'ਸਾਹੋ' 'ਚ ਨਹੀਂ ਦਿੱਸੇਗਾ 'ਬਾਹੂਬਲੀ' ਦਾ ਅਸਲੀ ਰੂਪ
ਇਸ ਫ਼ਿਲਮ ਵਿੱਚ ਸਾਊਥ ਦੇ ਅਦਾਕਾਰਾਂ ਦੇ ਨਾਲ ਬਾਲੀਵੁੱਡ ਦੇ ਕਈ ਸਿਤਾਰੇ, ਸ਼ਰਧਾ ਕਪੂਰ, ਜੈਕੀ ਸ਼ਰਾਫ਼, ਨੀਲ ਨਿਤਿਨ ਮੁਕੇਸ਼ ਤੇ ਮਹੇਸ਼ ਮਾਂਜਰੇਕਰ ਵੀ ਨਜ਼ਰ ਆਉਣਗੇ।
ਦੱਖਣ ਦੇ ਸੁਪਰਸਟਾਰ ਪ੍ਰਭਾਸ ਦੀ ਇਹ ਫ਼ਿਲਮ ਹਿੰਦੀ, ਤਮਿਲ ਤੇ ਤੇਲਗੂ ਭਾਸ਼ਾ ਵਿੱਚ ਜਾਰੀ ਕੀਤੀ ਜਾਵੇਗੀ।
'ਸਾਹੋ' ਦੀ ਜ਼ਿਆਦਾਤਰ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਫ਼ਿਲਮ ਦਾ ਟੀਜ਼ਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਦਰਅਸਲ, ਸੂਤਰਾਂ ਮੁਤਾਬਕ ਇਹ ਪਤਾ ਲੱਗਾ ਹੈ ਕਿ ਆਉਣ ਵਾਲੀ ਫ਼ਿਲਮ 'ਸਾਹੋ' ਵਿੱਚ ਪ੍ਰਭਆਸ ਸ਼ਰਟਲੈੱਸ (ਬਿਨਾ ਕਮੀਜ਼ ਤੋਂ) ਨਜ਼ਰ ਨਹੀਂ ਆਉਣਗੇ। ਜਦਕਿ 'ਬਾਹੂਬਲੀ' ਵਿੱਚ ਪ੍ਰਭਾਸ ਦੇ ਸ਼ਰਟਲੈਸ ਸੀਨ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਪਰ ਅਦਾਕਾਰ ਪ੍ਰਭਾਸ ਆਪਣੀ ਅਗਲੀ ਫ਼ਿਲਮ 'ਸਾਹੋ' ਵਿੱਚ ਆਪਣੇ ਫੈਨਜ਼ ਨੂੰ ਪੁਰਾਣੇ ਲੁੱਕ ਵਿੱਚ ਦਿਖਾਈ ਨਹੀਂ ਦੇਣਗੇ।
ਦਰਅਸਲ, ਸਾਲ 2017 ਵਿੱਚ ਆਈ ਦਮਦਾਰ ਫ਼ਿਲਮ 'ਬਾਹੂਬਲੀ' ਦੇ ਅਦਾਕਾਰ ਪ੍ਰਭਾਸ ਦੀ ਐਕਟਿੰਗ ਦੇ ਨਾਲ ਉਨ੍ਹਾਂ ਦੀ ਦਿੱਖ ਨੂੰ ਵੀ ਦਰਸ਼ਕਾਂ ਨੇ ਕਾਫੀ ਸਲਾਹਿਆ ਸੀ।
'ਬਾਹੂਬਲੀ' ਦੇ ਸਟਾਰ ਅਦਾਕਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸਾਹੋ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸੇ ਦਰਮਿਆਨ ਉਨ੍ਹਾਂ ਦੇ ਫੈਨਜ਼ ਲਈ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ।