ਪ੍ਰਿਅੰਕਾ ਚੋਪੜਾ ਤੇ ਨਿਕ ਦੇ ਪਿਆਰ ਦਾ ਨਵਾਂ ਅਫ਼ਸਾਨਾ

ਤਸਵੀਰਾਂ 'ਚ ਦੋਵਾਂ ਦੀ ਕਮਿਸਟਰੀ ਸਭ ਦੇ ਸਾਹਮਣੇ ਹੈ।
ਪੂਰੇ ਸਮੇਂ ਪ੍ਰਿਅੰਕਾ ਤੇ ਨਿਕ ਕਦੇ ਇਕ ਦੂਜੇ ਦਾ ਹੱਥ ਫੜੀ ਤੇ ਕਦੇ ਮਸਤੀ ਕਰਦੇ ਦਿਖਾਈ ਦਿੱਤੇ।
ਨਿਕ ਦੀ ਗੱਲ ਕਰੀਏ ਤਾਂ ਉਨ੍ਹਾਂ ਵੀ ਪ੍ਰਿਅੰਕਾ ਦੀ ਤਰ੍ਹਾਂ ਸ਼ਾਟਸ ਤੇ ਸਫੇਦ ਟੀ ਸ਼ਰਟ ਪਹਿਨੀ ਸੀ।
ਇਸ ਦੌਰਾਨ ਪ੍ਰਿਅੰਕਾ ਚੋਪੜਾ ਹੌਟ ਪੈਂਟਸ ਤੇ ਸਫੇਦ ਕ੍ਰਾਪ ਟਾਪ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਅੰਕਾ ਤੇ ਨਿਕ ਇਸ ਤਰ੍ਹਾਂ ਛੁੱਟੀਆਂ ਮਨਾਉਂਦੇ ਸਪੌਟ ਕੀਤੇ ਗਏ ਹੋਣ। ਇਸ ਤੋਂ ਪਹਿਲਾਂ ਵੀ ਇਹ ਦੋਵੇਂ ਕਈ ਵਾਰ ਇਕ ਦੂਜੇ ਨਾਲ ਸਮਾਂ ਬਤੀਤ ਕਰਦੇ ਨਜ਼ਰ ਆ ਚੁੱਕੇ ਹਨ।
ਇਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਦੀ ਗੱਲ ਕਰੀਏ ਤਾਂ ਸਾਈਕਲਿੰਗ ਕਰਦਿਆਂ ਪ੍ਰਿਅੰਕਾ ਤੇ ਨਿਕ ਦੀਆਂ ਤਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਹਾਲ ਹੀ 'ਚ ਨਿਕ ਪ੍ਰਿਅੰਕਾ ਦੇ ਪਰਿਵਾਰ ਤੇ ਦੋਸਤਾਂ ਨਾਲ ਮਿਲਣ ਲਈ ਉਨ੍ਹਾਂ ਨਾਲ ਭਾਰਤ ਆਏ ਸਨ।
ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਅਮਰੀਕੀ ਗਾਇਕ ਦੇ ਨਾਲ ਮਸਤੀ ਕਰਦਿਆਂ ਉਨ੍ਹਾਂ ਦੀਆਂ ਵਿਦੇਸ਼ 'ਚੋਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।