ਜੋਤਸ਼ੀ ਦੇ ਚੱਕਰਾਂ 'ਚ ਫਸ 8 ਮਹੀਨਿਆਂ ਤੋਂ ਲਾਪਤਾ ਮਹਿਲਾ ਨੂੰ ਨਹੀਂ ਲੱਭ ਰਹੀ ਪੁਲਿਸ
ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ 50 ਸਾਲਾ ਸੁਲੱਕਸ਼ਣਾ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ FIR ਦਰਜ ਹੋਣ ਬਾਅਦ ਵੀ ਹੁਣ ਤਕ ਮਾਮਲੇ ਵਿੱਚ ਕੁਝ ਨਹੀਂ ਹੋਇਆ।
ਪੁਲਿਸ ਦੀ ਇਸ ਹਰਕਤ ਤੋਂ ਸੁਲੱਕਸ਼ਣਾ ਦਾ ਪਰਿਵਾਰ ਬੇਹੱਦ ਹੈਰਾਨ ਹੈ। ਪਰਿਵਾਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਛਤਰਪੁਰ ਮੰਦਰ ਵਿੱਚ ਬਗਲਾਮੁਖੀ ਦੇਵੀ ਸਾਹਮਣੇ 'ਉਪੱਸਿਆ' ਕਰਨ।
ਦੱਸਿਆ ਜਾ ਰਿਹਾ ਹੈ ਕਿ ਸਮਾਰੀਆ ਨੇ ਜੋਤਸ਼ੀ ਦੀ ਸਲਾਹ ਪਿੱਛੋਂ ਸੁਲੱਕਸ਼ਣਾ ਦੇ ਪੁੱਤਰ ਨੂੰ ਮਾਂ ਦੀ ਜਨਮ ਪੱਤਰੀ ਦੇਣ ਲਈ ਵੀ ਕਿਹਾ ਸੀ। ਉਸ ਨੇ ਸੁਲੱਕਸ਼ਣਾ ਦਾ ਜਨਮ ਪੱਤਰੀ ਜੋਤਸ਼ੀ ਨੂੰ ਦਿਖਾਈ ਸੀ। ਇਸ ਪਿੱਛੋਂ ਜੋਤਸ਼ੀ ਨੇ ਕਿਹਾ ਕਿ ਇਹ 'ਮਹਾਂਦੋਸ਼' ਹੈ। ਪੁਲਿਸ ਅਧਿਕਾਰੀ ਨੂੰ ਪੂਰਾ ਭਰੋਸਾ ਹੈ ਕਿ ਹੁਣ 20 ਅਪਰੈਲ ਦੇ ਬਾਅਦ ਹੀ ਸੁਲੱਕਸ਼ਣਾ ਦਾ ਪਤਾ ਲੱਗ ਸਕੇਗਾ।
ਦਿੱਲੀ ਅਪਰਾਧ ਸ਼ਾਖਾ ਦੇ ਅਧਿਕਾਰੀ ਵਿਜੇ ਸਮਾਰੀਆ ਦੇ ਨਿੱਜੀ ਜੋਤਸ਼ੀ ਨੇ ਕਿਹਾ ਕਿ ਇਸ ਮਾਮਲੇ ਵਿੱਚ 'ਮਹਾਂਦੋਸ਼' ਖ਼ਤਮ ਹੋਣ ਤਕ ਕੁਝ ਨਹੀਂ ਹੋ ਸਕਦਾ ਤੇ ਇਹ 19 ਅਪਰੈਲ ਨੂੰ ਖ਼ਤਮ ਹੋਏਗਾ।
ਇਹ ਮਾਮਲਾ ਏਅਰ ਇੰਡੀਆ ਮੁਲਾਜ਼ਮ ਸੁਲੱਕਸ਼ਣਾ ਨਰੂਲਾ ਦਾ ਹੈ। ਸੁਲੱਕਸ਼ਣਾ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਲਾਪਤਾ ਹੈ। ਇਸ ਮਾਮਲੇ ਦੀ ਜਾਂਚ ਦਿੱਲੀ ਦੀ ਅਪਰਾਧ ਸ਼ਾਖਾ ਨੂੰ ਸੌਂਪੀ ਗਈ ਸੀ ਪਰ ਉਹ ਹੁਣ ਤਕ ਮਹਿਲਾ ਦਾ ਪਤਾ ਨਹੀਂ ਲਾ ਪਾਈ। ਇਸ ਲਈ ਪੁਲਿਸ ਨੇ ਜੋਤਸ਼ੀ ਦੀ ਸਲਾਹ 'ਤੇ 'ਮਹਾਂਦੋਸ਼' ਖ਼ਤਮ ਹੋਣ ਤਕ ਇੰਤਜ਼ਾਰ ਕਰਨਾ ਹੀ ਠੀਕ ਸਮਝਿਆ।
ਦਿੱਲੀ ਵਿੱਚ ਲਾਪਤਾ ਮਹਿਲਾ ਦੀ ਜਾਂਚ ਦਾ ਮਾਮਲਾ ਪਿਛਲੇ 8 ਮਹੀਨਿਆਂ ਤੋਂ ਲਟਕਿਆ ਹੋਇਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜੋਤਸ਼ੀ ਨੇ ਇਸ ਮਾਮਲੇ ਵਿੱਚ 'ਮਹਾਂਦੋਸ਼' ਦੀ ਗੱਲ ਆਖੀ ਹੈ। ਜੋਤਸ਼ੀ ਨੇ ਕਿਹਾ ਹੈ ਕਿ 19 ਅਪਰੈਲ ਨੂੰ 'ਮਹਾਂਦੋਸ਼' ਖ਼ਤਮ ਹੋਣ ਤੋਂ ਪਹਿਲਾਂ ਇਸ ਮਾਮਲੇ ਵਿੱਚ ਕੁਝ ਨਹੀਂ ਹੋ ਸਕਦਾ।