ਵਿਆਹ ਤੋਂ ਪਹਿਲਾਂ ਪੁਰਾਣੇ ਘਰ ਪਹੁੰਚੀ ਵਿਦੇਸ਼ੀ ਲਾੜੇ ਨਾਲ ਦੇਸੀ ਗਰਲ
ਫੋਟੋਆਂ ‘ਚ ਸੋਫੀ ਟਰਨਰ ਕਾਰ ਵਿੱਚੋਂ ਉੱਤਰਦੀ ਨਜ਼ਰ ਆ ਰਹੀ ਹੈ ਜਿਸ ਨੇ ਪੀਲੇ ਰੰਗ ਦੀ ਡ੍ਰੈੱਸ ਪਾਈ ਹੋਈ ਹੈ।
ਇੱਥੇ ਨਿੱਕ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਹੇ। ਦੋਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਨੋਂ ਇੱਕ ਦੂਜੇ ਲਈ ਪਰਫੈਕਟ ਹਨ।
ਪੀਸੀ ਇੱਥੇ ਚੰਗੇ ਤਰੀਕੇ ਨਾਲ ਮੀਡੀਆ ਨੂੰ ਮਿਲੀ ਤੇ ਇਸ ਮੌਕੇ ਉਸ ਦੇ ਚਿਹਰੇ ‘ਤੇ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
ਪ੍ਰਿਅੰਕਾ ਨੇ ਵੀ ਅਸਮਾਨੀ ਰੰਗ ਦਾ ਸੂਟ ਪਾਇਆ ਹੈ ਜਿਸ ‘ਚ ਦੇਸੀ ਗਰਲ ਸੱਚੀ ਕਾਫੀ ਜੱਚ ਰਹੀ ਹੈ।
ਸਾਹਮਣੇ ਆਇਆਂ ਤਸਵੀਰਾਂ ‘ਚ ਨਿੱਕ ਜੋਨਸ ਨਾਲ ਉਸ ਦਾ ਭਰਾ ਜੋਈ ਜੋਨਸ ਵੀ ਹੈ। ਜੋਈ ਨੇ ਅਸਮਾਨੀ ਰੰਗ ਦਾ ਕੁਰਤਾ ਪਾਇਆ ਹੈ ਤੇ ਨਿੱਕ ਨੇ ਵੀ ਇੰਡੀਅਨ ਡ੍ਰੈੱਸ ਪਾਈ ਹੈ।
ਕਿਹਾ ਜਾ ਰਿਹਾ ਹੈ ਕਿ ਪ੍ਰਿਅੰਕਾ ਚੋਪੜਾ ਪੂਜਾ ਕਰਨ ਲਈ ਤੁਰੀ ਸੀ ਜਿਸ ਦੌਰਾਨ ਉਸ ਨੂੰ ਆਪਣੇ ਪੁਰਾਣੇ ਘਰ ਦੀ ਯਾਦ ਆ ਗਈ। ਹੁਣ ਪ੍ਰਿਅੰਕਾ ਇੱਥੇ ਨਹੀਂ ਰਹਿੰਦੀ।
ਆਪਣੀ ਰਾਇਲ ਵੈਡਿੰਗ ਲਈ ਜੋਧਪੁਰ ਨਿਕਲਣ ਤੋਂ ਪਹਿਲਾਂ ਪ੍ਰਿਅੰਕਾ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨ ਮੁੰਬਈ ‘ਚ ਆਪਣੇ ਪੁਰਾਣੇ ਘਰ ਗਈ ਜਿੱਥੇ ਉਸ ਨਾਲ ਨਿੱਕ ਜੋਨਸ ਤੇ ਉਸ ਦਾ ਪੂਰਾ ਪਰਿਵਾਰ ਵੀ ਨਜ਼ਰ ਆਇਆ।