33 ਵਰ੍ਹਿਆਂ ਦਾ ਹੋਇਆ ਬਾਲੀਵੁੱਡ ਦਾ ਬਾਜੀਰਾਓ
ਹਾਲ ਹੀ ਵਿੱਚ ਉਸ ਦੇ ਅਫੇਅਰ ਦੇ ਚਰਚੇ ਲੀਲਾ ਯਾਨੀ ਦੀਪਿਕਾ ਨਾਲ ਖੂਬ ਜ਼ੋਰਾਂ ‘ਤੇ ਹਨ। ਇਸ ਸਾਲ ਉਨ੍ਹਾਂ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।
ਫਿਲਮ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਜ਼ੋਇਆ ਅਖਤਰ ਦੀ ਗਲੀ ਬੁਆਏ ’ਚ ਆਲੀਆ ਨਾਲ ਨਜ਼ਰ ਆਏਗਾ। ਫਿਲਹਾਲ ਉਹ ਰੋਹਿਤ ਸ਼ੈੱਟੀ ਦੀ ਐਕਸ਼ਨ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ’ਚ ਬਿਜ਼ੀ ਹੈ।
ਉਹ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਨੂੰ ਡੇਟ ਕਰ ਚੁੱਕਾ ਹੈ। ਇਸ ਤੋਂ ਬਾਅਦ ਰਣਵੀਰ ਦਾ ਨਾਂ ਅਨੁਸ਼ਕਾ ਸ਼ਰਮਾ, ਸੋਨਾਕਸ਼ੀ ਸਿਨ੍ਹਾ ਤੇ ਦੀਪਿਕਾ ਪਾਦੁਕੋਨ ਨਾਲ ਵੀ ਜੁੜਿਆ।
ਸਿਰਫ ਕੰਮ ਹੀ ਨਹੀਂ ਰਣਵੀਰ ਦੇ ਅਫੇਅਰ ਦੇ ਵੀ ਕਾਫੀ ਚਰਚੇ ਹੁੰਦੇ ਰਹੇ।
ਕਈ ਵੱਡੀਆਂ ਫ਼ਿਲਮਾਂ ਨੂੰ ਨਾਂਹ ਕਰਨ ਬਾਅਦ ਰਣਵੀਰ ਨੇ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’, ‘ਗੁੰਡੇ’, ‘ਬਾਜੀਰਾਓ ਮਸਤਾਨੀ’ ਤੇ ‘ਪਦਮਾਵਤ’ ਜਿਹੀਆਂ ਸੁਪਰਹਿੱਟ ਫ਼ਿਲਮਾਂ ਕੀਤੀਆਂ।
ਇਸੇ ਦੌਰਾਨ ਬਾਅਦ ਰਣਵੀਰ ਨੂੰ ਡਾਇਰੈਕਟਰ ਅਦਿੱਤਿਆ ਚੋਪੜਾ ਦੀ ਫ਼ਿਲਮ ‘ਬੈਂਡ ਬਾਜਾ ਬਰਾਤ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਭਾਰਤ ਵਾਪਸ ਆਉਣ ਪਿੱਛੋਂ ਰਣਵੀਰ ਨੇ 3 ਸਾਲ ਲਗਾਤਾਰ ਮਿਹਨਤ ਕੀਤੀ ਤੇ ਇੱਕ ਐਡ ਏਜੰਸੀ ਵਿੱਚ ਅਸਿਸਟੈਂਟ ਡਾਇਰੈਕਟਰ ਦਾ ਕੰਮ ਕੀਤਾ।
ਰਣਵੀਰ ਨੇ ਅਮਰੀਕਾ ਵਿੱਚ ਪੱਤਰਕਾਰੀ ਦੀ ਪੜ੍ਹਾਈ ਕੀਤੀ। ਇਸ ਪਿੱਛੋਂ ਕੰਟੈਂਟ ਰਾਈਟਿੰਗ ਦਾ ਕੰਮ ਕੀਤਾ।
ਉਸ ਦਾ ਅਸਲੀ ਨਾਂ ਰਣਵੀਰ ਸਿੰਘ ਭਵਨਾਨੀ ਸੀ। ਬਾਲੀਵੁੱਡ ’ਚ ਐਂਟਰੀ ਕਰਨ ਤੋਂ ਬਾਅਦ ਉਸ ਨੇ ਆਪਣੇ ਨਾਂ ਨਾਲੋਂ ਭਵਨਾਨੀ ਹਟਾ ਦਿੱਤਾ ਸੀ।
ਮੁੰਬਈ: ਅੱਜ ਬਾਲੀਵੁੱਡ ਦੇ ਬਾਜੀਰਾਓ, ਦੀਪਿਕਾ ਦੇ ਰਾਮ ਤੇ ਫੈਨਸ ਦੇ ਰਿੱਕੀ ਬਹਿਲ ਯਾਨੀ ਰਣਵੀਰ ਸਿੰਘ ਦਾ ਜਨਮ ਦਿਨ ਹੈ। ਰਣਵੀਰ ਸਿੰਘ 33 ਸਾਲ ਦਾ ਹੋ ਗਿਆ ਹੈ।