ਕੀ ਰੋਡੀਜ਼ ਜੱਜ ਰਘੂ ਕਰ ਰਿਹਾ ਦੂਜਾ ਵਿਆਹ ?
ਮਸ਼ਹੂਰ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕੇ ਰਘੂਰਾਮ ਨੇ ਪਤਨੀ ਸੁਗੰਧਾ ਗਰਗ ਤੋਂ ਜਨਵਰੀ ‘ਚ ਤਲਾਕ ਲਿਆ ਸੀ। ਪਿਛਲੇ ਦਿਨੀਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਉਹ ਕੈਨੇਡੀਅਨ ਸਿੰਗਰ ਨਤਾਲੀ ਡੀ ਲੁਸਿਓ ਨੂੰ ਡੇਟ ਕਰ ਰਹੇ ਹਨ।
ਸੁਗੰਧਾ ਗਰਗ ਨਾਲ 10 ਸਾਲ ਵਿਆਹ ਦੇ ਰਿਸ਼ਤੇ ‘ਚ ਰਹਿਣ ਤੋਂ ਬਾਅਦ ਉਹ ਆਪਸੀ ਸਹਿਮਤੀ ਨਾਲ ਵੱਖ ਹੋ ਗਏ। ਦੋਵਾਂ ਨੇ ਆਪਣੇ ਤਲਾਕ ਦੀ ਖਬਰ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਉਹ ਅੱਜ ਵੀ ਇੱਕ-ਦੂਜੇ ਦੇ ਚੰਗੇ ਦੋਸਤ ਹਨ।
ਦੋਵਾਂ ਦੇ ਰਿਲੇਸ਼ਨ ਨੂੰ ਸਾਲ ਤੋਂ ਜ਼ਿਆਦਾ ਹੋ ਚੁੱਕਿਆ ਹੈ। ਸਾਲ ਇਕੱਠੇ ਰਹਿਣ ਦੀ ਐਨੀਵਰਸਰੀ ਮਨਾਉਂਦੇ ਹੋਏ ਦੋਵਾਂ ਨੇ ਪਹਿਲੀ ਵਾਰ ਫੈਨਸ ਨਾਲ ਆਪਣੇ ਰਿਸ਼ਤੇ ਨੂੰ ਕਬੂਲਿਆ ਸੀ।
ਨਤਾਲੀ ਤੇ ਰਘੂਰਾਜ 2106 'ਚ ਗੀਤ 'ਆਂਖੋਂ ਹੀ ਆਂਖੋਂ ਮੇਂ' ਲਈ ਇਕੱਠੇ ਆਏ ਸੀ। ਨਤਾਲੀ, ਰਘੂਰਾਮ ਤੋਂ ਪਹਿਲਾਂ ਟੀਵੀ ਐਕਟਰ ਏਜਾਜ ਖਾਨ ਨੂੰ 4 ਸਾਲ ਤੱਕ ਡੇਟ ਕਰ ਚੁੱਕੀ ਹੈ। ਨਤਾਲੀ ਨੇ ਫਿਲਮ 'ਇੰਗਲਿਸ਼-ਵਿੰਗਲਿਸ਼', 'ਚੇਨਈ ਐਕਸਪ੍ਰੈੱਸ' ਵਰਗੀਆਂ ਫਿਲਮਾਂ ‘ਚ ਗੀਤ ਗਾਏ ਹਨ।
ਰਘੂ ਕਈ ਰਿਐਲਟੀ ਸ਼ੋਜ਼ ਦਾ ਹਿੱਸਾ ਰਹਿ ਚੁੱਕੇ ਹਨ। ਉਹ 'ਰੋਡੀਜ' ਤੇ Splitsvilla ਦੇ ਪ੍ਰੋਡਿਊਸਰ ਵੀ ਰਹਿ ਚੁੱਕਿਆ ਹੈ। ਉੱਥੇ ਹੀ ਸੁਗੰਧਾ ਨੇ ਫਿਲਮ 'ਜਾਨੇ ਤੂੰ ਜਾਂ ਜਾਨੇ ਨਾ' ਤੇ 'ਤੇਰੇ ਬਿਨ ਲਾਦੇਨ' ਵਿੱਚ ਕੰਮ ਕੀਤਾ ਹੈ।
ਹੁਣ ਰਘੂਰਾਮ ਨਤਾਲੀ ਨਾਲ ਇਸ ਸਾਲ ਦਸੰਬਰ 'ਚ ਵਿਆਹ ਕਰ ਸਕਦੇ ਹਨ। ਦੋਵਾਂ ਨੇ ਆਪਣੇ ਖਾਸ ਦੋਸਤਾਂ ਨੂੰ ਵਿਆਹ ਦਾ ਸੱਦਾ ਵੀ ਦੇ ਦਿੱਤਾ ਹੈ। ਹਾਲਾਂਕਿ ਇਸ ਮਾਮਲੇ 'ਚ ਹੁਣੇ ਦੋਵਾਂ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਸੋਸ਼ਲ ਮੀਡੀਆ 'ਤੇ ਰਘੂ ਨੇ ਨਤਾਲੀ ਨਾਲ ਤਸਵੀਰ ਸ਼ੇਅਰ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਈ ਲਵ ਯੂ ਲਿਖਿਆ ਸੀ। ਇਸ ਦੇ ਨਾਲ ਹੀ ਰਘੂ ਨੇ ਆਪਣੀ ਗਰਲਫਰੈਂਡ ਬਾਰੇ 'ਚ ਸਭ ਤੋਂ ਪਹਿਲਾਂ ਸੁਗੰਧਾ ਨੂੰ ਦੱਸਿਆ ਸੀ। ਸੁਗੰਧਾ ਨੇ ਰਘੂ ਨੂੰ ਪੁਰਾਣੀਆਂ ਗਲਤੀਆਂ ਮੁੜ ਨਾ ਕਰਨ ਦੀ ਸਲਾਹ ਵੀ ਦਿੱਤੀ।