ਫੋਰਬਸ ਵੱਲੋਂ ਪ੍ਰਿਅੰਕਾ ਨੂੰ ਮਿਲੇ ਤਿੰਨ ਖਿਤਾਬ
ਪ੍ਰਿਅੰਕਾ ਆਪਣੇ ਕੰਮ ਨੂੰ ਲੈ ਕੇ ਕਿੰਨੀ ਡੈਡੀਕੇਟਿਡ ਰਹਿੰਦੀ ਹੈ, ਜਿਸ ਦੀ ਬਦੌਲਤ ਹੀ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਹਾਲ ਹੀ ‘ਚ 2 ਦਸੰਬਰ ਨੂੰ ਪ੍ਰਿਅੰਕਾ ਨੇ ਅਮਰੀਕਨ ਪੌਪ ਸਿੰਗਰ ਨਿੱਕ ਜੋਨਸ ਨਾਲ ਵਿਆਹ ਕੀਤਾ ਹੈ।
ਇੰਨਾ ਹੀ ਨਹੀਂ ਇੰਡੀਆ ਦੇ ਸਭ ਤੋਂ ਅਮੀਰ 100 ਲੋਕਾਂ ਦੀ ਲਿਸਟ ‘ਚ ਪ੍ਰਿਅੰਕਾ 49ਵੇਂ ਸਥਾਨ ‘ਤੇ ਕਾਇਮ ਹੈ।
ਇਸ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ‘ਚ ਪ੍ਰਿਅੰਕਾ ਨੇ 94ਵੀਂ ਥਾਂ ਹਾਸਲ ਕੀਤੀ ਹੈ।
ਪ੍ਰਿਅੰਕਾ ਚੋਪੜਾ ਨੂੰ ਫੋਰਬਸ ਨੇ ਸਾਲ 2018 ‘ਚ ਐਂਟਰਟੇਨਮੈਂਟ ਦੀ ਦੁਨੀਆ ‘ਚ ਮੋਸਟ ਪਾਵਰਫੁੱਲ ਔਰਤ ਦਾ ਖਿਤਾਬ ਦਿੱਤਾ ਹੈ। ਇਸ ਲਿਸਟ ‘ਚ ਪਿੱਗੀ ਚੋਪਸ 16ਵੇਂ ਰੈਂਕ ‘ਤੇ ਹੈ।
ਆਪਣੇ ਹਨੀਮੂਨ ਬਾਰੇ ਪੀਸੀ ਨੇ ਕਿਹਾ, ਅਸੀਂ ਅਗਲੇ ਸਾਲ ਜਨਵਰੀ ‘ਚ ਹਨੀਮੂਨ ‘ਤੇ ਜਾ ਸਕਦੇ ਹਾਂ ਪਰ ਸਾਡੇ ਦੋਨਾਂ ਲਈ ਹਨੀਮੂਨ ਤੋਂ ਜ਼ਿਆਦਾ ਜ਼ਰੂਰੀ ਸਾਡਾ ਕੰਮ ਤੇ ਵਰਕ-ਕਮਿਟਮੈਂਟਸ ਹਨ।
ਇਸ ਬਾਰੇ ਪ੍ਰਿਅੰਕਾ ਦਾ ਕਹਿਣਾ ਹੈ ਕਿ ਮੈਂ ਵਿਆਹ ਦਾ ਫੈਸਲਾ ਲੈਣ ਤੋਂ ਪਹਿਲਾਂ ਦਸੰਬਰ ‘ਚ ਇਸ ਇਵੈਂਟ ‘ਤੇ ਆਉਣ ਦੀ ਕਮਿਟਮੈਂਟ ਦੇ ਚੁੱਕੀ ਸੀ।
ਆਪਣੇ ਵਿਆਹ ਤੋਂ ਪਹਿਲਾਂ ਤੇ ਬਾਅਦ ‘ਚ ਵੀ ਪ੍ਰਿਅੰਕਾ ਚੋਪੜਾ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਹੈ ਫੋਰਬਸ ਮੈਗਜ਼ੀਨ ਵੱਲੋਂ ਪੀਸੀ ਨੂੰ ਸਾਲ 2018 ‘ਚ ਤਿੰਨ ਵੱਖ-ਵੱਖ ਕੈਟਾਗਿਰੀਆਂ ‘ਚ ਚੁਣਿਆ ਜਾਣਾ।