‘ਅਵੈਂਜਰਸ ਐਂਡਗੇਮ’ ਦੇਖ ਕੁੜੀ ਇੰਨਾ ਰੋਈ ਕਿ ਪਹੁੰਚ ਗਈ ਹਸਪਤਾਲ, ਡਾਕਟਰਾਂ ਨੇ ਬਚਾਈ ਜਾਨ
ਇਹ ਆਪਣੇ ਆਪ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਲਪਨਿਕ ਕਿਰਦਾਰਾਂ ਨੂੰ ਕਈ ਲੋਕ ਅਸਲ ਸਮਝ ਕੇ ਉਨ੍ਹਾਂ ਨਾਲ ਇੰਨਾ ਜ਼ਿਆਦਾ ਜੁੜ ਜਾਂਦੇ ਹਨ ਕਿ ਉਹ ਆਪਣੇ ਲਈ ਪ੍ਰੇਸ਼ਾਨੀ ਖੜ੍ਹੀ ਕਰ ਲੈਂਦੇ ਹਨ।
ਡਾਕਟਰਾਂ ਨੇ ਕੁੜੀ ਨੂੰ ਆਕਸੀਜ਼ਨ ਮਾਸਕ ਦਿੱਤਾ ਤੇ ਉਸ ਨੂੰ ਨਿਗਰਾਨੀ ‘ਚ ਰੱਖਿਆ ਤੇ ਬਾਅਦ ‘ਚ ਸ਼ਾਮ ਤਕ ਉਸ ਨੂੰ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਹਾਈਪਵੈਂਟੀਲੇਸ਼ਨ ਦੇ ਸਿਪਟਮ ਜਾਂਦੇ ਹੀ ਕੁੜੀ ਠੀਕ ਹੋ ਜਾਵੇਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਕੁੜੀ ਹਾਈਪਵੈਂਟੀਲੇਸ਼ਨ ਦਾ ਸ਼ਿਕਾਰ ਹੈ। ਇਹ ਉਹ ਸਥਿਤੀ ਹੈ ਜਦੋਂ ਵਿਅਕਤੀ ਘੰਟਿਆਂ ਤਕ ਰੋਂਦਾ ਹੈ।
ਇਸ ਤੋਂ ਬਾਅਦ ਜਲਦਬਾਜ਼ੀ ‘ਚ ਐਂਬੂਲੈਂਸ ਬੁਲਾਈ ਗਈ ਤੇ ਕੁੜੀ ਨੂੰ ਹਸਪਤਾਲ ਲੈ ਜਾਇਆ ਗਿਆ। ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤਾਂ ਉਹ ਹੈਰਾਨ ਹੋ ਗਏ।
ਇਸ ਫ਼ਿਲਮ ਦੇ ਇਮੋਸ਼ਨਲ ਸੀਨ ਦੇਖ ਕੇ ਕੁੜੀ ਰੋਂਦੇ ਰੋਂਦੇ ਤੇਜ਼-ਤੇਜ਼ ਸਾਹ ਲੈਣ ਲੱਗੀ। ਕੁੜੀ ਦੇ ਅੰਗ ਸੁੰਨ ਪੈ ਚੁੱਕੇ ਸੀ ਤੇ ਉਸ ਦਾ ਸਰੀਰ ਆਕੜ ਗਿਆ ਸੀ।
ਇਸ ਗਰੁੱਪ ‘ਚ 21 ਸਾਲਾ ਕੁੜੀ ਫ਼ਿਲਮ ਦੇਖਦੇ-ਦੇਖਦੇ ਫ਼ਿਲਮ ‘ਚ ਇੰਨਾ ਜ਼ਿਆਦਾ ਗੁਆਚ ਗਈ ਕਿ ਉਸ ਨੂੰ ਹਸਪਤਾਲ ਲੈ ਜਾਣਾ ਪਿਆ।
ਮਾਮਲਾ ਚੀਨ ਦਾ ਹੈ ਜਿੱਥੇ ਕੁਝ ਦੋਸਤ ਅਵੈਂਜਰਸ ਫ਼ਿਲਮ ਦਾ ਪਹਿਲੇ ਦਿਨ ਪਹਿਲਾ ਸ਼ੋਅ ਦੇਖਣ ਗਏ।
ਕਈ ਲੋਕ ਫ਼ਿਲਮ ਦੇਖਦੇ-ਦੇਖਦੇ ਉਸ ‘ਚ ਇੰਨਾ ਗੁਆਚ ਜਾਂਦੇ ਹਨ ਕਿ ਉਹ ਖੁਦ ਨੂੰ ਹੀ ਨੁਕਸਾਨ ਪਹੁੰਚਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਾਮਲੇ ਬਾਰੇ ਦੱਸਣ ਜਾ ਰਹੇ ਹਨ।