ਕਾਗਜ਼ ਭਰਨ ਪਹੁੰਚੇ ਕਾਂਗਰਸ ਦੇ ਸਟਾਰ ਉਮੀਦਵਾਰ, ਭੈਣ ਦੀ ਹਮਾਇਤ ਲਈ ਡਟੇ ਸੰਜੇ ਦੱਤ
ਕੁਝ ਸਮਾਂ ਪਹਿਲਾਂ ਤਾਂ ਅਜਿਹੀਆਂ ਖ਼ਬਰਾਂ ਵੀ ਸੀ ਕਿ ਸੰਜੇ ਦੱਤ ਵੀ ਲੋਕ ਸਭਾ ਚੋਣਾਂ ਲੜਣ ਵਾਲੇ ਹਨ ਪਰ ਖੁਦ ਸੰਜੇ ਨੇ ਚੋਣ ਲੜਣ ਤੋਂ ਇਨਕਾਰ ਕੀਤਾ ਸੀ। ਉਹ ਆਪਣੀ ਭੈਣ ਨੂੰ ਚੋਣਾਂ ‘ਚ ਸਪੋਰਟ ਕਰਨਗੇ।
ਪ੍ਰਿਆ ਦੱਤ ਮੁੰਬਈ ਉੱਤਰੀ ਮੱਧ ਤੋਂ ਸੀਟ ਲੜੇਗੀ। ਇਸ ‘ਤੇ ਉਸ ਦਾ ਮੁਕਾਬਲਾ ਬੀਜੇਪੀ ਦੀ ਪੂਨਮ ਮਹਾਜਨ ਨਾਲ ਹੈ ਜੋ 2014 ਲੋਕ ਸਭਾ ਚੋਣਾਂ ‘ਚ ਹਾਰ ਗਈ ਸੀ।
ਉਧਰ, ਅੱਜ ਪ੍ਰਿਆ ਦੱਤ ਵੀ ਕਾਗ਼ਜ਼ ਭਰਨ ਪਹੁੰਚੀ। ਨਾਲ ਹੀ ਉਸ ਦੇ ਭਰਾ ਸੰਜੇ ਦੱਤ ਨੇ ਆਪਣੀ ਭੈਣ ਦਾ ਸਾਥ ਦਿੱਤਾ। ਪ੍ਰਿਆ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਸਭ ਲੋਕਾਂ ਦਾ ਆਸ਼ੀਰਵਾਦ ਚਾਹੁੰਦੀ ਹਾਂ। ਮੈਂ ਸਭ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।”
2014 ਲੋਕ ਸਭਾ ਸੀਟਾਂ ‘ਚ ਉੱਤਰੀ ਮੁੰਬਈ ਸੀਟ ਤੋਂ ਭਾਜਪਾ ਦੇ ਗੋਪਾਲ ਸ਼ੈਟੀ ਨੇ ਜਿੱਤ ਦਰਜ ਕੀਤੀ ਸੀ। ਇਸ ਵਾਰ ਗੋਪਾਲ ਦਾ ਮੁਕਾਬਲਾ ਉਰਮਿਲਾ ਨਾਲ ਹੈ।
2014 ਦੀਆਂ ਲੋਕ ਸਭਾ ਚੋਣਾਂ ‘ਚ ਮੁੰਬਈ ਕਾਂਗਰਸ ਦੇ ਪ੍ਰਧਾਨ ਰਹੇ ਸੰਜੇ ਨਿਰੁਪਮ ਨੂੰ ਇਸ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਰਮਿਲਾ ਨੂੰ ਕਾਂਗਰਸ ਨੇ ਉੱਤਰੀ ਮੁੰਬਈ ਸੀਟ ਤੋਂ ਉਮੀਦਵਾਰ ਬਣਾਇਆ ਹੈ।
ਅੱਜ ਜਦੋਂ ਉਰਮਿਲਾ ਨਾਮਜ਼ਦਗੀ ਕਾਗਜ਼ ਭਰਨ ਪਹੁੰਚੀ ਤਾਂ ਉਨ੍ਹਾਂ ਨੇ ਜੋ ਕੁਰਤਾ ਪਾਇਆ ਸੀ, ਉਸ ‘ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦੇ ਨਾਲ ਕਾਂਗਰਸ ਦਾ ਚੋਣ ਨਿਸ਼ਾਨ ਬਣਿਆ ਸੀ।
ਅੱਜ ਮੁੰਬਈ ਕਾਂਗਰਸ ਦੀ ਦੋ ਦਿਗੱਜ ਹਸਤੀਆਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਹਾਲ ਹੀ ‘ਚ ਕਾਂਗਰਸ ਜੁਆਇੰਨ ਕਰਨ ਵਾਲੀ ਐਕਟਰ ਉਰਮਿਲਾ ਮਾਤੋਂਡਕਰ ਅੱਜ ਆਪਣਾ ਨਾਮਜ਼ਦਗੀ ਕਾਗਜ਼ ਕਰਨ ਕਾਫੀ ਦਿਲਚਸਪ ਅੰਦਾਜ਼ ‘ਚ ਪਹੁੰਚੀ। ਉਧਰ ਸੰਜੇ ਦੱਤ ਵੀ ਨਾਮਜ਼ਦਗੀ ਕਾਗਜ਼ ਭਰਨ ਵੇਲੇ ਭੈਣ ਪ੍ਰਿਆ ਦੱਤ ਨੂੰ ਸਪੋਰਟ ਕਰਨ ਪਹੁੰਚੇ।