ਇਨ੍ਹਾਂ ਸਿਤਾਰਿਆਂ ਨੂੰ ਛੱਡ ਇਸ ਗੱਭਰੂ 'ਤੇ ਮੌਨੀ ਰਾਏ ਦਾ ਦਿਲ
ਵੇਖੋ ਕੁਝ ਹੋਰ ਤਸਵੀਰਾਂ।
ਮੌਨੀ ਰਾਏ ਦੇ ਫੈਨਜ਼ ਦੇ ਲਈ ਚੰਗੀ ਖ਼ਬਰ ਇਹ ਹੈ ਕਿ ਉਹ ਜਲਦ ਹੀ ਬਾਲੀਵੁੱਡ ਵਿੱਚ ਐਂਟਰੀ ਕਰ ਰਹੀ ਹੈ।
ਪਿੱਛੇ ਜਿਹੇ ਮੌਨੀ ਰਾਏ ਦੇ ਫੈਨਜ਼ ਇਸ ਕਰ ਕੇ ਨਰਾਜ਼ ਹੋ ਗਏ ਸਨ ਕਿਉਂਕਿ ਏਕਤਾ ਕਪੂਰ ਨੇ ਮੌਨੀ ਦੇ 'ਨਾਗਿਨ 3' ਵਿੱਚ ਨਾ ਹੋਣ ਦਾ ਐਲਾਨ ਕੀਤਾ ਸੀ।
ਮੋਹਿਤ ਰੈਨਾ ਨੇ ਆਪਣੇ ਸੀਰੀਅਲ 'ਦੇਵੋ ਕੇ ਦੇਵ ਮਹਾਦੇਵ' ਰਾਹੀਂ ਛੋਟੇ ਪਰਦੇ 'ਤੇ ਪਛਾਣ ਬਣਾਈ ਹੈ। ਪਿਛਲੇ ਕਾਫੀ ਟਾਇਮ ਤੋਂ ਮੌਨੀ ਰਾਏ ਅਤੇ ਮੋਹਿਤ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਇਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਹਨ।
ਮੋਹਿਤ ਰੈਨਾ ਨੇ ਆਪਣੀ ਇੰਸਟਾਗ੍ਰਾਮ 'ਤੇ ਨਵੀਂ ਫੋਟੋ ਸ਼ੇਅਰ ਕੀਤੀ ਹੈ। ਮੌਨੀ ਰਾਏ ਨੇ ਮੋਹਿਤ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ 'ਦਿਲ ਵਾਲੀ ਤਿੰਨ ਇਮੋਜੀਜ਼' ਬਣਾਈਆਂ। ਮੌਨੀ ਰਾਏ ਦੇ ਇਸ ਕਮੈਂਟ ਨੂੰ ਵੇਖ ਕੇ ਲਗਦਾ ਹੈ ਕਿ ਛੋਟੇ ਪਰਦੇ ਦੀ ਇਸ ਜੋੜੀ ਵਿਚਾਲੇ ਸਾਰਾ ਕੁੱਝ ਠੀਕ ਚੱਲ ਰਿਹਾ ਹੈ।
ਮਸ਼ਹੂਰ ਸੀਰੀਅਲ ਨਾਗਿਨ-2 ਰਾਹੀਂ ਲੋਕਾਂ ਵਿੱਚ ਪਛਾਣ ਬਨਾਉਣ ਵਾਲੀ ਮੌਨੀ ਰਾਏ ਇੱਕ ਵਾਰ ਫਿਰ ਆਪਣੇ ਸਬੰਧਾਂ ਨੂੰ ਲੈ ਕੇ ਚਰਚਾ ਵਿੱਚ ਹੈ। ਮੀਡੀਆ ਰਿਪੋਰਟਸ ਵਿੱਚ ਮੌਨੀ ਰਾਏ ਦੇ ਮੋਹਿਤ ਰੈਨਾ ਨਾਲ ਬ੍ਰੇਕਅਪ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਪਰ ਹੁਣ ਪਤਾ ਲਗ ਰਿਹਾ ਹੈ ਕਿ ਇਹ ਅਫਵਾਹ ਸੀ।
ਅਕਸ਼ੈ ਕੁਮਾਰ ਨੇ ਕੁੱਝ ਦਿਨ ਪਹਿਲਾਂ ਹੀ ਆਪਣੀ ਫਿਲਮ 'ਗੋਲਡ' ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ਵਿੱਚ ਮੌਨੀ ਰਾਏ ਵੀ ਹੈ।