ਪਰਿਣੀਤੀ ਨੇ ਅਕਸ਼ੈ ਨਾਲ ਸ਼ੁਰੂ ਕੀਤੀ 'ਕੇਸਰੀ' ਦੀ ਸ਼ੂਟਿੰਗ
ਉਨ੍ਹਾਂ ਲਿੱਖਿਆ ਕਿ ਕੇਸਰੀ ਦੇ ਸੈਟ 'ਤੇ ਇਨੋਸੈਂਟ ਸਮਾਇਲ ਵਾਲੇ ਬੱਚਿਆਂ ਦੇ ਨਾਲ ਸ਼ੂਟਿੰਗ ਕਰਨਾ ਉਸ ਲਈ ਕਾਫੀ ਚੰਗਾ ਰਿਹਾ। ਇਹ ਬੱਚੇ ਅਫਗਾਨ ਮੂਲ ਦੇ ਬੱਚਿਆਂ ਦਾ ਕਿਰਦਾਰ ਅਦਾ ਕਰ ਰਹੇ ਹਨ। ਕੇਸਰੀ ਅਗਲੇ ਸਾਲ ਹੋਲੀ 'ਤੇ ਰਿਲੀਜ਼ ਹੋਣੀ ਹੈ।
ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਕੁਝ ਦਿਨ ਪਹਿਲਾਂ ਅਕਸ਼ੇ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਸੈੱਟ 'ਤੇ ਬੱਚਿਆਂ ਨਾਲ ਨਜ਼ਰ ਆ ਰਹੇ ਸਨ।
ਵਾਈ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਹੈ। ਫ਼ਿਲਮਕਾਰ ਕਰਨ ਜੌਹਰ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨਿਰਦੇਸ਼ਤ ਕਰ ਰਹੇ ਹਨ। ਇਹ ਫ਼ਿਲਮ ਸਾਰਾਗੜੀ ਦੀ ਜੰਗ 'ਤੇ ਅਧਾਰਤ ਹੈ।
ਉਸ ਨੇ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਖਿੱਚੀ ਤਸਵੀਰ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਅਦਾਕਾਰਾ ਨੇ ਕੁੱਝ ਦੇਰ ਬਾਅਦ ਇੱਕ ਵੀਡੀਓ ਵੀ ਸਾਂਝੀ ਕੀਤੀ ਅਤੇ ਲਿਖਿਆ- ਵਾਈ ਦੀ ਖ਼ੂਬਸੂਰਤੀ..ਕੇਸਰੀ।
ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਕੇਸਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਪਰਿਣੀਤੀ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਜਹਾਜ਼ ਤੋਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- 'ਕੇਸਰੀ' ਲਈ ਰਵਾਨਾ।