ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਤੋਂ ਭੇਜੀਆਂ ਤਸਵੀਰਾਂ
ਟਾਈਮ ਮੈਗਜ਼ੀਨ ਤੇ ਫੋਬੋਰਸ ਨੇ ਸਾਲ 2017 ਵਿੱਚ ਦੁਨੀਆਂ ਦੀਆਂ 100 ਤਾਕਤਵਰ ਮਹਿਲਾਵਾਂ ਦੀ ਸੂਚੀ ਵਿੱਚ ਵੀ ਰੱਖਿਆ ਸੀ।
ਸਾਲ 2016 ਵਿੱਚ ਉਨ੍ਹਾਂ ਨੂੰ ਦੇਸ਼ ਦੇ ਚੌਥੇ ਵੱਡੇ ਸਨਮਾਨ ਪਦਮਸ਼੍ਰੀ ਨਾਲ ਵੀ ਨਵਾਜਿਆ ਗਿਆ।
ਪ੍ਰਿਯੰਕਾ ਚੋਪੜਾ ਨੇ 5 ਵਾਰ ਫਿਲਮਫੇਅਰ ਐਵਾਰਡ ਤੇ ਨੈਸ਼ਨਲ ਐਵਾਰਡ ਵੀ ਜਿੱਤਿਆ ਹੈ।
ਪਿਛਲੇ 10 ਸਾਲ ਤੋਂ ਪ੍ਰਿਯੰਕਾ UNICEF ਲਈ ਕੰਮ ਕਰ ਰਹੀ ਹੈ। ਸਾਲ 2016 ਤੇ 2010 ਵਿੱਚ ਉਨ੍ਹਾਂ ਨੂੰ UNICEF ਨੇ ਬਾਲ ਅਧਿਕਾਰਾਂ, ਸਿੱਖਿਆ ਤੇ ਮਹਿਲਾਵਾਂ ਦੇ ਅਧਿਕਾਰਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਬ੍ਰਾਂਡ ਅੰਬੈਸਡਰ ਬਣਾਇਆ ਸੀ।
35 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਉਹ ਸਭ ਹਾਸਲ ਕੀਤਾ ਜੋ ਕਿਸੇ ਦਾ ਵੀ ਸੁਫਨਾ ਹੁੰਦਾ ਹੈ।
ਸਾਲ 2000 ਵਿੱਚ ਮਿਸ ਵਰਲਡ ਦਾ ਤਾਜ ਜਿੱਤਣ ਵਾਲੀ ਪ੍ਰਿਯੰਕਾ ਨੇ ਬੌਲੀਵੁੱਡ ਤੋਂ ਹੌਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਹੈ।
ਲੱਖਾਂ ਦਿਲਾਂ ਦੀ ਧੜਕਣ ਪ੍ਰਿਯੰਕਾ ਦੇ ਇੰਸਟਾਗ੍ਰਾਮ 'ਤੇ ਤਕਰੀਬਨ 21.2 ਮਿਲੀਅਨ ਫਾਲੋਅਰਜ਼ ਹਨ।
ਪ੍ਰਿਯੰਕਾ ਇਨ੍ਹੀਂ ਦਿਨੀਂ ਨਿਊਯਾਰਕ ਵਿੱਚ ਹੈ ਤੇ ਉੱਥੋਂ ਹੀ ਉਸ ਨੇ ਤਸਵੀਰਾਂ ਆਪਣੇ ਫੈਨਸ ਲਈ ਸ਼ੇਅਰ ਕੀਤੀਆਂ ਹਨ।
ਬੌਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀਆਂ ਤਾਜ਼ੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਹਿੰਦੀ ਸਿਨੇਮਾ ਜਗਤ ਵਿੱਚ ਸ਼ਾਇਦ ਹੀ ਕੋਈ ਅਦਾਕਾਰਾ ਹੈ ਜੋ ਪ੍ਰਿਯੰਕਾ ਦੀ ਰਫਤਾਰ ਨਾਲ ਵੱਧ ਰਹੀ ਹੋਵੇ।