‘ਸੰਜੂ’ ਦੀ ਸਫ਼ਲਤਾ ਤੋਂ ਬਾਅਦ ਖੇਡਾਂ ਖੇਡਣ ਲੱਗਾ ਰਣਬੀਰ
ਰਣਬੀਰ ਸਪੂਰ ਬੀ-ਟਾਊਨ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਕ੍ਰਿਕਿਟ ਨਾਲੋਂ ਫੁੱਟਬਾਲ ਜ਼ਿਆਦਾ ਪਸੰਦ ਕਰਦੇ ਹਨ। ਇੱਕ ਤਰ੍ਹਾਂ ਨਾਲ ਵੇਖਿਆ ਜਾਏ ਤਾਂ ਨੌਜਵਾਨਾਂ ਵਿੱਛ ਫੁੱਟਬਾਲ ਲਈ ਉਤਸ਼ਾਹ ਜਗਾਉਣ ਵਿੱਚ ਰਣਬੀਰ ਦਾ ਇਹ ਨਿੱਕਾ ਜਿਹਾ ਯੋਗਦਾਨ ਵੀ ਕਾਫ਼ੀ ਹੈ।
ਰਣਬੀਰ ਕਪੂਰ ਫੁੱਟਬਾਲ ਦਾ ਦੀਵਾਨਾ ਹੈ। ਉਹ ਅਕਸਰ ਫੁੱਟਬਾਲ ਖੇਡਦਾ ਨਜ਼ਰ ਆਉਂਦਾ ਹੈ।
ਰਣਬੀਰ ਨੂੰ ਖੇਡ ਦੇ ਮੈਦਾਨ ਵਿੱਚ ਵੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਉਹ ਆਪਣੀ ਫ਼ਿਲਮ ਦੀ ਸਫਲਤਾ ਦਾ ਮਜ਼ਾ ਆਪਣੇ ਚਹੇਤੇ ਕੰਮ ਪੂਰੇ ਕਰ ਕੇ ਲੈਣਾ ਚਾਹੁੰਦਾ ਹੈ ਤੇ ਫੁੱਟਬਾਲ ਵੀ ਇਨ੍ਹਾਂ ਵਿੱਚੋਂ ਇੱਕ ਹੈ।
ਹੁਣ ਜਦੋਂ ਫ਼ਿਲਮ ਨੇ ਅਸਰ ਦਿਖਾ ਦਿੱਤਾ ਹੈ ਤਾਂ ਰਣਬੀਰ ਕਪੂਰ ਵੀ ਰਿਲੈਕਸ ਮੂਡ ਵਿੱਚ ਹੈ। ਫ਼ਿਲਮ ਦੀ ਸਫ਼ਲਤਾ ਪਿੱਛੋਂ ਉਹ ਆਪਣੀ ਮਨਪਸੰਦੀਦਾ ਖੇਡ ਖੇਡਦਾ ਨਜ਼ਰ ਆ ਰਿਹਾ ਹੈ।
ਬਾਕਸ ਆਫ਼ਿਸ ’ਤੇ ‘ਸੰਜੂ’ ਦਾ ਰਿਲੀਜ਼ ਦੇ ਬਾਅਦ ਰਣਬੀਰ ਕਪੂਰ ਦੇ ਖ਼ੂਬ ਚਰਚੇ ਹੋ ਰਹੇ ਹਨ। ਆਪਣੀ ਅਦਾਕਾਰੀ ਨਾਲ ਉਸ ਨੇ ਨਾ ਸਿਰਫ ਸਮੀਖਕਾਂ ਦਾ ਦਿਲ ਜਿੱਤਿਆ, ਬਲਕਿ ਲੋਕ ਵੀ ਉਸ ਦੇ ਕੰਮ ਲਈ ਉਸ ਦੀ ਵਾਹ-ਵਾਹ ਕਰ ਰਹੇ ਹਨ।
ਐਤਵਾਰ ਰਣਬੀਰ ਨੂੰ ਬਾਂਦਰਾ ਦੇ ਇੱਕ ਖੇਡ ਮੈਦਾਨ ਵਿੱਚ ਫੁੱਟਬਾਲ ਖੇਡਦਿਆਂ ਵੇਖਿਆ ਗਿਆ। ਇਸ ਦੌਰਾਨ ਉਸ ਦੀ ਜਰਸੀ ਵੇਖ ਕੇ ਕੋਈ ਵੀ ਅੰਦਾਜ਼ਾ ਲਾ ਸਕਦਾ ਸੀ ਕਿ ਉਹ ਅਰਜਨਟੀਨਾ ਦਾ ਪ੍ਰਸ਼ੰਸਕ ਹੈ।
ਇਸ ਤੋਂ ਪਹਿਲਾਂ ਰਣਬੀਰ ਅਭਿਸ਼ੇਕ ਬੱਚਨ ਤੇ ਅਰਜੁਨ ਕਪੂਰ ਨਾਲ ਫੁੱਟਬਾਲ ਖੇਡਦਾ ਨਜ਼ਰ ਆਇਆ ਸੀ।
ਇਸ ਦੌਰਾਨ ਰਣਬੀਰ ਨਾਲ ਇਸ ਦਾ ਕਜ਼ਨ ਆਦਰ ਜੈਨ ਤੇ ਸੁਨੀਲ ਸ਼ੈੱਟੀ ਦੀ ਮੁੰਡਾ ਅਹਾਨ ਸ਼ੈੱਟੀ ਨੀ ਨਜ਼ਰ ਆਏ।