ਮੁੰਬਈ ਪਹੁੰਚੀ ਪ੍ਰਿਅੰਕਾ ਖੂਬਸੂਰਤ ਅੰਦਾਜ਼ ‘ਚ ਆਈ ਨਜ਼ਰ, ਵੇਖੋ ਤਸਵੀਰਾਂ
ਵਿਆਹ ਤੋਂ ਬਾਅਦ ਅਕਸਰ ਹੀ ਪ੍ਰਿਅੰਕਾ ਤੇ ਨਿੱਕ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। ਦੋਵਾਂ ਨੇ ਪਿਛਲੇ ਸਾਲ ਦਸੰਬਰ ‘ਚ ਵਿਆਹ ਕੀਤਾ ਸੀ।
ਗੱਲ ਕਰੀਏ ਪੀਸੀ ਦੇ ਮੰਗਲਸੂਤਰ ਦੀ ਤਾਂ ਉਸ ਦਾ ਪੈਂਡਲ ਚਾਰ ਕੱਟੇ ਹੋਏ ਡਾਈਮੰਡ ‘ਚ ਨਜ਼ਰ ਆਇਆ ਜੋ ਬਲੈਕ ਤੇ ਗੋਲਡ ਮਨੀ ਨਾਲ ਮਿਲਕੇ ਬਣਿਆ ਸੀ।
ਇਸ ਦੇ ਨਾਲ ਹੀ ਉਸ ਨੇ ਲਾਈਟ ਮੈਕਅੱਪ ਕੀਤਾ ਸੀ। ਨਾਲ ਹੀ ਉਸ ਨੇ ਮੰਗਲਸੂਤਰ ਪਾਇਆ ਹੋਇਆ ਸੀ।
ਆਪਣੇ ਯੈਲੋ ਕਲਰ ਆਉਟਫਿੱਟ ‘ਚ ਪ੍ਰਿਅੰਕਾ ਕਾਫੀ ਖੂਬਸੂਰਤ ਲੱਗ ਰਹੀ ਹੈ ਤੇ ਇਸ ਆਊਟਫਿੱਟ ‘ਚ ਸਿੰਪਲ ਦੇ ਨਾਲ-ਨਾਲ ਉਹ ਕਾਫੀ ਸਟਾਈਲਿਸ਼ ਨਜ਼ਰ ਆਈ।
ਦੇਸੀ ਗਰਲ ਪ੍ਰਿਅੰਕਾ ਦੀ ਏਅਰਪੋਰਟ ਲੁੱਕ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹ ਮੁੰਬਈ ਆਪਣੇ ਭਰਾ ਸਿਧਾਰਥ ਚੋਪੜਾ ਦਾ ਵਿਆਹ ਅਟੈਂਡ ਕਰਨ ਆਈ ਹੈ।
ਮੁੰਬਈ ਆਉਣ ਤੋਂ ਪਹਿਲਾਂ ਪ੍ਰਿਅੰਕਾ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ ‘ਚ ਉਸ ਦਾ ਮੰਗਲਸੂਤਰ ਸਾਫ਼ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਪ੍ਰਿਅੰਕਾ ਨੇ ਕੈਪਸ਼ਨ ਦਿੱਤਾ ਹੈ, “Plane = Sleep”
ਇਸ ਦੌਰਾਨ ਪ੍ਰਿਅੰਕਾ ਨੇ ਯੈਲੋ ਕਲਰ ਦਾ ਪੈਂਟ ਤੇ ਨਾਲ ਮੈਚਿੰਗ ਟੌਪ ਪਾਇਆ ਸੀ ਜਿਸ ‘ਚ ਪ੍ਰਿਅੰਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਬੱਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਬਾਲੀਵੁੱਡ ਦੇ ਨਾਲ ਹੀ ਹਾਲੀਵੁੱਡ ‘ਚ ਆਪਣਾ ਪਰਚਮ ਲਹਿਰਾ ਚੁੱਕੀ ਹੈ। ਹਾਲ ਹੀ ‘ਚ ਪੀਸੀ ਮੁੰਬਈ ਆਈ ਹੈ। ਬੁੱਧਵਾਰ ਨੂੰ ਦੇਸੀ ਗਰਲ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ।