ਰਣਵੀਰ-ਦੀਪਿਕਾ ਦੇ ਵਿਆਹ ਬਾਰੇ ਵੱਡਾ ਖੁਲਾਸਾ
ਸੰਜੇ ਲੀਲਾ ਭੰਸਾਲੀ ਦੀ ਨਵੀਂ ਵਿਵਾਦਤ ਫ਼ਿਲਮ 'ਪਦਮਾਵਤੀ' ਦੇ 26 ਜਨਵਰੀ ਜਾਂ 9 ਫਰਵਰੀ ਨੂੰ ਰਿਲੀਜ਼ ਹੋਣ ਦੀਆਂ ਖ਼ਬਰਾਂ ਨੇ ਇਨ੍ਹਾਂ ਦਿਨਾਂ ਨੂੰ ਜਾਰੀ ਹੋਣ ਵਾਲੀਆਂ ਫ਼ਿਲਮਾਂ ਦੇ ਨਿਰਮਾਤਾਵਾਂ ਦੀ ਫਿਕਰ ਵਧਾ ਦਿੱਤੀ ਹੈ। 9 ਫਰਵਰੀ ਨੂੰ ਰਿਲੀਜ਼ ਲਈ ਤਿਆਰ 'ਪਰੀ' ਦੀ ਸਹਿ-ਨਿਰਮਾਤਾ ਨੇ ਬਦਲੇ ਨਾਂ ਨਾਲ ਰਿਲੀਜ਼ ਹੋਣ ਵਾਲੀ ਫ਼ਿਲਮ ਪਦਮਾਵਤੀ ਨਾਲ ਆਪਣੀ ਫ਼ਿਲਮ ਰਿਲੀਜ਼ ਕਰਨਾ ਮੂਰਖਤਾ ਹੋਵੇਗੀ।
'ਬਾਲੀਵੁੱਡ ਹੰਗਾਮਾ' ਦੀ ਖ਼ਬਰ ਮੁਤਾਬਕ ਹਾਲੇ ਇਹ ਜੋੜਾ ਵਿਆਹ ਨਹੀਂ ਕਰੇਗਾ ਪਰ ਰਣਵੀਰ-ਦੀਪਿਕਾ ਦੇ ਕਰੀਬੀ ਸੂਤਰ ਨੇ ਹਵਾਲੇ ਤੋਂ ਵੈੱਬਸਾਈਟ ਨੇ ਦੱਸਿਆ ਹੈ ਕਿ ਰਣਵੀਰ ਵਿਆਹ ਲਈ ਤਿਆਰ ਹੈ, ਪਰ ਕਰੀਅਰ ਦੀ ਅਸੁਰੱਖਿਅਤਾ ਬਾਰੇ ਖ਼ਦਸ਼ੇ ਕਾਰਨ ਦੀਪਿਕਾ ਵਿਆਹ ਲਈ ਤਿਆਰ ਨਹੀਂ ਹੈ।
ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਸ਼੍ਰੀਲੰਕਾ ਤੋਂ ਛੁੱਟੀਆਂ ਮਨਾ ਕੇ ਵਾਪਸ ਪਰਤੇ ਹਨ। 5 ਜਨਵਰੀ ਨੂੰ ਦੀਪਿਕਾ ਨੇ ਆਪਣਾ 32ਵਾਂ ਜਨਮ ਦਿਨ ਮਨਾਇਆ ਹੈ।
ਨਵੀਂ ਦਿੱਲੀ: ਬਾਲੀਵੁੱਡ ਗਲਿਆਰਿਆਂ ਵਿੱਚ ਲੰਮੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਛੇਤੀ ਵਿਆਹ ਕਰਨ ਜਾ ਰਹੇ ਹਨ। ਖ਼ਬਰ ਇਹ ਵੀ ਹੈ ਕਿ ਕੱਲ੍ਹ ਨੂੰ ਦੀਪਿਕਾ ਦੇ ਜਨਮ ਦਿਨ ਵਾਲੇ ਦਿਨ ਇਹ ਜੋੜਾ ਮੰਗਣੀ ਕਰਨ ਜਾ ਰਿਹਾ ਹੈ।
ਵਿਆਹ ਨਾ ਕਰਨ ਦਾ ਕਾਰਨ ਉਸੇ ਸੂਤਰ ਨੇ ਦੋਵਾਂ ਦੀ ਫ਼ਿਲਮ 'ਪਦਮਾਵਤੀ' ਦਾ ਵਿਵਾਦਗ੍ਰਸਤ ਹੋ ਜਾਣਾ ਹੈ।