ਪ੍ਰਿਅੰਕਾ ਦੀ ‘ਵੰਡਰ ਵੁਮਨ’ ਨਾਲ ਮੁਲਾਕਾਤ, ਦੋਵਾਂ ਦੀਆਂ ਤਸਵੀਰਾਂ ਵਾਇਰਲ
ਇਜਰਾਇਲੀ ਐਕਟਰਸ ਗੈਲ ਗੈਡਟ ਵੀ ਐਕਟਰਸ ਪੀਸੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।
ਡਾਇਰ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਸ ਕੱਪਲ ਦੀ ਇੱਕ ਤਸਵੀਰ ਪੋਸਟ ਕੀਤੀ ਜਿਸ ਨਾਲ ਲਿਖਿਆ ਗਿਆ ਸੀ, “ਡਾਇਰ ਕਰੂਜ ਲੁੱਕ ‘ਚ ਸੱਜੀ ਖੂਬਸੂਰਤ ਐਕਟਰਸ ਤੇ ਉਸ ਦੇ ਪਤੀ ਨਿੱਕ ਨੇ ਓਟਮ-ਵਿੰਟਰ 2019-20 ਡਾਇਰ ਕਾਤਯੂਰ ਸ਼ੋਅ ਤੋਂ ਬਾਅਦ ਕ੍ਰਿਏਟਿਵ ਡਾਇਰੈਕਟਰ ਮਾਰਿਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਪੀਸੀ ਬੇਹੱਦ ਸਿੰਪਲ ਲੁੱਕ ‘ਚ ਨਜ਼ਰ ਆਈ। ਉਹ ਡੀਪ ਗ੍ਰੀਨ ਕਲਰ ਦਾ ਗਾਉਨ ਪਾਏ ਹੋਏ ਸੀ ਤੇ ਵਾਲਾਂ ‘ਚ ਇੱਕ ਬੰਨ ਬੰਨ੍ਹਿਆ ਸੀ ਜਦਕਿ ਨਿੱਕ ਬਲੈਕ ਡ੍ਰੈੱਸ ‘ਚ ਨਜ਼ਰ ਆਇਆ। ਨਿੱਕ ਦੀ ਜੈਕਟ ‘ਤੇ ਵੱਡਾ ਫੁੱਲ ਬਣਿਆ ਸੀ।
ਪੀਸੀ ਨੇ ਇੰਸਟਾਗ੍ਰਾਮ ‘ਤੇ ਨਿੱਕ ਨਾਲ ਆਪਣੀ ਸਟਾਈਲਿਸ਼ ਤਸਵੀਰ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ, “ਡਾਇਰ-ਪੈਰਿਸ ਮਾਰਿਆ ਗ੍ਰਾਜੀਆ, ਸਾਨੂੰ ਬੁਲਾਉਣ ਲਈ ਧੰਨਵਾਦ”।
ਪ੍ਰਿਅੰਕਾ ਤੇ ਨਿੱਕ, ਪੈਰਿਸ ‘ਚ ਸੋਫੀ ਟਰਨਰ ਤੇ ਜੋ ਟਰਨਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਗਏ ਸੀ। ਇਸੇ ਦੌਰਾਨ ਦੋਵੇਂ ਡਾਇਰ ਸ਼ੋਅ ਲਈ ਫੈਸ਼ਨ ਗਾਲਾ ‘ਚ ਵੀ ਸ਼ਾਮਲ ਹੋਏ।
ਪ੍ਰਿਅੰਕਾ ਚੋਪੜਾ ਜੋਨਸ ਤੇ ਉਸ ਦੇ ਪਤੀ ਨਿੱਕ ਜੋਨਸ ਪੈਰਿਸ ਫੈਸ਼ਨ ਵੀਕ ‘ਚ ‘ਵੰਡਰ ਵੁਮਨ’ ਸਟਾਰ ਗੈਲ ਗੈਡਟ ਤੇ ਸ਼ੈਲਿਨ ਵੁਡਲੀ ਨੂੰ ਮਿਲੇ।