ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ...ਵੇਖੋ ਬਾਲੀਵੁੱਡ ਦੀਆਂ ਚਰਚਿਤ ਮਾਵਾਂ

ਅਦਾਕਾਰਾ ਸੋਹਾ ਅਲੀ ਖ਼ਾਨ ਤੇ ਉਸ ਦੀ ਧੀ ਇਨਾਇਆ ਨੌਮੀ ਖੇਮੂ ਦੀ ਜੋੜੀ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਹੇਮਾ ਮਾਲਿਨੀ ਦੀ ਝਲਕ ਉਨ੍ਹਾਂ ਦੀਆਂ ਦੋਵਾਂ ਧੀਆਂ ਵਿੱਚ ਵੇਖੀ ਜਾ ਸਕਦੀ ਹੈ।
ਸ਼ਿਲਪਾ ਸ਼ੈੱਟੀ ਵੀ ਬੀ ਟਾਊਨ ਦੀ ਸਭ ਤੋਂ ਵਧੀਆ ਮਾਂ ਮੰਨੀ ਜਾਂਦੀ ਹੈ।
ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਤੇ ਖ਼ੂਬਸੂਰਤ ਜੋੜੀ ਹੈ ਕਰੀਨਾ ਕਪੂਰ ਤੇ ਤੈਮੂਰ ਖ਼ਾਨ ਦੀ। ਦੁਨੀਆ ਭਰ ਵਿੱਚ ਇਸ ਜੋੜੀ ਦੇ ਪ੍ਰਸ਼ੰਸਕ ਮੌਜੂਦ ਹਨ।
ਪਿਤਾ ਦੇ ਗੁਜ਼ਰਨ ਤੋਂ ਬਾਅਦ ਜਿਸ ਤਰ੍ਹਾਂ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਨੂੰ ਸੰਭਾਲਿਆ, ਸੱਚੀਂ ਕਾਬਿਲੇ ਤਾਰੀਫ਼ ਹੈ। ਉਹ ਅਕਸਰ ਹੀ ਆਪਣੀ ਮਾਂ ਨਾਲ ਨਜ਼ਰ ਆਉਂਦੀ ਹੈ।
ਰਣਬੀਰ ਕਪੂਰ ਤੇ ਨੀਤੂ ਕਪੂਰ ਵੀ ਬਾਲੀਵੁੱਡ ਦੇ ਸਭ ਤੋਂ ਚਹੇਤੇ ਮਾਂ-ਪੁੱਤ ਦੀ ਜੋੜੀ ਵਿੱਚ ਸ਼ੁਮਾਰ ਹੈ।
ਦੀਪਿਕਾ ਪਾਦੁਕੋਣ ਤੇ ਉਸ ਦੀ ਮਾਂ ਵੀ ਲਿਸਟ ਵਿੱਚ ਪਿੱਛੇ ਨਹੀਂ। ਦੀਪਿਕਾ ਦੀ ਮਾਂ ਨੇ ਵੀ ਕਰੀਅਰ ਬਣਾਉਣ ਵਿੱਚ ਉਸ ਦਾ ਪੂਰਾ ਸਾਥ ਦਿੱਤਾ।
ਅਦਾਕਾਰਾ ਆਲੀਆ ਭੱਟ ਤੇ ਉਸ ਦੀ ਮਾਂ ਵੀ ਸੋਨੀ ਰਾਜਦਾਨ ਦੀ ਜੋੜੀ ਨੂੰ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਫ਼ਿਲਮ ‘ਰਾਜ਼ੀ’ ਵਿੱਚ ਵੀ ਮਾਂ-ਧੀ ਦੀ ਇਸ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਅਦਾਕਾਰਾ ਅੰਮ੍ਰਿਤਾ ਸਿੰਘ ਤੇ ਉਸ ਦੀ ਧੀ ਸਾਰਾ ਅਲੀ ਖ਼ਾਨ ਦੀ ਜੋੜੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ।
ਪਿਤਾ ਦੀ ਮੌਤ ਤੋਂ ਬਾਅਦ ਐਸ਼ਵਰਿਆ ਆਪਣੀ ਮਾਂ ਦੀ ਪੂਰੀ ਤਰ੍ਹਾਂ ਖ਼ਿਆਲ ਰੱਖ ਰਹੀ ਹੈ। ਐਸ਼ਵਰਿਆ ਦੀ ਆਪਣੀ ਧੀ ਨਾਲ ਵੀ ਚੰਗੀ ਬੌਂਡਿੰਗ ਹੈ।
ਲਿਸਟ ਵਿੱਚ ਮਰਹੂਮ ਅਦਾਕਾਰਾ ਸ਼੍ਰੀ ਦੇਵੀ ਦਾ ਨਾਂ ਵੀ ਟੌਪ ’ਤੇ ਰਹਿੰਦਾ ਹੈ। ਧੀ ਜਾਹਨਵੀ ਤੇ ਖ਼ੁਸ਼ੀ ਨਾਲ ਉਸ ਦੀ ਬੌਂਡਿੰਗ ਲੋਕਾਂ ਨੂੰ ਕਾਫ਼ੀ ਪਸੰਦ ਆਉਂਦੀ ਸੀ।
ਮਹਾਂਨਾਇਕ ਅਮਿਤਾਭ ਬੱਚਨ ਵੀ ਅਕਸਰ ਆਪਣੀ ਮਾਂ ਤੇਜੀ ਬੱਚਨ ਨੂੰ ਯਾਦ ਕਰਦੇ ਨਜ਼ਰ ਆਉਂਦੇ ਹਨ। ਇਹ ਤਸਵੀਰ ਬਿਗ ਬੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ। ਨਾਲ ਹੀ ਉਨ੍ਹਾਂ ਦੱਸਿਆ ਸੀ ਕਿ ਇਹ ਤਸਵੀਰ ਉਨ੍ਹਾਂ ਦਿਨਾਂ ਦੀ ਹੈ ਜਦੋਂ ਫ਼ਿਲਮ 'ਕੂਲੀ' ਵਿੱਚ ਸੱਟ ਲੱਗਣ ਤੋਂ ਬਾਅਦ ਉਹ ਆਪਣੀ ਮਾਂ ਨੂੰ ਮਿਲੇ ਸਨ।
ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਂ ਅਦਾਕਾਰਾ ਜਯਾ ਬੱਚਨ ਦਾ ਹੈ। ਮਦਰਸ ਡੇਅ ਮੌਕੇ ਹੀ ਨਹੀਂ, ਅਕਸਰ ਹੀ ਸ਼ਵੇਤਾ ਤੇ ਅਭਿਸ਼ੇਕ ਬੱਚਨ ਨਾਲ ਉਨ੍ਹਾਂ ਦੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਦੁਨੀਆ ਭਰ ਵਿੱਚ ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੇਸ਼ ਹਨ ਬੀ ਟਾਊਨ ਦੇ ਕੁਝ ਮਾਂ-ਬੱਚਿਆਂ ਦੀ ਬੇਹੱਦ ਖ਼ੂਬਸੂਰਤ ਬੌਂਡਿੰਗ ਦੀਆਂ ਤਸਵੀਰਾਂ-