ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਛਾੜਿਆ
ਏਬੀਪੀ ਸਾਂਝਾ | 05 Jul 2018 05:42 PM (IST)
1
ਪ੍ਰਿਅੰਕਾ ਛੇਤੀ ਹੀ ਅਲੀ ਅੱਬਾਸ ਜ਼ਫਰ ਦੀ ਫਿਲਮ ਭਾਰਤ 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।
2
ਪ੍ਰਿਅੰਕਾ ਇਸ ਮਾਮਲੇ 'ਚ ਆਪਣੇ ਦੋਸਤ ਨਿਕ ਜੋਨਾਸ ਤੋਂ ਵੀ ਅੱਗੇ ਨਿਕਲ ਚੁੱਕੀ ਹੈ। ਨਿਕ ਦੇ ਇੰਸਟਾਗ੍ਰਾਮ 'ਤੇ 1.55 ਕਰੋੜ ਫੌਲੋਅਰਸ ਹਨ।
3
ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (1.35 ਕਰੋੜ), ਅਮਿਤਾਬ ਬੱਚਨ (95 ਲੱਖ), ਸ਼ਾਹਰੁਖ ਖਾਨ (1.33 ਕਰੋੜ), ਸਲਮਾਨ ਖਾਨ (1.73 ਕਰੋੜ) ਤੇ ਦੀਪਿਕਾ ਪਾਦੂਕੋਨ (2.49 ਕਰੋੜ) ਦੇ ਫੌਲੋਅਰਸ ਦੇ ਮਾਮਲੇ 'ਚ ਪਛਾੜ ਦਿੱਤਾ ਹੈ।
4
ਪ੍ਰਿਅੰਕਾ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ 2.5 ਕਰੋੜ ਲੋਕਾਂ ਨੂੰ ਪਿਆਰ ਦਿੰਦਿਆਂ ਉਨ੍ਹਾਂ ਵੱਲੋਂ ਦਿੱਤੇ ਪਿਆਰ ਦਾ ਸ਼ੁਕਰੀਆ ਅਦਾ ਕੀਤਾ।
5
ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਇੰਸਟਾਗ੍ਰਾਮ 'ਤੇ 2.5 ਕਰੋੜ ਫੌਲੋਅਰਸ ਹੋ ਗਏ ਹਨ। ਪ੍ਰਿਅੰਕਾ ਨੇ ਆਪਣੇ ਇੰਸਟਾਗ੍ਰਾਮ ਜ਼ਰੀਏ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਸਟੋਰੀ ਸ਼ੇਅਰ ਕਰਦਿਆਂ ਆਪਣੇ ਫੌਲੋਅਰਸ ਦਾ ਸ਼ੁਕਰੀਆ ਅਦਾ ਕੀਤਾ।