ਵੇਖੋ ਅਮਰੀਕਾ 'ਚ ਪ੍ਰਿਟੀ ਜ਼ਿੰਟਾ ਦਾ ਨਵਾਂ ਅੰਦਾਜ਼
ਦੋਵਾਂ ਨੇ ਇਹ ਵਿਆਹ ਅਮਰੀਕਾ ਦੇ ਲਾਸ ਏਂਜਲਸ ਵਿੱਚ ਪ੍ਰਾਈਵੇਟ ਸੈਰੇਮਨੀ ਰੱਖ ਕੇ ਕਰਾਇਆ ਸੀ। (ਤਸਵੀਰਾਂ- ਇੰਸਟਾਗਰਾਮ)
2016 ਵਿੱਚ ਉਸ ਨੇ ਲੰਮੇ ਸਮੇਂ ਤੋਂ ਦੋਸਤ ਰਹੇ ਜੇਨੇ ਗੁਡਈਨਫ ਨਾਲ ਵਿਆਹ ਕਰਾਇਆ ਸੀ।
ਉਸ ਦੇ ਪਿਤਾ ਫੌਜ ਵਿੱਚ ਅਫ਼ਸਰ ਸਨ।
ਉਸ ਦਾ ਜਨਮ ਹਿਮਾਚਲ ਦੇ ਸ਼ਿਮਲਾ ਵਿੱਚ 1975 ’ਚ ਹੋਇਆ ਸੀ।
ਪ੍ਰਿਟੀ ਬਾਲੀਵੁੱਡ ਦੇ ਦਬੰਗ ਖ਼ਾਨ ਦੀ ਕਾਫ਼ੀ ਚੰਗੀ ਦੋਸਤ ਹੈ।
ਦੋਵੇਂ ਫਿਲਮ ‘ਦਿਲ ਹੈ ਤੁਮਹਾਰਾ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਨ੍ਹਾਂ ਦੀ ਜੋੜੀ ਵੀ ਕਾਫ਼ੀ ਪਸੰਦ ਕੀਤੀ ਗਈ ਸੀ।
ਇਸੇ ਸਾਲ ਪ੍ਰਿਟੀ ਤੇ ਅਰਜੁਨ ਰਾਮਪਾਲ ਨੂੰ ਇਕੱਠਿਆਂ ਡਿਨਰ ਕਰਦੇ ਵੇਖਿਆ ਗਿਆ।
GQ ਐਵਾਰਡਸ ਨਾਈਟਸ ਵਿੱਚ ਉਸ ਨੇ ਚਾਰ ਚੰਦ ਲਾ ਦਿੱਤੇ ਸੀ।
ਪ੍ਰਿਟੀ ਨੂੰ ਫਿਲਮ 'ਦਿਲ ਸੇ', 'ਕਿਆ ਕਿਹਨਾ', 'ਕਲ ਹੋ ਨਾ ਹੋ', 'ਵੀਰ ਜ਼ਾਰਾ', 'ਕੋਈ ਮਿਲ ਗਿਆ' ਤੇ 'ਸਲਾਮ ਨਮਸਤੇ' ਤੋਂ ਕਾਫੀ ਸ਼ੋਹਰਤ ਮਿਲੀ ਸੀ।
ਇਸ ਤੋਂ ਪਹਿਲਾਂ ਪ੍ਰਿਟੀ ਨੂੰ ਆਈਪੀਐਲ ਮੈਚ ਦੇ ਫਾਈਨਲ ਮੁਕਾਬਲੇ ਵਿੱਚ ਕੈਪਟਨ ਕੂਲ ਨੂੰ ਵਧਾਈ ਦਿੰਦਿਆਂ ਵੇਖਿਆ ਗਿਆ ਸੀ।
ਹਾਲ ਹੀ ਵਿੱਚ ਪ੍ਰਿਟੀ ਜ਼ਿੰਟਾ ਨੇ ਅਮਰੀਕਾ ਦੇ ਸੁਤੰਤਰਤਾ ਦਿਵਸ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਉਹ ਸ਼ਾਰਟ ਡ੍ਰੈੱਸ ਪਹਿਨੀ ਨਜ਼ਰ ਆ ਰਹੀ ਹੈ।