✕
  • ਹੋਮ

ਅਦਾਵਾਂ ਨਾਲ ਲੱਖਾਂ ਨੂੰ ਕੀਲ ਬਣੀ ਇੰਟਰਨੈੱਟ ਦੀ ਮਲਿਕਾ

ਏਬੀਪੀ ਸਾਂਝਾ   |  12 Feb 2018 03:16 PM (IST)
1

2

3

4

5

6

7

'ਉਰੂ ਅਦਾਰ ਲਵ' ਪ੍ਰਿਆ ਪ੍ਰਕਾਸ਼ ਦੀ ਡੈਬਿਊ ਫ਼ਿਲਮ ਹੈ। ਰਿਲੀਜ਼ ਤੋਂ ਪਹਿਲਾਂ ਹੀ ਇਹ ਫ਼ਿਲਮ ਪੂਰੀ ਚਰਚਾ ਵਿੱਚ ਆ ਚੁੱਕੀ ਹੈ। ਵੇਖੋ ਤਿੰਨ ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਅਦਾਕਾਰਾ ਪ੍ਰਿਆ ਦੀਆਂ ਕੁਝ ਹੋਰ ਤਸਵੀਰਾਂ-

8

ਦਰਅਸਲ, ਵੀਡੀਓ ਦੀ ਗੱਲ ਕਰੀਏ ਤਾਂ ਇਹ ਸਕੂਲ ਦਿਨਾਂ ਵਿੱਚ ਹੋਣ ਵਾਲੇ ਪਿਆਰ 'ਤੇ ਆਧਾਰਤ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅੱਲ੍ਹੜ ਵਿਦਿਆਰਥੀ ਬਿਨਾ ਕੁਝ ਬੋਲੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਹਨ।

9

ਪ੍ਰਿਆ ਪ੍ਰਕਾਸ਼ ਵਰੀਅਰ ਦਾ ਜਨਮ ਕੇਰਲ ਵਿੱਚ ਹੋਇਆ ਹੈ। ਵੈਲੇਨਟਾਈਨ ਵੀਕ ਹੋਣ ਕਾਰਨ ਉਸ ਦੀ ਵੀਡੀਓ ਇਨ੍ਹੀਂ ਦਿਨੀਂ ਨੌਜਵਾਨਾਂ ਦਰਮਿਆਨ ਹਰਮਨਪਿਆਰਾ ਹੋ ਰਹੀ ਹੈ। ਇਸ ਵੀਡੀਓ ਅੰਦਰ ਵਿਖਾਏ ਸਕੂਲੀ ਵਿਦਿਆਰਥੀਆਂ ਦਰਮਿਆਨ ਅੱਖ ਮਟੱਕਾ ਨੌਜਵਾਨਾਂ ਦੇ ਦਿਲਾਂ ਨੂੰ ਖ਼ੂਬ ਟੁੰਬ ਰਿਹਾ ਹੈ।

10

ਇਹ ਵੀਡੀਓ ਕਲਿੱਪ ਆਉਣ ਵਾਲੀ ਮਲਿਆਲਮ ਫ਼ਿਲਮ 'ਉਰੂ ਅਦਾਰ ਲਵ' ਦੇ ਗੀਤ ‘Manikya Malaraya Poovi’ ਦਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਜੰਮ ਕੇ ਸ਼ੇਅਰ ਕਰ ਰਹੇ ਹਨ। ਯੂਟਿਊਬ 'ਤੇ ਇਸ ਨੂੰ 43,96,086 ਵਾਰ ਵੇਖਿਆ ਗਿਆ ਹੈ ਭਾਵ ਵਿਊਜ਼ ਮਿਲ ਚੁੱਕੇ ਹਨ।

11

ਨਵੀਂ ਦਿੱਲੀ: ਵੈਲੇਨਟਾਈਨ ਹਫਤੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਮਿਲੋ ਉਸ ਵੀਡੀਓ ਵਿਚਲੀ ਕੁੜੀ ਪ੍ਰਿਆ ਪ੍ਰਕਾਸ਼ ਨੂੰ, ਜੋ ਥੋੜ੍ਹੇ ਹੀ ਸਮੇਂ ਵਿੱਚ ਇੰਟਰਨੈੱਟ ਦੀ ਮਲਿਕਾ ਬਣ ਗਈ।

  • ਹੋਮ
  • ਬਾਲੀਵੁੱਡ
  • ਅਦਾਵਾਂ ਨਾਲ ਲੱਖਾਂ ਨੂੰ ਕੀਲ ਬਣੀ ਇੰਟਰਨੈੱਟ ਦੀ ਮਲਿਕਾ
About us | Advertisement| Privacy policy
© Copyright@2026.ABP Network Private Limited. All rights reserved.