ਪ੍ਰਭਾਸ ਦੀ ਫ਼ਿਲਮ ‘ਸਾਹੋ’ ਦੀਆਂ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 02 May 2018 01:34 PM (IST)
1
ਇਸ ਫ਼ਿਲਮ ਦਾ ਬਜਟ ਕਰੀਬ 200 ਕਰੋੜ ਹੈ। ਇਸ ਦੀ ਰਿਲੀਜ਼ ਦੀ ਹਾਲ਼ੇ ਤਕ ਕੋਈ ਖ਼ਬਰ ਨਹੀਂ।
2
ਫ਼ਿਲਮ ‘ਸਾਹੋ’ ਦੀ ਟੀਜ਼ਰ 27 ਅਪਰੈਲ ਨੂੰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਦਰਸ਼ਕ ਖ਼ੂਬ ਪਸੰਦ ਕਰ ਰਹੇ ਹਨ।
3
ਇਸ ਫ਼ਿਲਮ ਦੀ ਸ਼ੂਟਿੰਗ ਦੁਬਈ ਵਿੱਚ ਚੱਲ ਰਹੀ ਹੈ।
4
ਫ਼ਿਲਮ ਦੇ ਸੈੱਟ ’ਤੇ ਲੀਕ ਹੋਈ ਇਸ ਦੂਜੀ ਤਸਵੀਰ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪ੍ਰਭਾਸ ਇੱਕ ਵਾਰ ਫਿਰ ਆਪਣੇ ਅੰਦਾਜ਼ ਵਿੱਚ ਨਜ਼ਰ ਆਉਣਗੇ, ਜਿਸ ਦੀ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
5
ਇਸ ਤਸਵੀਰ ਵਿੱਚ ਅਦਾਕਾਰ ਪ੍ਰਭਾਸ ਬਾਈਕ ਨਾਲ ਸਟੰਟ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
6
ਸ਼ੂਟਿੰਗ ਦੌਰਾਨ ਸੈੱਟ ਤੋਂ ਫ਼ਿਲਮ ਦੀਆਂ ਦੋ ਤਸਵੀਰਾਂ ਲੀਕ ਹੋ ਗਈਆਂ ਜੋ ਸੋਸ਼ਲ ਮੀਡੀਆ ’ਤੇ ਸਨਸਨੀ ਵਾਂਗ ਫੈਲ ਰਹੀਆਂ ਹਨ।
7
ਮੁੰਬਈ: ਮਸ਼ਹੂਰ ਬਾਹੂਬਲੀ ਸਟਾਰ ਅਦਾਕਾਰ ਪ੍ਰਭਾਸ ਅੱਜਕੱਲ੍ਹ ਆਪਣੀ ਅਗਲੀ ਫਿਲਮ ‘ਸਾਹੋ’ ਦੀ ਸ਼ੂਟਿੰਗ ਵਿੱਚ ਰੁੱਝੇ ਹਨ। ਦਰਸ਼ਕਾਂ ਨੂੰ ਪ੍ਰਭਾਸ ਦੀ ਇਸ ਫ਼ਿਲਮ ਤੋਂ ਵੀ ਬਹੁਤ ਉਮੀਦਾਂ ਹਨ।