ਦਿਸ਼ਾ ਪਟਾਨੀ ਦੇ ਮੁੜ ਸੋਸ਼ਲ ਮੀਡੀਆ 'ਤੇ ਚਰਚੇ
ਦਿਸ਼ਾ ਦੀਆਂ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ, ਜਿੱਥੇ ਉਸ ਦੇ ਪ੍ਰਸ਼ੰਸਕ ਉਸ ਦੀ ਖ਼ੂਬ ਸ਼ਲਾਘਾ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ ਵਿੱਚ ਉਸ ਦੀ ਖ਼ੂਬਸੂਰਤੀ ਵੇਖਦਿਆਂ ਹੀ ਬਣਦੀ ਹੈ।
ਦਿਸ਼ਾ ਨੇ ਇਹ ਫ਼ੋਟੋਸ਼ੂਟ ਫ਼ਿਲਮਫੇਅਰ ਮੈਗ਼ਜ਼ੀਨ ਲਈ ਕਰਵਾਇਆ ਹੈ।
ਐਮ.ਐਸ. ਧੋਨੀ: ਦ ਅਨਟੋਲਡ ਸਟੋਰੀ ਲਈ ਦਿਸ਼ਾ ਨੂੰ ਪਿਛਲੇ ਦਿਨੀਂ ਬੈਸਟ ਡੈਬਿਊ ਐਕਟ੍ਰੈਸ ਦਾ ਆਈਫ਼ਾ ਐਵਾਰਡ ਵੀ ਮਿਲਿਆ ਹੈ।
ਆਪਣੀ ਪਹਿਲੀ ਫ਼ਿਲਮ ਤੋਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਦਿਸ਼ਾ ਦੀਆਂ ਇਹ ਫੋਟੋਆਂ ਉਸ ਦੇ ਸੱਜਰੇ ਫ਼ੋਟੋਸ਼ੂਟ ਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਦਿਸ਼ਾ ਤੇ ਟਾਈਗਰ ਨੇ ਆਪਣੇ ਰਿਸ਼ਤੇ ਬਾਰੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਦੋਵਾਂ ਵਿਚਕਾਰ ਕਾਫੀ ਨਜ਼ਦੀਕੀਆਂ ਵੇਖੀਆਂ ਗਈਆਂ ਹਨ।
ਦਿਸ਼ਾ ਨੇ ਇਹ ਸਪੋਰਟੀ ਲੁੱਕ ਵਾਲੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
ਇੱਕ ਸਮੇਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨਾਲ ਰਿਸ਼ਤਿਆਂ ਕਾਰਨ ਚਰਚਾਵਾਂ ਵਿੱਚ ਆਈ ਦਿਸ਼ਾ ਪਟਾਨੀ ਇਨ੍ਹਾਂ ਤਸਵੀਰਾਂ ਵਿੱਚ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।
ਮਹਿੰਦਰ ਸਿੰਘ ਧੋਨ ਦੀ ਜੀਵਨੀ 'ਤੇ ਬਣੀ ਫ਼ਿਲਮ 'ਐਮ.ਐਸ.ਧੋਨੀ: ਦ ਅਨਟੋਲਡ ਸਟੋਰੀ' ਤੋਂ ਸੁਰਖੀਆਂ ਵਿੱਚ ਆਈ ਖ਼ੂਬਸੂਰਤ ਅਦਾਕਰਾ ਦਿਸ਼ਾ ਪਟਾਨੀ ਨੇ ਇਨ੍ਹੀਂ ਦਿਨੀਂ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਅਪਲੋਡ ਕੀਤੀਆਂ ਸਨ, ਜਿਨ੍ਹਾਂ ਤੋਂ ਉਹ ਖ਼ੂਬ ਚਰਚਾ ਬਟੋਰ ਰਹੀ ਹੈ।