'ਮੰਜੇ ਬਿਸਤਰੇ' ਦਾ ਪੋਸਟਰ ਰਿਲੀਜ਼
ਰਈਸ ਦਾ ਨਵਾਂ ਪੋਸਟਰ ਜਿਸ ਵਿੱਚ ਮਾਹਿਰਾ ਖਾਨ ਪਹਿਲੀ ਵਾਰ ਨਜ਼ਰ ਆਈ ਹੈ।
ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ 'ਤੇ ਨਵੀਂ ਫਿਲਮ ਮੰਜੇ ਬਿਸਤਰੇ ਦੀ ਪਹਿਲੀ ਲੁੱਕ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਹ ਕੌਮੇਡੀ ਫਿਲਮ ਵਿਸਾਖੀ 'ਤੇ ਰਿਲੀਜ਼ ਹੋਵੇਗੀ। ਨਵੇਂ ਸਾਲ ਮੌਕੇ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀਆਂ ਫਿਲਮਾਂ ਦੇ ਪੋਸਟਰਸ ਲਾਂਚ ਕੀਤੇ, ਵੇਖੋ ਤਸਵੀਰਾਂ ਵਿੱਚ।
ਸ਼ਾਹਿਦ ਨੇ ਫਿਲਮ ਰੰਗੂਨ ਦਾ ਪੋਸਟਰ ਲਾਂਚ ਕੀਤਾ। ਇਸ ਦੇ ਨਿਰਦੇਸ਼ਨ ਵਿਸ਼ਾਲ ਭਾਰਦਵਾਜ ਨੇ ਕੀਤਾ ਹੈ। ਫਿਲਮ ਵਿੱਚ ਕੰਗਨਾ ਰਨੌਤ ਅਤੇ ਸੈਫ ਅਲੀ ਖਾਨ ਵੀ ਹਨ।
ਰਈਸ ਦੇ ਦੂਜਾ ਪੋਸਟਰ ਵਿੱਚ ਸ਼ਾਹਰੁਖ ਕਮਾਲ ਦੇ ਲੱਗ ਰਹੇ ਹਨ।
ਅਕਸ਼ੇ ਨੇ ਆਪਣੀ ਦੂਜੀ ਫਿਲਮ ਜੌਲੀ ਐਲ ਐਲ ਬੀ 2 ਦਾ ਨਵਾਂ ਪੋਸਟਰ ਲਾਂਚ ਕੀਤਾ।
ਅਕਸ਼ੇ ਨੇ ਆਪਣੀ ਇੱਕ ਹੋਰ ਫਿਲਮ ਟੌਏਲੇਟ, ਏਕ ਪ੍ਰੇਮ ਕਥਾ ਦਾ ਨਵਾਂ ਪੋਸਟਰ ਲਾਂਚ ਕੀਤਾ। ਇਹ ਫਿਲਮ ਸਵੱਚ ਭਾਰਤ ਅਭਿਆਨ 'ਤੇ ਅਧਾਰਿਤ ਹੈ।
ਪੈਡਮੈਨ ਦਾ ਪੋਸਟਰ ਵੀ ਅਕਸ਼ੇ ਨੇ ਰਿਲੀਜ਼ ਕੀਤਾ। ਇਸ ਦਾ ਨਿਰਮਾਣ ਉਹਨਾਂ ਦੀ ਵਹੁਟੀ ਟਵਿੰਕਲ ਖੰਨਾ ਕਰ ਰਹੀ ਹੈ।
ਅਕਸ਼ੇ ਨੇ ਫਿਲਮ 2.0 ਦਾ ਪੋਸਟਰ ਰਿਲੀਜ਼ ਕੀਤਾ। ਇਹ ਸੂਪਰਸਟਾਰ ਰਜਨੀਕਾਂਥ ਦੇ ਨਾਲ ਉਹਨਾਂ ਦੀ ਪਹਿਲੀ ਫਿਲਮ ਹੈ।