ਦਾਰਾ ਸਿੰਘ ਇੰਝ ਬਣੇ ਪਹਿਲਵਾਨ, ਫਿਰ ਦੁਨੀਆ 'ਚ ਛਾਅ ਗਏ
ਦਾਰਾ ਸਿੰਘ ਨੇ ਭਾਰਤ 'ਚ ਕੁਸ਼ਤੀ ਦੇ ਵਿਕਾਸ ਲਈ ਦੇਸ਼ ਭਰ 'ਚ ਯਾਤਰਾ ਕੀਤੀ ਤੇ ਨੌਜਵਾਨਾਂ ਨੂੰ ਕੁਸ਼ਤੀ ਲਈ ਪ੍ਰੇਰਿਤ ਕੀਤਾ। ਉਹ ਪਿੰਡ ਦੇ ਇਲਾਕਿਆਂ 'ਚ ਹੋਏ ਦੰਗਲਾਂ 'ਚ ਵੀ ਜਾਂਦਾ ਸੀ ਤੇ ਲੋਕਾਂ ਨੂੰ ਉਤਸ਼ਾਹਤ ਕਰਦੇ ਸੀ।
Download ABP Live App and Watch All Latest Videos
View In Appਉਨ੍ਹਾਂ ਨੇ ਅਦਾਕਾਰਾ ਮੁਮਤਾਜ ਨਾਲ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ, ਪ੍ਰਿਥਵੀ ਰਾਜ ਕਪੂਰ ਨਾਲ ਉਨ੍ਹਾਂ ਨੇ ਫ਼ਿਲਮ 'ਸਿਕੰਦਰ ਆਜ਼ਮ' 'ਚ ਕੰਮ ਕੀਤਾ। ਇਸ ਫ਼ਿਲਮ 'ਚ ਦਾਰਾ ਸਿੰਘ ਨੇ ਸਿਕੰਦਰ ਦੀ ਭੂਮਿਕਾ ਨਿਭਾਈ ਸੀ।
ਦਾਰਾ ਸਿੰਘ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ। ਹਿੰਦੀ 'ਚ ਉਸ ਦੀ ਪਹਿਲੀ ਫ਼ਿਲਮ 'ਸੰਗਦਿਲ' ਸੀ ਜੋ 1952 'ਚ ਰਿਲੀਜ਼ ਹੋਈ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ 100 ਤੋਂ ਵੱਧ ਫ਼ਿਲਮਾਂ 'ਚ ਕੰਮ ਕੀਤਾ।
ਦਾਰਾ ਸਿੰਘ ਆਪਣੀ ਜ਼ਿੰਦਗੀ ਵਿੱਚ 500 ਤੋਂ ਵੱਧ ਕੁਸ਼ਤੀਆਂ ਲੜੇ। ਉਨ੍ਹਾਂ ਨੇ 50 ਸਾਲ ਦੀ ਉਮਰ ਤੱਕ ਪਹਿਲਵਾਨੀ ਜਾਰੀ ਰੱਖੀ। 1983 ਤੱਕ ਉਹ ਇਸ ਖੇਤਰ 'ਚ ਸਰਗਰਮ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ।
ਪਹਿਲਵਾਨੀ ਦੇ ਜ਼ੋਰ 'ਤੇ ਦਾਰਾ ਸਿੰਘ ਨੇ ਆਪਣਾ ਹੀ ਨਹੀਂ ਬਲਕਿ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ। ਇੱਕ ਵਾਰ ਨਿਊਜ਼ੀਲੈਂਡ ਦੇ ਇੱਕ ਪਹਿਲਵਾਨ ਨੇ ਉਸ ਨੂੰ ਚੁਣੌਤੀ ਦਿੱਤੀ ਤੇ ਦਾਰਾ ਸਿੰਘ ਨੇ ਉਸ ਨੂੰ ਧੂੜ ਚਟਾ ਦਿੱਤੀ।
ਦਾਰਾ ਸਿੰਘ ਨੇ ਪਹਿਲਵਾਨੀ ਨਾਲ ਫ਼ਿਲਮਾਂ 'ਚ ਵੀ ਕੰਮ ਕੀਤਾ। ਇਸ ਖੇਤਰ 'ਚ ਵੀ ਦਾਰਾ ਸਿੰਘ ਨੇ ਸਾਰਿਆਂ ਨੂੰ ਪਛਾੜ ਦਿੱਤਾ। 80 ਦੇ ਦਹਾਕੇ 'ਚ ਦੂਰਦਰਸ਼ਨ 'ਤੇ ਪ੍ਰਸਾਰਤ ਕੀਤੇ 'ਰਮਾਇਣ' ਸੀਰੀਅਲ ਨੇ ਉਨ੍ਹਾਂ ਨੂੰ ਪ੍ਰਸਿੱਧੀ ਦੇ ਸਿਖਰ 'ਤੇ ਪਹੁੰਚਾ ਦਿੱਤਾ। ਉਨ੍ਹਾਂ ਨੂੰ ਹਨੂੰਮਾਨ ਵਾਂਗ ਪੂਜਿਆ ਜਾਂਦਾ ਸੀ।
ਦਾਰਾ ਸਿੰਘ ਦੇ ਨਾਂ 'ਤੇ ਇੱਕ ਰਿਕਾਰਡ ਇਹ ਵੀ ਹੈ ਕਿ ਉਨ੍ਹਾਂ ਨੇ ਆਪਣੀਆਂ ਸਾਰੇ ਘੋਲ ਜਿੱਤੇ। ਉਹ ਇੱਕ ਵੀ ਮੈਚ ਨਹੀਂ ਹਾਰੇ ਸੀ।
ਦੱਸ ਦਈਏ ਕਿ ਉਹ ਕਿਸੇ ਵੀ ਮੈਚ 'ਚ ਹਾਰੇ ਨਹੀਂ ਸੀ। ਕੱਲ੍ਹ ਯਾਨੀ 19 ਨਵੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਸੀ। ਦਾਰਾ ਸਿੰਘ ਦਾ ਜਨਮ 19 ਨਵੰਬਰ ਨੂੰ 1928 'ਚ ਪੰਜਾਬ 'ਚ ਹੋਇਆ ਸੀ।
ਆਪਣੇ ਚਾਚੇ ਨਾਲ ਨੌਕਰੀ ਦੀ ਭਾਲ 'ਚ ਸਿੰਗਾਪੁਰ ਗਏ ਦਾਰਾ ਸਿੰਘ ਨੂੰ ਪਤਾ ਨਹੀਂ ਸੀ ਕਿ ਉਹ ਵਿਸ਼ਵ ਚੈਂਪੀਅਨ ਬਣ ਜਾਵੇਗਾ। ਉਹ ਸਿਰਫ ਕੁਸ਼ਤੀ ਦਾ ਸ਼ੌਕੀਨ ਸੀ ਪਰ ਉਸ ਦੇ ਸਰੀਰ ਨੂੰ ਵੇਖਦਿਆਂ ਲੋਕਾਂ ਨੇ ਉਸ ਨੂੰ ਦੰਗਲ 'ਚ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸ ਨੂੰ ਅਜਿਹਾ ਸ਼ੌਕ ਮਹਿਸੂਸ ਹੋਇਆ ਕਿ ਦੁਨੀਆ ਵੀ ਹੈਰਾਨ ਰਹਿ ਗਈ।
- - - - - - - - - Advertisement - - - - - - - - -