ਸ਼ਿਵ ਸੈਨਾ MP ਨੇ ਖੋਲ੍ਹਿਆ ਨਵਾਜ਼ੁੱਦੀਨ ਦੇ ਠਾਕਰੇ ਬਣਨ ਦਾ ਰਾਜ਼
ਏਬੀਪੀ ਸਾਂਝਾ | 18 Feb 2018 05:00 PM (IST)
1
ਉਨ੍ਹਾਂ ਕਿਹਾ ਕਿ ਇਸ ਕਿਰਦਾਰ ਲਈ ਅਸੀਂ ਕਿਸੇ ਹੋਰ ਕਲਾਕਾਰ ਬਾਰੇ ਸੋਚਿਆ ਵੀ ਨਹੀਂ।
2
ਇਸ ਗੱਲ ਤੋਂ ਅੰਦਾਜ਼ਾ ਲਾਇਆ ਗਿਆ ਕਿ ਸਿੱਦਕੀ ਹੀ ਇਸ ਰੋਲ ਲਈ ਪਰਫੈਕਟ ਹਨ।
3
ਰਾਊਤ ਨੇ ਕਿਹਾ ਕਿ ਜਦੋਂ ਅਸੀਂ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਤਾਂ 24 ਘੰਟਿਆਂ ਵਿੱਚ ਉਸ ਨੂੰ 30 ਲੱਖ ਲੋਕਾਂ ਨੇ ਵੇਖ ਲਿਆ।
4
ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਠਾਕਰੇ ਵਿੱਚ ਬਾਲ ਠਾਕਰੇ ਦਾ ਕਿਰਦਾਰ ਨਿਭਾਉਣ ਲਈ ਸਿਰਫ ਤੇ ਸਿਰਫ ਸਿੱਦਕੀ ਹੀ ਉਨ੍ਹਾਂ ਦੀ ਪਹਿਲੀ ਪਸੰਦ ਸਨ।
5
ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੇ ਦਮ 'ਤੇ ਪਛਾਣ ਬਣਾਉਣ ਵਾਲੇ ਨਵਾਜ਼ੁੱਦੀਨ ਸਿੱਦਕੀ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਕਿਰਦਾਰ ਨਿਭਾਅ ਰਹੇ ਹਨ।