ਦਿੱਲੀ ਦੇ ਮੈਦਾਨ 'ਚ ਕ੍ਰਿਕੇਟਰ, ਬੌਕਸਰ, ਐਕਟਰ ਤੇ ਸਿੰਗਰ
ਏਬੀਪੀ ਸਾਂਝਾ | 23 Apr 2019 02:33 PM (IST)
1
ਗਾਇਕ ਹੰਸਰਾਜ ਹੰਸ ਨੂੰ ਵੀ ਬੀਜੇਪੀ ਨੇ ਉੱਤਰੀ ਪੱਛਮੀ ਦਿੱਲੀ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਇੱਥੇ ਪਹਿਲਾਂ ਇਸ ਸੀਟ ਤੋਂ ਉੱਦਿਤ ਰਾਜ ਨੂੰ ਥਾਂ ਮਿਲੀ ਸੀ। ਦੱਸ ਦਈਏ ਉੱਤਰੀ ਪੱਛਮੀ ਦਿੱਲੀ ਰਾਖਵੀਂ ਸੀਟ ਹੈ।
2
ਉਧਰ ਕਾਂਗਰਸ ਨੇ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਦੱਖਣੀ ਦਿੱਲੀ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਉਸ ਦਾ ਮੁਕਾਬਲਾ ਬੀਜੇਪੀ ਦੇ ਰਮੇਸ਼ ਬਿਧੂਡੀ ਤੇ 'ਆਪ' ਦੇ ਰਾਘਵ ਚੱਢਾ ਨਾਲ ਹੈ।
3
ਗੌਤਮ ਗੰਭੀਰ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੂੰ ਬੀਜੇਪੀ ਨੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਮੈਦਾਨ ‘ਚ ਉਤਾਰਿਆ ਹੈ। ਜਿੱਥੇ ਪਿਛਲੇ ਸਾਲ ਮਹੇਸ਼ ਗਿਰੀ ਨੇ ਬੀਜੇਪੀ ਨੂੰ ਜਿੱਤ ਦਵਾਈ ਸੀ। ਗੌਤਮ ਗੰਭੀਰ ਦਾ ਕਹਿਣਾ ਹੈ ਕਿ ਉਹ ਮੋਦੀ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ‘ਚ ਆਏ ਹਨ।
4
ਬੀਜੇਪੀ ਨੇ ਇੱਕ ਵਾਰ ਫਿਰ ਮਨੋਜ ਤਿਵਾੜੀ ਨੂੰ ਉੱਤਰ ਪੂਰਬੀ ਦਿੱਲੀ ਤੋਂ ਟਿਕਟ ਦਿੱਤੀ ਹੈ। ਇਹ ਉਨ੍ਹਾਂ ਦੀ ਪਿਛਲੇ ਚੋਣਾਂ ‘ਚ ਜਿੱਤੀ ਗਈ ਸੀਟ ਹੈ ਜਿੱਥੇ ਪੂਰਬੀ ਵੋਟਰਾਂ ਦੀ ਗਿਣਤੀ ਕਾਫੀ ਚੰਗੀ ਹੈ।