ਦੇਸੀ ਪ੍ਰਿਯੰਕਾ ਦੇ ਵਿਲਾਇਤੀ ਨਿੱਕ ਨਾਲ ਡਿਨਰ ਦੀ ਚਰਚਾ
ਨਿੱਕ ਜੋਨਾਸ ਪ੍ਰਿਯੰਕਾ ਤੋਂ ਉਮਰ ਵਿੱਚ 10 ਸਾਲ ਛੋਟਾ ਹੈ। ਪ੍ਰਿਯੰਕਾ ਚੋਪੜਾ 36 ਸਾਲਾਂ ਦੀ ਹੋਣ ਵਾਲੀ ਹੈ ਤੇ ਨਿੱਕ ਸਤੰਬਰ ਵਿੱਚ ਆਪਣਾ 26ਵਾਂ ਜਨਮ ਦਿਨ ਮਨਾਏਗਾ।
ਸੂਤਰ ਨੇ ਕਿਹਾ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਇੱਕ-ਦੂਜੇ ਵਿੱਚ ਕਾਫ਼ੀ ਦਿਲਚਸਪੀ ਵੀ ਲੈ ਰਹੇ ਹਨ।
ਹਾਲੇ ਤਕ ਦੋਵਾਂ ਨੇ ਆਪਣੇ ਸਬੰਧਾਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਪਰ ਯੂਐਸ ਡੇਅਲੀ ਦੀ ਖ਼ਬਰ ਮੁਤਾਬਕ ਦੋਵਾਂ ਦੇ ਇੱਕ ਕਰੀਬੀ ਨੇ ਇਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕਰ ਦਿੱਤੀ ਹੈ।
ਤਸਵੀਰਾਂ ਤੋਂ ਸਾਫ਼ ਹੈ ਕਿ ਨਿਕ ਦੇਸੀ ਗਰਲ ਦਾ ਖ਼ਾਸ ਧਿਆਨ ਰੱਖ ਰਿਹਾ ਹੈ। ਨਿੱਕ ਪ੍ਰਿਯੰਕਾ ਲਈ ਕਾਰ ਦਾ ਦਰਵਾਜ਼ ਖੋਲ੍ਹਦਿਆਂ ਵਾ ਨਜ਼ਰ ਆਇਆ।
ਹਾਲ ਹੀ ਵਿੱਚ ਦੋਵਾਂ ਦੀਆਂ ਇਕੱਠਿਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ।
ਇਸ ਵਾਰ ਉਸ ਨੂੰ ਅਮਰੀਕੀ ਗਾਇਕ ਨਿੱਕ ਜੋਨਾਸ ਨਾਲ ਜੋੜਿਆ ਗਿਆ ਹੈ ਜਿਸ ਨਾਲ ਉਸ ਦੀਆਂ ਨਜ਼ਦੀਕੀਆਂ ਕਾਫ਼ੀ ਵਧ ਰਹੀਆਂ ਹਨ। ਪਿਛਲੇ ਦਿਨਾਂ ਤੋਂ ਹੀ ਇਨ੍ਹਾਂ ਦੇ ਸਬੰਧਾਂ ਦੇ ਚਰਚੇ ਹੋ ਰਹੇ ਹਨ। ਇਸੀ ਦੌਰਾਨ ਦੋਵਾਂ ਨੂੰ ਇਕੱਠਿਆਂ ਡਿਨਰ ਕਰਦਿਆਂ ਵੇਖਿਆ ਗਿਆ।
ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਕੌਮਾਂਤਰੀ ਪੱਧਰ ਦੀ ਸਟਾਰ ਬਣ ਗਈ ਹੈ। ਉਸ ਦਾ ਨਾਂ ਸ਼ਾਹਰੁਖ਼ ਖ਼ਾਨ ਤੇ ਸ਼ਾਹਿਦ ਕਪੂਰ ਨਾਲ ਜੋੜਿਆ ਗਿਆ ਸੀ ਪਰ ਹੁਣ ਫਿਰ ਤੋਂ ਪ੍ਰੇਮ ਸਬੰਧਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।