ਰੇਖਾ ਤੋਂ ਲੈ ਕੇ ਤੱਬੂ ਤਕ ਇਹ ਹੀਰੋਇਨਾਂ ਹੋਈਆਂ ਜਿਣਸੀ ਸੋਸ਼ਣ ਦਾ ਸ਼ਿਕਾਰ

ਪ੍ਰੀਤੀ ਜੈਨ ਬਾਲੀਵੁੱਡ ਵਿੱਚ ਹੀਰੋਇਨ ਬਣਨ ਦਾ ਸੁਫਨਾ ਲੈ ਕੇ ਫ਼ਿਲਮ ਦੁਨੀਆ ਵਿੱਚ ਆਈ ਸੀ। ਉਸ ਨੇ 2004 ਵਿੱਚ ਪ੍ਰਸਿੱਧ ਨਿਰਦੇਸ਼ਕ ਮਧੁਰ ਭੰਡਾਰਕਰ 'ਤੇ 6 ਸਾਲ ਤੱਕ ਬਲਾਤਕਾਰ ਕਰਦੇ ਰਹਿਣ ਦਾ ਇਲਜ਼ਾਮ ਲਾਇਆ ਸੀ ਤੇ 2006 ਵਿੱਚ ਮਾਮਲਾ ਵੀ ਦਰਜ ਕਰਵਾਇਆ ਸੀ।
ਆਖ਼ਰੀ ਵਾਰ ਫ਼ਿਲਮ 'ਗੋਲਮਾਲ ਅਗੇਨ' ਵਿੱਚ ਨਜ਼ਰ ਆਈ ਅਦਾਕਾਰਾ ਤੱਬੂ ਵੀ ਇਸ ਹਰਕਤ ਦਾ ਸ਼ਿਕਾਰ ਹੋ ਚੁੱਕੀ ਹੈ। ਤੱਬੂ ਦੀ ਭੈਣ ਫਰਾਹ ਨਾਜ਼ ਨੇ ਕਿਹਾ ਕਿ ਜੈਕੀ ਸ਼ਰਾਫ ਨੇ ਇੱਕ ਵਾਰ ਤੱਬੂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਤੱਬੂ ਨੇ ਕਦੇ ਵੀ ਉਸ ਨਾਲ ਫ਼ਿਲਮ ਵਿੱਚ ਕੰਮ ਨਹੀਂ ਕੀਤਾ।
ਬਾਲੀਵੁੱਡ ਅਦਾਕਾਰ ਕਲਕੀ ਕੋਚਲਿਨ ਨੇ ਵੀ ਇੱਕ ਇੰਟਰਵਿਊ ਦੌਰਾਨ ਆਪਣੇ ਨਾਲ ਹੋਈ ਜਿਣਸੀ ਸੋਸ਼ਣ ਦੀ ਘਟਨਾ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਸੀ ਕਿ ਉਸ ਨਾਲ ਇੱਕ ਬੱਸ ਪਲੇਟਫਾਰਮ 'ਤੇ ਛੇੜਖਾਨੀ ਹੋਈ ਸੀ।
ਇਸ ਤੋਂ ਪਹਿਲਾਂ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰੇਖਾ ਨੇ ਵੀ ਉਸ ਨਾਲ ਹੋਈ ਸੋਸ਼ਣ ਦੀ ਘਟਨਾ ਬਾਰੇ ਆਪਣੀ ਜੀਵਨੀ ਵਿੱਚ ਲਿਖਿਆ ਹੈ। ਰੇਖਾ: ਦ ਅਨਟੋਲਡ ਸਟੋਰੀ ਵਿੱਚ ਲਿਖਿਆ ਗਿਆ ਹੈ ਕਿ 15 ਸਾਲ ਦੀ ਉਮਰ ਵਿੱਚ ਰੇਖਾ ਦੇ ਸਹਿ-ਅਦਾਕਾਰ ਵਿਸ਼ਵਾਜੀਤ ਨੇ ਉਸ ਨੂੰ ਫ਼ਿਲਮ ਦੀ ਸ਼ੂਟਿੰਗ ਦੌਰਾਨ ਜ਼ੋਰ ਨਾਲ ਜਕੜੀ ਰੱਖਿਆ ਤੇ ਉਸ ਨਾਲ ਤਕਰੀਬਨ 5 ਮਿੰਟ ਤਕ ਚੁੰਮਣ ਕਰਦਾ ਰਿਹਾ ਸੀ।
ਅਦਾਕਾਰਾ ਰਿਚਾ ਚੱਢਾ ਨੇ ਵੀ ਦੱਸਿਆ ਸੀ ਕਿ ਬਾਲੀਵੁੱਡ ਅਦਾਕਾਰਾਵਾਂ ਨੂੰ ਕ੍ਰਿਕੇਟਰਾਂ ਨਾਲ ਮੇਲ-ਜੋਲ ਵਧਾਉਣ ਲਈ ਕਿਹਾ ਜਾਂਦਾ ਹੈ। ਉਸ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਕਿਸੇ ਕ੍ਰਿਕੇਟਰ ਨਾਲ ਡੇਟ ਕਰਨ ਬਦਲੇ ਫ਼ਿਲਮਾਂ ਵਿੱਚ ਵਧੀਆ ਕੰਮ ਦਿਵਾਉਣ ਦੀ ਪੇਸ਼ਕਸ਼ ਵੀ ਕੀਤੀ ਸੀ।
ਜ਼ਾਇਰਾ ਨੇ ਇਲਜ਼ਾਮ ਲਾਇਆ ਕਿ ਜਹਾਜ਼ ਵਿੱਚ ਉਸ ਦੇ ਪਿੱਛੇ ਬੈਠੇ ਵਿਅਕਤੀ ਨੇ ਉਸ ਨਾਲ ਛੇੜਖਾਨੀ ਕੀਤੀ। ਜ਼ਾਇਰਾ ਨੇ ਵੀਡੀਓ ਵਿੱਚ ਕਿਹਾ ਕਿ ਇਹ ਭਿਆਨਕ ਹੈ। ਜ਼ਾਇਰਾ ਨੇ ਕਿਹਾ ਕਿ ਉਹ ਉਸ ਵਿਅਕਤੀ ਦਾ ਵੀਡੀਓ ਬਣਾਉਣਾ ਚਾਹੁੰਦੀ ਸੀ, ਪਰ ਅੰਦਰ ਰੋਸ਼ਨੀ ਘੱਟ ਸੀ। ਜ਼ਾਇਰਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਹਾਜ਼ ਦੇ ਅਮਲੇ ਦੇ ਕਿਸੇ ਮੈਂਬਰ ਨੇ ਉਸ ਦੀ ਮਦਦ ਨਹੀਂ ਕੀਤੀ।
ਜ਼ਾਇਰਾ ਵਸੀਮ ਨਾਲ ਫਲਾਈਟ ਵਿੱਚ ਹੋਈ ਛੇੜਛਾੜ ਤੋਂ ਬਾਅਦ ਸਾਰੇ ਕਾਫੀ ਪ੍ਰੇਸ਼ਾਨ ਹਨ। ਆਮਿਰ ਖ਼ਾਨ ਦੀ ਫ਼ਿਲਮ 'ਦੰਗਲ' ਨਾਲ ਸੁਰਖੀਆਂ ਵਿੱਚ ਆਈ ਅਦਾਕਾਰਾ ਜ਼ਾਇਰਾ ਵਸੀਮ ਨਾਲ ਵਿਸਤਾਰਾ ਏਅਰਲਾਈਨਜ਼ ਦੀ ਦਿੱਲੀ-ਮੁੰਬਈ ਫਲਾਈਟ ਵਿੱਚ ਛੇੜਖਾਨੀ ਹੋਈ। ਜ਼ਾਇਰਾ ਨੇ ਆਪਣੇ ਨਾਲ ਹੋਈ ਘਟਨਾ ਨੂੰ ਇੰਸਟਾਗ੍ਰਾਮ 'ਤੇ ਰੋਂਦੇ ਲਾਈਵ ਵੀਡੀਓ ਰਾਹੀਂ ਬਿਆਨ ਕੀਤਾ।