‘ਨਾਗਿਨ’ ਮੌਨੀ ਰਾਏ ਹੋਈ ਸੋਸ਼ਲ ਮੀਡੀਆ 'ਤੇ ਵਾਇਰਲ
ਜਲਦੀ ਹੀ ਮੌਨੀ ਜੌਨ ਅਬ੍ਰਾਹਮ ਨਾਲ ਫ਼ਿਲਮ ‘ਰਾਅ’ ਤੇ ਰਣਬੀਰ-ਆਲਿਆ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ।
ਪਿਛਲੇ ਕੁਝ ਸਮੇਂ ‘ਚ ਮੌਨੀ ਦੀ ਲੁੱਕ ‘ਚ ਜ਼ਬਰਦਸਤ ਬਦਲਾਅ ਆਇਆ ਹੈ। ਹੁਣ ਉਹ ਪਹਿਲਾਂ ਨਾਲੋਂ ਜ਼ਿਆਦਾ ਖੂਬਸੂਰਤ ਨਜ਼ਰ ਆਉਂਦੀ ਹੈ।
ਮੌਨੀ ਨੂੰ ਮਿਊਜ਼ੀਕ, ਸੌਣਾ ਤੇ ਪੜ੍ਹਣਾ ਕਾਫੀ ਪਸੰਦ ਹੈ। ਉਸ ਨੇ ਕੱਥਕ ਡਾਂਸ ਵੀ ਸਿੱਖਿਆ ਹੋਇਆ ਹੈ। ਇਸ ਦੇ ਨਾਲ ਹੀ ਮੌਨੀ ਦਾ ਪਸੰਦੀਦਾ ਗਾਣਾ ‘ਲੱਗ ਜਾ ਗਲੇ’ ਹੈ।
ਮੌਨੀ ਰਾਏ ਕਲਰਸ ਦੇ ਸ਼ੋਅ ‘ਨਾਗਿਨ’ ‘ਚ ਵੀ ਨਜ਼ਰ ਆ ਚੁੱਕੀ ਹੈ ਜਿਸ ‘ਚ ਉਸ ਦਾ ਇੱਛਾਧਾਰੀ ਨਾਗਿਨ ਦਾ ਕਿਰਦਾਰ ਕਾਫੀ ਫੇਮਸ ਹੋਇਆ ਸੀ।
ਮੌਨੀ ਨੇ ਟੀਵੀ ਸ਼ੋਅ ‘ਦੇਵੋਂ ਕੇ ਦੇਵ ਮਹਾਦੇਵ’ ‘ਚ ਸਤੀ ਦਾ ਕਿਰਦਾਰ ਨਿਭਾਇਆ ਸੀ। ਇਸ ‘ਚ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
ਮੌਨੀ ਨੇ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੋਲਡ’ ਤੋਂ ਬਾਲੀਵੁੱਡ ‘ਚ ਐਂਟਰੀ ਕੀਤੀ ਸੀ। ਉਸ ਦੀ ਪਹਿਲੀ ਹੀ ਫ਼ਿਲਮ ਵੱਡੀ ਹਿੱਟ ਰਹੀ ਸੀ।
ਅਦਾਕਾਰਾ ਮੌਨੀ ਰਾਏ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ ‘ਤੇ ਹਨ। ਉਸ ਨੂੰ ਇੱਕ ਤੋਂ ਬਾਅਦ ਇੱਕ ਕਾਮਯਾਬੀ ਮਿਲ ਰਹੀ ਹੈ। ਮੌਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
10 ਸਾਲ ਪਹਿਲਾਂ ਟੀਵੀ ਦੀ ਦੁਨੀਆ ‘ਚ ਆਉਣ ਵਾਲੀ ਮੌਨੀ ਨੂੰ ਉਸ ਦੇ ਦੋਸਤ ‘ਮਾਨਿਆ’ ਤੇ ‘ਮੋਨ’ ਕਹਿ ਕੇ ਬੁਲਾਉਂਦੇ ਹਨ।