏ ਲੋਕ ਕਠੂਆ ਤੇ ਉਨਾਵ ਮਾਮਲੇ ਵਿੱਚ ਨਿਆਂ ਦੀ ਮੰਗ ਕਰਨ ਵਾਲਿਆਂ ਤੋਂ ਸਵਾਲ ਕਰ ਰਹੇ ਹਨ। ਵੈਸੇ ਕੀ ਭਾਜਪਾ ਨੇ ਮੰਦਸੌਰ ਵਿੱਛ ਦੋਸ਼ੀਆਂ ਦੇ ਬਚਾਅ ’ਚ ਕੋਈ ਰੈਲੀ ਕੱਢੀ, ਜੋ ਉਨ੍ਹਾਂ ਕਠੂਆ ਵਿੱਚ ਕੀਤਾ ਸੀ।
ਵੀਰੇ ਦੀ ਵੈਡਿੰਗ ਕਾਰਨ ਵਿਵਾਦਾਂ ’ਚ ਘਿਰੀ ਸਵਰਾ ਭਾਸਕਰ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਮੰਦਸੌਰ ਤੋਂ ਸ਼ਰਮਨਾਕ ਤੇ ਭਿਆਨਕ ਖ਼ਬਰ, ਜਿੱਥੇ ਨਿਰਦਿਯਤਾ ਨਾਲ ਇੱਕ ਬੱਚੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸ ਨੇ ਕਿਹਾ ਕਿ ਰਾਕਸ਼ਸਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਰਿਤੇਸ਼ ਨੇ ਟਵੀਟ ਕੀਤਾ ਕਿ ਇਸ ਤੋਂ ਵੱਡੀ ਕਿਸੇ ਗੱਲ ’ਤੇ ਉਸ ਨੂੰ ਗੁੱਸਾ ਨਹੀਂ ਆ ਸਕਦਾ। ਉਸ ਸਨੇ 8 ਸਾਲਾਂ ਦੀ ਬੱਚੀ ਨੂੰ ਅਗਵਾਹ ਕਰ ਕੇ ਉਸ ਦਾ ਬਲਾਤਕਾਰ ਕਰਨ ’ਤੇ ਕਿਹਾ ਕਿ ਇਸ ਦੇ ਦੋਸ਼ੀਆਂ ਨੂੰ ਲੋਕਾਂ ਸਾਹਮਣੇ ਫਾਂਸੀ ਦੇਣੀ ਚਾਹੀਦੀ ਹੈ।
ਰਿਚਾ ਚੱਢਾ ਨੇ ਟਵੀਟ ਕੀਤਾ ਕਿ ਕੋਈ ਕਿਵੇਂ ਇੱਕ ਦੂਜੇ ਇਨਸਾਨ ਨਾਲ ਇਵੇਂ ਕਰ ਸਕਦਾ ਹੈ। ਉਹ ਵੀ ਇੱਕ ਬੱਚੀ ਨਾਲ। ਅਗਲੇ ਹੀ ਦਿਨ ਮੁਲਜ਼ਮਾਂ ਨੂੰ ਫੜਨ ਵਾਲੀ ਮੰਦਸੌਰ ਪੁਲਿਸ ਨੂੰ ਸਲਾਮ।
ਇਸ ਘਟਨਾ ਤੋਂ ਪਰੇਸ਼ਾਨ ਫਰਹਾਨ ਨੇ ਕਿਹਾ ਕਿ ਖ਼ਤਰਨਾਕ ਸੋਸ਼ਣ ਤੇ ਗੰਭੀਰ ਅਪਰਾਧ ਨੂੰ ਵੇਖਦਿਆਂ ਕਿਸੇ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਕੀ ਤੁਹਾਡਾ ਦੇਸ਼ ਬੱਚਿਆਂ ਲਈ ਸੁਰੱਖਿਅਤ ਨਹੀਂ ਰਹਿ ਗਿਆ।
ਈਸ਼ਾ ਗੁਪਤਾ ਨੇ ਟਵੀਟ ਕੀਤਾ ਕਿ ਮੈਨੂੰ ਮਾਫ਼ ਕਰ ਦੇ ਬੱਚੀ। ਮਾਫ ਕਰ ਦੇ ਇਹ ਦੇਸ਼ ਤੇਰੇ ਲਈ ਸੁਰੱਖਿਅਤ ਨਹੀਂ। ਦੋਸ਼ੀਆਂ ਨੇ ਤੈਨੂੰ ਭਗਵਾਨ ਦੇ ਰੂਪ ਵਿੱਚ ਨਹੀਂ ਵੇਖਿਆ। ਮਾਫ ਕਰ ਦੇ ਕਿ ਇਹ ਲੋਕ ਇਸ ਵਿੱਚ ਸਿਆਸਤ ਦੇਖਦੇ ਹਨ, ਪਿਆਰ ਨਹੀਂ।