ਪ੍ਰਿਅੰਕਾ-ਨਿੱਕ ਵਿਆਹ ‘ਚ ਰੋਜ਼ ਖ਼ਰਚ ਰਹੇ 43 ਲੱਖ, ਫਿਰ ਵੀ ਨਹੀਂ ਆਉਣਗੇ ਇਹ ਮਹਿਮਾਨ
ਗੌਰੀ ਵੀ ਇਸ ਸ਼ਾਹੀ ਵਿਆਹ ‘ਚ ਸ਼ਿਰਕਤ ਕਰਨ ਤੋਂ ਬਚਦੀ ਨਜ਼ਰ ਆ ਸਕਦੀ ਹੈ। ਗੌਰੀ ਨੇ ਤਾਂ ਸ਼ਾਹਰੁਖ ਨੂੰ ਉਸ ਨਾਲ ਕੰਮ ਨਾ ਕਰਨ ਦੀ ਸਲਾਹ ਵੀ ਦਿੱਤੀ ਸੀ।
Download ABP Live App and Watch All Latest Videos
View In Appਉਮੇਦ ਭਵਨ ਦੇਸ਼ ਦਾ ਅਜਿਹਾ ਰਾਜਮਹਿਲ ਹੈ ਜੋ ਆਜ਼ਾਦੀ ਤੋਂ ਬਾਅਦ ਵੀ ਕਿਸੇ ਰਾਜ ਘਰਾਣੇ ਦੀ ਸਭ ਤੋਂ ਵੱਧ ਸਮਾਂ ਰਿਹਾਇਸ਼ ਵਜੋਂ ਰਿਹਾ ਹੈ। ਇਸ ਦੀ ਸੁੰਦਰਤਾ ਅਤੇ ਸਜਾਵਟ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।
ਸਾਬਕਾ ਵਿਸ਼ਵ ਸੁੰਦਰੀ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਅਮਰੀਕੀ ਪੌਪ ਗਾਇਕ ਨਿੱਕ ਜੋਨਸ ਛੇਤੀ ਹੀ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀ ਤਾਰੀਖ਼ ਦਾ ਤਾਂ ਐਲਾਨ ਨਹੀਂ ਹੋਇਆ ਪਰ ਵਿਆਹ ਦੀ ਤਿਆਰੀਆਂ ਰਾਜਸਥਾਨ ਉਮੇਦ ਭਵਨ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
ਇਸ ‘ਚ ਕਈ ਸ਼੍ਰੇਣੀਆਂ ਦੇ ਕਮਰੇ ਹਨ। ਜਿਨ੍ਹਾਂ ‘ਚ ਇੱਕ ਹੈ ਮਹਾਰਾਨੀ ਸੂਟ, ਇਸੇ ਸੂਟ ‘ਚ ਨਿੱਕ ਅਤੇ ਪ੍ਰਿਅੰਕਾ ਨੇ ਠਹਿਰਨਾ ਹੈ।
ਸਪੈਸ਼ਲ ਪ੍ਰਬੰਧਾਂ ਨੂੰ ਧਿਆਨ ‘ਚ ਰੱਖਦੇ ਹੋਏ ਵਿਆਹ ਦਾ ਬਜਟ ਵੀ ਕਾਫੀ ਹੋਣ ਵਾਲਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਰੌਇਲ ਵੈਨਿਊ ਦਾ ਇੱਕ ਰਾਤ ਦਾ ਕਿਰਾਇਆ 60 ਹਜ਼ਾਰ ਡਾਲਰ ਯਾਨੀ 43 ਲੱਖ ਰੁਪਏ ਹੈ।
ਇਹ ਪੈਲੇਸ 52 ਏਕੜ ‘ਚ ਫੈਲਿਆ ਹੈ ਜਿਸ ‘ਚ ਵੱਖ-ਵੱਖ ਕਿਸਮਾਂ ਦੇ ਫੁੱਲ ਲੱਗੇ ਹਨ। ਇਸ ਭਵਨ ਦੇ ਦਰਵਾਜ਼ੇ ਪਹਿਲੀ ਵਾਰ 1942 ‘ਚ ਖੋਲ੍ਹੇ ਗਏ ਸੀ। ਇਨ੍ਹਾਂ ਸ਼ਾਹੀ ਵਿਆਹ ਹੋਣ ਤੋਂ ਬਾਅਦ ਵੀ ਬਾਲੀਵੁੱਡ ਦੇ ਕਈ ਸਟਾਰਸ ਇਸ ‘ਚ ਸ਼ਿਰਕਤ ਨਹੀਂ ਕਰਨਗੇ।
ਇਸ ਭਵਨ ਦੀ ਖਾਸ ਗੱਲ ਹੈ ਕਿ ਸਾਰੇ ਮਹਿਮਾਨ ਸੂਰਜ ਡੁੱਬਣ ਤੋਂ ਬਾਅਦ ਆਪਣੇ ਆਪਣੇ ਕਮਰੇ ਦੇ ਛੱਜੇ ਤੋਂ ਹੀ 14ਵੀਂ ਸਦੀ ਦਾ ਮਸ਼ਹੂਰ ਮੇਹਰਾਨਗੜ੍ਹ ਦਾ ਕਿਲ੍ਹਾ ਵੀ ਦੇਖ ਸਕਦੇ ਹਨ।
ਵਿਆਹ ਦੀ ਤਿਆਰੀਆਂ ਲਈ ਨਿੱਕ ਜੋਨਸ ਵੀ ਭਾਰਤ ਆ ਚੁੱਕੇ ਹਨ। ਇਹ ਵਿਆਹ ਸਾਲ ਦੇ ਸ਼ਾਹੀ ਵਿਆਹਾਂ ‘ਚ ਸ਼ਾਮਲ ਹੋਵੇਗਾ, ਜਿਸ ਨੂੰ ਲੈ ਕੇ ਕਈ ਯਾਦਗਾਰੀ ਪ੍ਰਬੰਧ ਕੀਤੇ ਜਾ ਰਹੇ ਹਨ।
ਇਸੇ ਲਿਸਟ ‘ਚ ਦੂਜਾ ਨਾਂਅ ਹੈ ਸ਼ਾਹਰੁਖ ਖ਼ਾਨ ਦਾ। ਕਿਉਂਕਿ ਬੀਤੀ ਦਿਨੀਂ ਹੀ ਖ਼ਬਰਾਂ ਆਇਆਂ ਸੀ ਕਿ ਕਿੰਗ ਖ਼ਾਨ ਅਤੇ ਜੰਗਲੀ ਬਿੱਲੀ ਪ੍ਰਿਅੰਕਾ ’ਚ ਕੋਲਡ ਵਾਰ ਚਲ ਰਹੀ ਹੈ।
ਪੀਸੀ-ਨਿੱਕ ਦੇ ਵਿਆਹ ‘ਚ ਜਿਹੜੇ ਸਟਾਰਸ ਨਹੀਂ ਆਉਣਗੇ ਉਨ੍ਹਾਂ ‘ਚ ਸਭ ਤੋਂ ਪਹਿਲਾ ਨਾਂਅ ਹੈ ਸਲਮਾਨ ਖ਼ਾਨ ਦਾ। ਕਿਹਾ ਜਾ ਰਿਹਾ ਹੈ ਕਿ ਪ੍ਰਿਅੰਕਾ ਨੇ ਜਦੋਂ ਤੋਂ ਉਸ ਨੇ ਸਲਮਾਨ ਦੀ ‘ਭਾਰਤ’ ਨੂੰ ਨਾਂਹ ਕੀਤੀ ਹੈ ਉਹ ਦੇਸੀ ਗਰਲ ਤੋਂ ਨਾਰਾਜ਼ ਹਨ। ਪੀਸੀ ਨੇ ਸੱਦਾ ਤਾਂ ਭੇਜਿਆ ਹੈ ਪਰ ਭਾਈਜਾਨ ਸ਼ਾਇਦ ਵਿਆਹ ‘ਚ ਨਹੀਂ ਜਾਣਗੇ।
ਹੁਣ ਜਿੱਥੇ ਸ਼ਾਹਿਦ ਨਹੀਂ ਉੱਥੇ ਮੀਰਾ ਰਾਜਪੂਤ ਕਿਵੇਂ ਜਾ ਸਕਦੀ ਹੈ। ਉਂਝ ਵੀ ਮੀਰਾ ਹਾਲ ਹੀ ‘ਚ ਦੂਜੇ ਬੱਚੇ ਦੀ ਮਾਂ ਬਣੀ ਹੈ।
ਹੋ ਸਕਦਾ ਹੈ ਕਿ ਪਟੌਦੀ ਖ਼ਾਨਦਾਨ ਦੀ ਨੂੰਹ ਕਰੀਨਾ ਕਪੂਰ ਖ਼ਾਨ ਵੀ ਨਿੱਕ-ਪ੍ਰਿਅੰਕਾ ਦੇ ਵਿਆਹ ‘ਚ ਨਜ਼ਰ ਨਾ ਆਵੇਗ। ਕਿਉਂਕਿ ਦੋਵੇਂ ਕਿਸੇ ਟਾਈਮ ‘ਚ ਸ਼ਾਹਿਦ ਨੂੰ ਡੇਟ ਕਰ ਚੁੱਕੀਆਂ ਹਨ ਅਤੇ ਕਰੀਨਾ ਸ਼ਾਹਿਦ ‘ਚ ਦੂਰੀ ਦਾ ਕਾਰਨ ਪਿੱਗੀ ਚੋਪਸ ਦੀ ਸ਼ਾਹਿਦ ਨਾਲ ਵਧੀਆਂ ਨਜ਼ਦੀਕੀਆਂ ਸੀ।
ਇਸ ਲਿਸਟ ‘ਚ ਇੱਕ ਨਾਂਅ ਹੋਰ ਹੈ ਉਹ ਹੈ ਮਾਡਲ ਅਸੀਮ ਮਰਚੇਂਟ ਦਾ। ਮੈਡਮ ਪਿੱਗੀ ਤਾਂ ਆਪਣੇ ਮਾਡਲਿੰਗ ਦੇ ਦਿਨਾਂ ‘ਚ ਅਸੀਮ ਨੂੰ ਡੇਟ ਕਰ ਚੁੱਕੀ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਅਸੀਮ ਨੂੰ ਵਿਆਹ ‘ਚ ਨਹੀਂ ਬੁਲਾਉਣਾ ਚਾਹੁੰਦੀ।
ਅਕਸ਼ੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵੀ ਬਾਲੀਵੁੱਡ ਦੀ ਹਸੀਨਾ ਪ੍ਰਿਅੰਕਾ ਅਤੇ ਨਿੱਕ ਦੇ ਵਿਆਹ ‘ਚ ਜਾਣ ਤੋਂ ਬਚਣਗੇ। ਅੱਕੀ-ਪ੍ਰਿਅੰਕਾ ਦੋ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਜਿਸ ਤੋਂ ਬਾਅਦ ਦੋਨਾਂ ‘ਚ ਨਜ਼ਦੀਕੀ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਅਤੇ ਟਵਿੰਕਲ ਨੂੰ ਕਹਿਣਾ ਫਿਆ ਸੀ ਕਿ ਹੁਣ ਅੱਕੀ ਅਤੇ ਪ੍ਰਿਅੰਕਾ ਕਦੇ ਇਕੱਠੇ ਕੰਮ ਨਹੀਂ ਕਰਨਗੇ।
ਸ਼ਾਹਿਦ ਕਿਸੇ ਸਮੇਂ ‘ਚ ਪੀਸੀ ਨੂੰ ਡੇਟ ਕਰ ਚੁੱਕੇ ਹਨ। ਦੋਵਾਂ ਦਾ ਅਫੇਅਰ ਕਾਰੀ ਸਮਾਂ ਸੁਰਖੀਆਂ ‘ਚ ਰਿਹਾ ਸੀ। ਬੇਸ਼ੱਕ ਸ਼ਾਹਿਦ, ਪ੍ਰਿਅੰਕਾ ਨੂੰ ਵਿਆਹ ਦੀ ਵਧਾਈ ਦੇ ਚੁੱਕੇ ਹਨ ਪਰ ਦੋਨਾਂ ਦਾ ਰਿਸ਼ਤਾ ਇਸ ਵਿਆਹ ‘ਚ ਨਾ ਆਉਣ ਲਈ ਕਾਫੀ ਹੈ।
- - - - - - - - - Advertisement - - - - - - - - -