✕
  • ਹੋਮ

ਰਾਨੂ ਮੰਡਲ ਹੀ ਨਹੀਂ, ਖਰਾਬ ਮੇਕਅੱਪ ਕਰਕੇ ਦੋ ਅਦਾਕਾਰਾਂ ਤੇ ਸਟਾਰ ਕਿੱਡ ਵੀ ਹੋ ਚੁੱਕੇ ਟ੍ਰੋਲ

ਏਬੀਪੀ ਸਾਂਝਾ   |  20 Nov 2019 06:41 PM (IST)
1

ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਰਾਨੂ ਮੰਡਲ ਦੀ ਮੇਕਅੱਪ ਵਾਲੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤਕ ਕਿ ਮੀਮਜ਼ ਵੀ ਬਣਨੇ ਸ਼ੁਰੂ ਹੋ ਗਏ। ਇਨ੍ਹਾਂ ਤਸਵੀਰਾਂ ਵਿੱਚ ਮੇਕਅਪ ਕਰਕੇ ਰਾਨੂ ਮੰਡਲ ਦਾ ਚਿਹਰਾ ਥੋੜ੍ਹਾ ਅਜੀਬ ਲੱਗ ਰਿਹਾ ਸੀ। ਇਸੇ ਮੇਕਅਪ ਵਿੱਚ ਰਾਨੂ ਨੇ ਕਾਨਪੁਰ ਵਿੱਚ ਇੱਕ ਈਵੈਂਟ ਵਿੱਚ ਰੈਂਪ ਵੀ ਵਾਕ ਕੀਤੀ। ਰਾਨੂ ਨੂੰ ਮੇਕਅਪ ਕਰਕੇ ਖੂਬ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ, ਰਾਨੂ ਤੋਂ ਇਲਾਵਾ ਕਈ ਬਾਲੀਵੁੱਡ ਅਭਿਨੇਤਰੀਆਂ ਤੇ ਫਿਲਮੀ ਸਿਤਾਰਿਆਂ ਦੇ ਬੱਚੇ ਵੀ ਹਨ ਜੋ ਮਾੜੇ ਮੇਕਅਪ ਕਾਰਨ ਟ੍ਰੋਲ ਹੋ ਚੁੱਕੇ ਹਨ।

2

ਅਮਿਤਾਭ ਬੱਚਨ ਦੇ ਘਰ ਦੀਵਾਲੀ ਪਾਰਟੀ ਮੌਕੇ ਅਜੇ ਦੇਵਗਨ ਦੇ ਪਰਿਵਾਰ ਵਾਲਿਆਂ ਨੇ ਵੀ ਸ਼ਿਰਕਤ ਕੀਤੀ ਸੀ। ਇਸ ਮੌਕੇ ਅਜੇ ਦੇਵਗਨ ਦੀ ਬੇਟੀ ਨੀਸਾ ਨੇ ਲਹਿੰਗਾ ਪਾਇਆ ਸੀ। ਨੀਸਾ ਦਾ ਮੇਕਅਪ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ। ਦਰਅਸਲ, ਨੀਸਾ ਨੇ ਆਈਲਾਈਨਰ ਨਾਲ ਗਲੋਸੀ ਲਿਪਸਟਿਕ ਲਾਈ ਸੀ ਤੇ ਗੱਲ੍ਹਾਂ ਨੂੰ ਹਾਈਲਾਈਟ ਕੀਤਾ ਸੀ ਨੀਸਾ ਬੇਸ਼ਕ ਸੁੰਦਰ ਲੱਗ ਰਹੀ ਸੀ, ਪਰ ਯੂਜ਼ਰਸ ਨੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਸੀ।

3

ਬੱਚਨ ਪਰਿਵਾਰ ਦੀ ਨੂੰਹ ਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹਮੇਸ਼ਾ ਆਪਣੇ ਖੂਬਸੂਰਤ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਲੋਕ ਉਸ ਦੇ ਸਟਾਈਲ ਨੂੰ ਬਹੁਤ ਪਸੰਦ ਕਰਦੇ ਹਨ। ਐਸ਼ਵਰਿਆ ਕਈ ਵਾਰ ਕਾਨਜ਼ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ ਹੈ। ਜਿਥੇ ਹਰ ਵਾਰ ਉਹ ਆਪਣੇ ਲੁੱਕਸ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ, ਕਈ ਵਾਰ ਉਸ ਦੀ ਲੁੱਕ ਨੂੰ ਲੈ ਕੇ ਟ੍ਰੋਲ ਵੀ ਹੁੰਦੀ ਰਹਿੰਦੀ ਹੈ। ਸਾਲ 2016 'ਚ ਐਸ਼ਵਰਿਆ ਨੇ ਡ੍ਰੈੱਸ ਦੇ ਨਾਲ ਜਾਮਨੀ ਲਿਪਸਟਿਕ ਲਾਈ ਸੀ। ਇਸ ਲਿਪਸਟਿਕ ਕਾਰਨ ਉਹ ਕਾਫੀ ਟ੍ਰੋਲ ਹੋਈ ਸੀ।

4

ਮੈਟ ਗਾਲਾ ਸਾਲ 2019 ਵਿੱਚ ਪ੍ਰਿਯੰਕਾ ਚੋਪੜਾ ਆਪਣੀ ਡ੍ਰੈੱਸ ਤੇ ਮੇਕਅਪ ਕਰਕੇ ਟ੍ਰੋਲ ਹੋਈ ਸੀ। ਨਿਊਯਾਰਕ 'ਚ ਹੋਏ ਮੈਟ ਗਾਲਾ ਵਿੱਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਗਈ ਸੀ। ਪ੍ਰਿਯੰਕਾ ਨੇ ਪਾਰਦਰਸ਼ੀ ਡ੍ਰੈੱਸ ਪਾਈ ਸੀ ਤੇ ਉਸ ਦੇ ਵਾਲ ਵੀ ਅਜੀਬ ਲੱਗ ਰਹੇ ਸੀ। ਵਿਦੇਸ਼ਾਂ ਵਿੱਚ ਪ੍ਰਿਅੰਕਾ ਦੀ ਇਸ ਲੁੱਕ ਦੀ ਪ੍ਰਸ਼ੰਸਾ ਕੀਤੀ ਗਈ ਜਦਕਿ ਭਾਰਤ ਵਿੱਚ ਯੂਜ਼ਰਸ ਨੇ ਉਸ ਨੂੰ ਖੂਬ ਟ੍ਰੋਲ ਕੀਤਾ।

  • ਹੋਮ
  • ਬਾਲੀਵੁੱਡ
  • ਰਾਨੂ ਮੰਡਲ ਹੀ ਨਹੀਂ, ਖਰਾਬ ਮੇਕਅੱਪ ਕਰਕੇ ਦੋ ਅਦਾਕਾਰਾਂ ਤੇ ਸਟਾਰ ਕਿੱਡ ਵੀ ਹੋ ਚੁੱਕੇ ਟ੍ਰੋਲ
About us | Advertisement| Privacy policy
© Copyright@2025.ABP Network Private Limited. All rights reserved.