ਮਹੀਨੇ ਦੇ ਅੰਦਰ ਫਿਰ ਫ਼ਿਲਮੀ ਹਸਤੀਆਂ ਨੂੰ ਮਿਲੇ ਮੋਦੀ, ਕਪਿਲ ਸ਼ਰਮਾ ਨੇ ਦੱਸਿਆ ਪੀਐਮ ਦਾ ਸੀਕ੍ਰੇਟ
ਦੇਸ਼ ਦੇ ਪਹਿਲੇ ਭਾਰਤੀ ਰਾਸ਼ਟਰੀ ਸਿਨੇ ਅਜਾਇਬ ਘਰ ਦਾ ਉਦਘਾਟਨ ਕਰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੀ-ਟਾਊਨ ਦੇ ਸਿਤਾਰੇ ਨਾਲ ਕਾਫੀ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ।
ਸੋਸ਼ਲ ਮੀਡੀਆ ‘ਤੇ ਇਸ ਇਵੈਂਟ ਦੀਆਂ ਕਈ ਸਾਰੀਆਂ ਤਸਵੀਰਾਂ ਸਾਹਮਣੇ ਆਇਆਂ ਹਨ।
ਦੇਸ਼ ਦੇ ਪਹਿਲੇ ਭਾਰਤੀ ਰਾਸ਼ਟਰੀ ਸਿਨੇ ਅਜਾਇਬ ਘਰ ਮੌਕੇ ਮੋਦੀ ਨੇ ਕਿਹਾ, “ਫ਼ਿਲਮਾਂ ਨੂੰ ਸਮਾਜਿਕ ਬਦਲਾਅ ਲਈ ਯਾਦ ਕੀਤਾ ਜਾਂਦਾ ਹੈ।”
ਮੋਦੀ ਨੇ ਕਿਹਾ ਕਿ ਫ਼ਿਲਮ ਅਜਿਹਾ ਸ਼ਾਤ ਸ਼ਕਤੀ ਦਾ ਜ਼ਰੀਆ ਹੈ ਜੋ ਲੋਕਾਂ ਨੂੰ ਹੌਲੀ-ਹੌਲੀ ਪ੍ਰਭਾਵਿਤ ਕਰਦਾ ਹੇ ਅਤੇ ਸਾਡੇ ਸਮਾਜ ਨੂੰ ਬਦਲਣ ਅਤੇ ਦੇਸ਼ ਦੇ ਵਿਕਾਸ ‘ਚ ਅਹਿਮ ਰੋਲ ਨਿਭਾਉਂਦਾ ਹੈ।
ਇਸ ਇਵੈਂਟ ‘ਚ ਪੀਐਮ ਮੋਦੀ ਨੇ ਕਿਹਾ ਕਿ ਫ਼ਿਲਮ ਅੋਡੀਅੰਸ ਨੂੰ ਇਸਦਾ ਅਹਿਸਾਸ ਦੁਆਏ ਬਿਨਾ ਹੀ ਉਨ੍ਹਾਂ ਦੀ ਸੋਚਣ ਦੀ ਪਰਕਿਰੀਆ ਬਦਲ ਦਿੰਦੀ ਹੈ। ਇਸੇ ਲਈ ਫ਼ਿਲਮਾਂ ਅਤੇ ਸਮਾਜ ਇੱਕ ਦੂਜੇ ਦਾ ਸ਼ੀਸ਼ਾ ਹੁੰਦੇ ਹਨ।
ਇਸ ਇਵੈਂਟ ‘ਚ ਮਨੋਜ ਕੁਮਾਰ, ਆਮਿਰ ਖ਼ਾਨ, ਏ.ਆਰ. ਰਹਮਾਨ, ਆਸ਼ਾ ਭੋਂਸਲੇ, ਰਣਧੀਰ ਕਪੂਰ, ਕਰਨ ਜੌਹਰ, ਮਧੁਰ ਭੰਡਾਰਕਰ, ਬੋਨੀ ਕਪੂਰ, ਡੇਵੀਡ ਧਵਨ, ਰੋਹਿਤ ਸ਼ੈੱਟੀ ਅਤੇ ਆਸ਼ਾ ਪਾਰੇਖ ਜਿਹੇ ਕਈ ਸਟਾਰਸ ਹਨ।
ਏਕਤਾ ਕਪੂਰ ਦੇ ਪਾਪਾ ਅਤੇ ਬਾਲੀਵੁੱਡ ਦੇ ਜੰਪਿੰਗ ਜੈਕ ਜਤਿੰਦਰ ਨੇ ਵੀ ਫ਼ੋਟੋ ਖਿੱਚਵਾਈ। ਜਿਸ ਨੂੰ ਸ਼ੇਅਰ ਕਰਦੇ ਹੋਏ ਏਕਤਾ ਨੇ ਦੱਸਿਆ ਕਿ ਇਹ ਉਹ ਦੇ ਪਾਪਾ ਦੇ ਲਈ ਫੈਂਮ ਮੂਮੈਂਟ ਹੈ ਉਹ ਮੋਦੀ ਦੇ ਵੱਡੇ ਫੈਨ ਹਨ।
ਆਸਕਰ ਜੇਤੂ ਸੰਗੀਤਕਾਰ ਏਆਰ ਰਹਮਾਨ ਵੀ ਪੀਐਮ ਦੇ ਨਾਲ ਤਸਵੀਰ ‘ਚ ਨਜ਼ਰ ਆ ਰਹੇ ਹਨ।
ਉਧਰ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਪੀਐਮ ਨਾਲ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਕੇ ਉਨ੍ਹਾਂ ਦੇ ਸੈਨਸ ਆਫ ਹਿਊਮਰ ਦੀ ਤਾਰੀਫ ਕੀਤੀ ਹੈ।
ਕਾਫੀ ਬਾਲੀਵੁਡ ਸਟਾਰਸ ਅਤੇ ਫ਼ਿਲਮੇਕਰਸ ਪੀਐਮ ਨਰੇਂਦਰ ਮੋਦੀ ਦੇ ਫੈਨਸ ਹਨ। ਅਜਿਹੇ ‘ਚ ਉਹ ਮੋਦੀ ਨਾਲ ਸੈਲਫੀ ਕਲਿੱਕ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ।