'ਗੁੱਡ ਨਿਊਜ਼' ਦਾ ਟ੍ਰੇਲਰ ਲਾਂਚ, ਸਟਾਰਕਾਸਟ ਦਾ ਜਲਵਾ ਵੇਖਣ ਵਾਲਾ
Download ABP Live App and Watch All Latest Videos
View In AppBollywood actress Kiara Advani (L) and actor Diljit Dosanjh (R) pose for photographs during the trailer launch of their upcoming comedy-drama Hindi film 'Good Newwz' in Mumbai on November 18, 2019. (Photo by Sujit Jaiswal / AFP)
ਫ਼ਿਲਮ ਦਾ ਪ੍ਰੋਡਕਸ਼ਨ ਕਰਨ ਜੌਹਰ ਨੇ ਕੀਤਾ ਹੈ। 'ਗੁੱਡ ਨਿਊਜ਼' 27 ਦਸੰਬਰ ਨੂੰ ਰਿਲੀਜ਼ ਹੋਵੇਗੀ।
ਦਿਲਜੀਤ ਦੁਸਾਂਝ ਤੇ ਅਕਸ਼ੈ ਦੀ ਇਹ ਲੁੱਕ ਵੇਖਣ ਵਾਲੀ ਹੈ। 'ਗੁੱਡ ਨਿਊਜ਼' ਦੇ ਇਵੈਂਟ 'ਚ ਪੂਰੀ ਸਟਾਰਕਾਸਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।
ਇਸ ਪ੍ਰੋਗਰਾਮ 'ਚ ਕਰੀਨਾ ਦਾ ਗਲੈਮਰਸ ਰੂਪ ਦੇਖਣ ਨੂੰ ਮਿਲਿਆ। ਉਹ ਹਲਕੇ ਪੀਲੇ ਰੰਗ ਡ੍ਰੈੱਸ 'ਚ ਕਾਫ਼ੀ ਕੂਲ ਲੱਗ ਰਹੀ ਸੀ। ਇਸ ਦੇ ਨਾਲ ਹੀ ਕਿਆਰਾ ਅਡਵਾਨੀ ਗੁਲਾਬੀ ਰੰਗ ਦੀ ਸ਼ਾਰਟ ਡ੍ਰੈੱਸ 'ਚ ਖੂਬਸੂਰਤ ਲੱਗ ਰਹੀ ਸੀ।
'ਗੁੱਡ ਨਿਊਜ਼' ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾ ਗਿਆ। #good newwz trailer ਨਾਲ ਇਹ ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਇੱਕ ਵਾਰ ਫੇਰ ਵਖਰੀ ਫ਼ਿਲਮ ਅਤੇ ਵਿਸ਼ਾ ਨਾਲ ਦਰਸ਼ਕਾਂ ਦੇ ਸਾਹਮਣੇ ਆਏ ਹਨ।
ਇਹ ਫ਼ਿਲਮ ਦੋ ਅਜਿਹੇ ਜੋੜਿਆਂ ਦੀ ਕਹਾਣੀ ਹੈ ਜੋ ਆਈਵੀਐਫ ਰਾਹੀਂ ਮਾਂ-ਪਿਓ ਬਣਨ ਦੀ ਯੋਜਨਾ ਬਣਾਉਂਦੇ ਹਨ।
ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਨੇ ਅਕਸ਼ੈ ਤੇ ਦਿਲਜੀਤ ਦੀ ਗੋਦ 'ਚ ਬੈਠ ਕੇ ਵੀ ਫੋਟੋਆਂ ਕਲਿੱਕ ਕਰਵਾਈਆਂ।
ਇਸ ਦੇ ਨਾਲ ਹੀ ਦੋਵਾਂ ਅਦਾਕਾਰਾਂ ਦੇ ਪੋਜ਼ ਨੂੰ ਵੇਖ ਕੇ ਕਰੀਨਾ ਤੇ ਕਿਆਰਾ ਦੀ ਸ਼ਾਨਦਾਰ ਪ੍ਰਤੀਕ੍ਰਿਆ ਦੇਖਣ ਨੂੰ ਮਿਲ ਰਹੀ ਹੈ।
ਫ਼ਿਲਮ ਦੀ ਪੂਰੀ ਸਟਾਰਕਾਸਟ ਨੇ ਲਾਂਚ ਇਵੈਂਟ 'ਚ ਸ਼ਿਰਕਤ ਕੀਤੀ। ਇਸ 'ਚ ਇਹ ਵੇਖਣਾ ਕਾਫ਼ੀ ਦਿਲਚਸਪ ਸੀ ਕਿ ਅਕਸ਼ੈ ਕੁਮਾਰ ਤੇ ਦਿਲਜੀਤ ਬੱਚੇ ਦੇ ਮੂੰਹ 'ਚ ਚੁੰਗਣੀ ਪਾ ਬੱਚਿਆਂ ਦੀ ਗੱਡੀ 'ਚ ਬੈਠ ਇਵੈਂਟ ਵਿੱਚ ਪਹੁੰਚੇ।
ਫ਼ਿਲਮ 'ਗੁੱਡ ਨਿਊਜ਼' ਦਾ ਟ੍ਰੇਲਰ ਮੁੰਬਈ 'ਚ ਲਾਂਚ ਹੋਇਆ। ਫ਼ਿਲਮ ਦੀ ਮੁੱਖ ਸਟਾਰਕਾਸਟ ਅਕਸ਼ੈ ਕੁਮਾਰ, ਕਰੀਨਾ ਕਪੂਰ ਖਾਨ, ਕਿਆਰਾ ਅਡਵਾਨੀ ਤੇ ਦਿਲਜੀਤ ਦੁਸਾਂਝ ਹਨ।
- - - - - - - - - Advertisement - - - - - - - - -